ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਖ਼ਾਲਸਾ ਏਡ` ਵੱਲੋਂ ਕੇਰਲ `ਚ ਚਰਚ ਤੇ ਮੰਦਰ ਦੀ ਸਫ਼ਾਈ, ਕੀਤੀ ਮਿਸਾਲ ਕਾਇਮ

ਕੇਰਲ ਦੇ ਅਲੇਪੀ ਜਿ਼ਲ੍ਹੇ `ਚ ਨੀਰਾਤੂਪੁਰਮ ਵਿਖੇ ਥਾਲਾਵੜੀ ਸੇਂਟ ਜੌਨ`ਜ਼ ਮਾਰਥੋਮਾ ਚਰਚ ਦੀ ਸਫ਼ਾਈ ਕਰਨ ਸਮੇਂ ਚਰਚ ਦੇ ਫ਼

ਵਿਸ਼ਵ ਪ੍ਰਸਿੱਧ ਜੱਥੇਬੰਦੀ ‘ਖ਼ਾਲਸਾ ਏਡ` ਪੂਰੀ ਦੁਨੀਆ `ਚ ਸਮਾਜ ਭਲਾਈ ਦੇ ਕਾਰਜ ਕਰਨ ਵਿੱਚ ਅੱਗੇ ਰਹਿੰਦੀ ਹੈ। ਭਾਵੇਂ ਦੁਨੀਆ ਦੇ ਕਿਸੇ ਵੀ ਕੋਣੇ `ਚ ਕਿਤੇ ਵੀ ਕੋਈ ਕੁਦਰਤੀ ਕਰੋਪੀ ਆਈ ਹੋਵੇ, ‘ਖ਼ਾਲਸਾ ਏਡ` ਦੇ ਵਲੰਟੀਅਰ ਤੁਰੰਤ ਉੱਥੇ ਪੁੱਜ ਕੇ ਮਨੁੱਖਤਾ ਦੀ ਭਲਾਈ ਰਾਹੀਂ ਨਵੀਆਂ ਮਿਸਾਲਾਂ ਕਾਇਮ ਕਰਨ `ਚ ਲੱਗੇ ਹੋਏ ਹਨ।


ਅਜਿਹੀ ਇੱਕ ਮਿਸਾਲ ਅੱਜ ਇਸ ਜੱਥੇਬੰਦੀ ਦੇ ਵਲੰਟੀਅਰਾਂ ਨੇ ਕੇਰਲ `ਚ ਕਾਇਮ ਕੀਤੀ ਗਈ; ਜਿੱਥੇ ਉਨ੍ਹਾਂ ਅੱਜ ਐਤਵਾਰ ਨੁੰ ਹੀ ਪਹਿਲਾਂ ਤਾਂ ਥਾਲਾਵੜੀ ਸੇਂਟ ਜੌਨ`ਜ਼ ਮਾਰਥੋਮਾ ਚਰਚ ਦੀ ਸਫ਼ਾਈ ਕੀਤੀ, ਜੋ ਬੀਤੇ ਦਿਨਾਂ ਦੇ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਸੀ। ਉਸ ਤੋਂ ਬਾਅਦ ਫਿਰ ‘ਖ਼ਾਲਸਾ ਏਡ` ਦੀ ਸਾਰੀ ਟੀਮ ਇੱਕ ਮੰਦਰ `ਚ ਗਈ; ਉੱਥੇ ਵੀ ਇੰਝ ਹੀ ਸਫ਼ਾਈ ਕੀਤੀ ਗਈ।


ਇਹ ਜਾਣਕਾਰੀ ਸੰਗਰੂਰ ਤੋਂ ‘ਹਿੰਦੁਸਤਾਨ ਟਾਈਮਜ਼` ਦੇ ਪ੍ਰਤੀਨਿਧ ਅਵਤਾਰ ਸਿੰਘ ਨਾਲ ‘ਖ਼ਾਲਸਾ ਏਡ` ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਅਤੇ ਕੇਰਲ ਹੜ੍ਹ ਰਾਹਤ ਨਾਲ ਸਬੰਧਤ ਮਾਮਲਿਆਂ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ (ਪਟਿਆਲਾ) ਵੱਲੋਂ ਸਾਂਝੀ ਕੀਤੀ ਗਈ।   

ਕੇਰਲ ਦੇ ਅਲੇਪੀ ਜਿ਼ਲ੍ਹੇ `ਚ ਨੀਰਾਤੂਪੁਰਮ ਵਿਖੇ ਮੰਦਰ ਦੀ ਸਫ਼ਾਈ ਕਰਦੇ ‘ਖ਼ਾਲਸਾ ਏਡ` ਦੇ ਵਲੰਟੀਅਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khalsa Aid cleans Kerala Church and Temple