ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ ਖ਼ਾਲਿਸਤਾਨੀ ਤੇ ਹੋਰ ਭਾਰਤ–ਵਿਰੋਧੀ ਅਨਸਰ

ਪਾਕਿ ’ਚ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ ਖ਼ਾਲਿਸਤਾਨੀ ਤੇ ਹੋਰ ਭਾਰਤ–ਵਿਰੋਧੀ ਅਨਸਰ

[ਇਸ ਤੋਂ ਪਹਿਲਾਂ ਦਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ]

 

 

ਭਾਰਤੀ ਖ਼ੁਫ਼ੀਆ ਏਜੰਸੀਆਂ ਮੁਤਾਬਕ ਲਸ਼ਕਰ–ਏ–ਤੋਇਬਾ ਦੇ ਆਤਮਘਾਤੀ ਹਮਲਾਵਰ ਓਸਾਮਾ ਤੇ ਅਬਦੁੱਲ੍ਹਾ ਦੋਵੇਂ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਹੀ ਭਾਰਤ ਦੇ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਘੁਸਪੈਠ ਕਰ ਗਏ ਸਨ। ਉਹ ਲਸ਼ਕਰ–ਏ–ਤੋਇਬਾ ਲੀਡਰਸ਼ਿਪ ਦੀ ਸਹਿਮਤੀ ਨਾਲ ਹੀ ਗਏ ਹਨ।

 

 

ਭਾਰਤ ਦੀਆਂ ਸੁਰੱਖਿਆ ਏਜੰਸੀਆਂ ਹੁਣ ਜੰਮੂ–ਕਸ਼ਮੀਰ ਵਿੱਚ ਇਨ੍ਹਾਂ ਹੀ ਦੋਵੇਂ ਅੱਤਵਾਦੀਆਂ ਦੀ ਭਾਲ਼ ਕਰ ਰਹੀਆਂ ਹਨ। ਇਸ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਪੁਲਿਸ ਨੇ ਇਸ ਸਾਲ ਹੁਣ ਤੱਕ 150 ਤੋਂ ਵੱਧ ਦਹਿਸ਼ਤਗਰਦਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ; ਜਿਨ੍ਹਾਂ ਵਿੱਚੋਂ 70 ਪਾਕਿਸਤਾਨੀ ਨਾਗਰਿਕ ਸਨ।

 

 

ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਦਹਿਸ਼ਤਗਰਦ ਉਦਯੋਗ ਦੀ ਗੱਲ ਕਰਦੇ ਹਨ, ਤਾਂ ਉਹ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਪਾਕਿਸਤਾਨ ਦੇ ਹੋਰ ਵਿਕਲਪਾਂ ਵੱਲ ਵੀ ਇਸ਼ਾਰਾ ਕਰ ਰਹੇ ਹੁੰਦੇ ਹਨ। ਦਰਅਸਲ, ਬੀਤੀ 23 ਸਤੰਬਰ ਨੂੰ ਪਾਕਿਸਤਾਨ ਸਥਿਤ ਰਣਜੀਤ ਸਿੰਘ ਨੀਟਾ ਦੀ ਅਗਵਾਈ ਹੇਠਲੇ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨੇ ਭਾਰਤੀ ਪੰਜਾਬ ’ਚ ਕੌਮਾਂਤਰੀ ਸਰਹੱਦ ਦੇ ਪਾਰ ਤੋਂ ਹਥਿਆਰਾਂ ਦੀ ਵੱਡੀ ਖੇਪ ਭੇਜਣ ਦੇ ਨਾਕਾਮ ਜਤਨ ਕੀਤੇ ਸਨ।

 

 

ਜਿਹੜੇ ਖ਼ਾਲਿਸਤਾਨ ਪੱਖੀ ਦਹਿਸ਼ਤਗਰਦਾਂ ਨੂੰ ਇਸ ਵੇਲੇ ਪਾਕਿਸਤਾਨ ਨੇ ਪਨਾਹ ਦਿੱਤੀ ਹੋਈ ਹੈ; ਉਨ੍ਹਾਂ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਹਰਮੀਤ ਸਿੰਘ ਤੇ ਲਖਬੀਰ ਸਿੰਘ, ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਪਰਮਜੀਤ ਸਿੰਘ ਪੰਜਵੜ, ਦਲ ਖ਼ਾਲਸਾ ਦੇ ਗਜਿੰਦਰ ਸਿੰਘ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਵਧਾਵਾ ਸਿੰਘ ਬੱਬਰ ਸ਼ਾਮਲ ਹਨ।

 

 

ਇੰਡੀਅਨ ਮੁਜਾਹਿਦੀਨ ਨਾਂਅ ਦੇ ਸਮੂਹ ਦੇ ਜਿਹੜੇ ਮੈਂਬਰਾਂ ਨੇ ਸਾਲ 2005 ਤੋਂ ਲੈ ਕੇ 2013 ਦੌਰਾਨ ਭਾਰਤ ਵਿੱਚ ਬੰਬ ਧਮਾਕੇ ਕੀਤੇ ਸਨ ਤੇ ਅਜਿਹੀਆਂ ਘਾਤਕ ਯੋਜਨਾਵਾਂ ਉਲੀਕੀਆਂ ਸਨ; ਉਹ ਹਾਲੇ ਵੀ ਪਾਕਿਸਤਾਨ ਵਿੱਚ ਖੁੱਲ੍ਹੇ ਘੁੰਮ ਰਹੇ ਹਨ ਤੇ ਹਾਲੇ ਵੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚ ਇਕਬਾਲ ਤੇ ਰਿਆਜ਼ ਭਟਕਲ, ਮੋਹਸਿਨ ਚੌਧਰੀ, ਅਫ਼ੀਫ਼ ਹਸਨ ਸਿੱਦੀਬੱਪਾ ਅਤੇ ਮੁਹੰਮਦ ਰਾਸ਼ਿਦ ਸ਼ਾਮਲ ਹਨ।

 

 

1993 ਦੇ ਮੁੰਬਹੀ ਬੰਬ ਧਮਾਕਿਆਂ ਦੇ ਭਗੌੜੇ ਅੱਜ ਵੀ ਪਾਕਿਸਤਾਨ ’ਚ ਜਾ ਕੇ ਆਸਾਨੀ ਨਾਲ ਪਨਾਹ ਲੈ ਲੈਂਦੇ ਹਨ ਉਹ ਧਮਾਕੇ ਦਾਊਦ ਇਬਰਾਹਿਮ ਨੇ ਕਰਵਾਏ ਸਨ। ਉਸ ਦੇ ਸਾਕੀ ਅਨੀਸ ਇਬਰਾਹਿਮ, ਟਾਈਗਰ ਮੈਮਨ, ਛੋਟਾ ਸ਼ਕੀਲ, ਮੁਹੰਮਦ ਦੋਸਾ ਤੇ ਫ਼ਾਹੀਮ ਮੈਕਮੈਕ ਪਾਕਿਸਤਾਨ ’ਚ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalistanis and other Anti-India Elements are residing freely in Pakistan