ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਝ ਹੋਇਆ ਖੱਟਰ ਦਾ ਮੁਕਾਮ ਮਜ਼ਬੂਤ

ਇੰਝ ਹੋਇਆ ਖੱਟਰ ਦਾ ਮੁਕਾਮ ਮਜ਼ਬੂਤ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ ]

 

 

ਹੁਣ ਉਸ ਗੱਲ ਨੂੰ ਪੰਜ ਸਾਲ ਬੀਤ ਚੁੱਕੇ ਹਨ ਤੇ ਇਹ ਸਾਲ 2019 ਹੈ। ਸ੍ਰੀ ਮਨੋਹਰ ਲਾਲ ਖੱਟਰ ਨੇ ਇਸ ਦੌਰਾਨ ਲੰਮੀ ਯਾਤਰਾ ਤਹਿ ਕਰ ਲਈ ਹੈ। ਪੰਜ ਸਾਲ ਪਹਿਲਾਂ ਉਹ ਕਿਸੇ ਨਵੇਂ ਰੰਗਰੂਟ ਵਰਗੇ ਮੁੱਖ ਮੰਤਰੀ ਸਨ ਪਰ ਹੁਣ ਜਦੋਂ ਸੂਬੇ ਵਿੱਚ ਭਾਜਪਾ ਆਪਣੀ ਸਰਕਾਰ ਦੋਬਾਰਾ ਬਣਾਉਣ ਦੇ ਦਾਅਵੇ ਪੇਸ਼ ਕਰ ਰਹੀ ਹੈ ਤੇ ਅਜਿਹੇ ਵੇਲੇ ਸ੍ਰੀ ਖੱਟਰ ਦਾ ਮੁਕਾਮ ਬਹੁਤ ਵੱਡਾ ਤੇ ਮਜ਼ਬੂਤ ਹੋ ਚੁੱਕਾ ਹੈ।

 

 

ਸਾਲ 2014 ਦੌਰਾਨ ਜੇ ਹਰਿਆਣਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਵਾ ਕਾਰਨ ਭਾਜਪਾ ਦੀ ਸਰਕਾਰ ਕਾਇਮ ਹੋਈ ਸੀ; ਤਾਂ ਅੱਜ 2019 ’ਚ ਇਹ ਜਿੱਤ ਜ਼ਿਆਦਾਤਰ 65 ਸਾਲਾਂ ਦੇ ਮਨੋਹਰ ਲਾਲ ਖੱਟਰ ਦੀ ਸ਼ਖ਼ਸੀਅਤ ਤੇ ਕਾਰਗੁਜ਼ਾਰੀ ਸਦਕਾ ਸੰਭਵ ਹੋਵੇਗੀ। ਭਾਜਪਾ ਨੇ 90 ਮੈਂਬਰੀ ਹਰਿਆਣਾ ਵਿਧਾਨ ਸਭਾ ’ਚ ਪਹਿਲਾਂ ਹੀ 75 ਮੈਂਬਰਾਂ ਦੀ ਜਿੱਤ ਦਾ ਸੰਕਲਪ ਲਿਆ ਹੋਇਆ ਹੈ।

 

 

1996 ’ਚ ਭਜਨ ਲਾਲ ਤੋਂ ਬਾਅਦ ਸ੍ਰੀ ਖੱਟਰ ਹਰਿਆਣਾ ਦੇ ਪਹਿਲੇ ਗ਼ੈਰ–ਜਾਟ ਮੁੱਖ ਮੰਤਰੀ ਹਨ। ਸ੍ਰੀ ਭਜਨ ਲਾਲ ਇੱਕ ਬਿਸ਼ਨੋਈ ਸਨ। ਸ੍ਰੀ ਖੱਟਰ ਦੀ ਪੁਜ਼ੀਸ਼ਨ ਇਸ ਵਾਰ ਇੰਨੀ ਮਜ਼ਬੂਤ ਹੈ ਕਿ ਉਹ ਭਾਜਪਾ ਤੇ ਕਾਂਗਰਸ ਦੇ ਸਿੱਧੇ ਮੁਕਾਬਲੇ ਵਿੱਚ ਹਨ।

 

 

ਸ੍ਰੀ ਖੱਟਰ ਆਪਣੇ ਮਿਸ਼ਨ–75 ਪ੍ਰਤੀ ਆਤਮ–ਵਿਸ਼ਵਾਸ ਨਾਲ ਭਰਪੂਰ ਹਨ ਤੇ ਚੁਣੌਤੀ ਦਾ ਡਟ ਕੇ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦੇ ਇਸ ਸੰਕਲਪ ਨੂੰ ਕਦੇ ਕਿਸੇ ਨੇ ਬੜਬੋਲਾਪਣ ਨਹੀਂ ਸਮਝਿਆ। ਪਿਛਲੇ ਮਹੀਨੇ ਉਨ੍ਹਾਂ ਮੇਰੇ ਨਾਲ ਗੱਲਬਾਤ ਦੌਰਾਨ ਆਖਿਆ ਸੀ ਕਿ – ‘ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਐਤਕੀਂ ਹਰਿਆਣਾ ’ਚ ਹਵਾ ਸਰਕਾਰ ਦੇ ਹੱਕ ਵਿੱਚ ਹੈ ਤੇ ਸਥਾਪਤੀ–ਵਿਰੋਧੀ ਹਵਾ ਜਿਹੀ ਕੋਈ ਗੱਲ ਨਹੀਂ ਹੈ। ਸਭ ਕੁਝ ਭਾਜਪਾ ਦੇ ਪੱਖ ਤੇ ਹੱਕ ਵਿੱਚ ਹੈ।’

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khattar became strong this way