ਵਿਦੇਸ਼ਾਂ `ਚ ਰਹਿੰਦੇ ਕੁਝ ‘ਖ਼ਾਲਿਸਤਾਨ-ਪੱਖੀ ਦਹਿਸ਼ਤਗਰਦਾਂ` ਅਤੇ ਉਨ੍ਹਾਂ ਦੇ ਹਮਾਇਤੀ ਅਨਸਰਾਂ ਨੇ ਭਾਰਤ ਦੇ ਕੁਝ ਸਿਆਸੀ ਸਿਆਸੀ ਆਗੂਆਂ ਨੂੰ ਧਮਕੀਆਂ ਜਾਰੀ ਕੀਤੀਆਂ ਹਨ ਤੇ ਅਜਿਹੀਆਂ ਵਿਡੀਓ ਪੋਸਟਾਂ ਵੀ ਪਾਈਆਂ ਹਨ।
ਇਹ ਜਾਣਕਾਰੀ ਅੱਜ ਲੋਕ ਸਭਾ `ਚ ਦਿੱਤੀ ਗਈ। ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਨੇ ਕਾਂਗਰਸੀ ਐੱਮਪੀ ਸੁਨੀਲ ਜਾਖੜ ਨੂੰ ਦਿੱਤੇ ਇੱਕ ਲਿਖਤੀ ਜਵਾਬ `ਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਅਜਿਹੇ ਸਾਰੇ ਦੇਸ਼ਾਂ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ, ਜਿੱਥੋਂ ਵੀ ਅਜਿਹੀਆਂ ਧਮਕੀਆਂ ਭਾਰਤੀ ਆਗੂਆਂ ਨੂੰ ਦਿੱਤੀਆਂ ਜਾ ਰਹੀਆਂ ਹਨ।