ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੱਟਰ ਦੂਜੀ ਵਾਰ ਬਣੇ ਹਰਿਆਣਾ ਦੇ CM, ਦੁਸ਼ਯੰਤ ਚੌਟਾਲਾ ਬਣੇ ਡਿਪਟੀ CM

ਖੱਟਰ ਦੂਜੀ ਵਾਰ ਬਣੇ ਹਰਿਆਣਾ ਦੇ CM, ਦੁਸ਼ਯੰਤ ਚੌਟਾਲਾ ਬਣੇ ਡਿਪਟੀ CM

ਅੱਜ ਦੀਵਾਲੀ ਮੌਕੇ ਭਾਜਪਾ ਆਗੂ ਸ੍ਰੀ ਮਨੋਹਰ ਲਾਲ ਖੱਟਰ ਨੇ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ (CM) ਦੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ। ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਨੇ ਸ੍ਰੀ ਖੱਟਰ ਨੂੰ ਸਹੁੰ ਚੁਕਾਈ। ਉਨ੍ਹਾਂ ਤੋਂ ਬਾਅਦ ਸ੍ਰੀ ਦੁਸ਼ਯੰਤ ਚੌਟਾਲਾ ਨੂੰ ਹਰਿਆਣਾ ਦੇ ਉੱਪ–ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅੱਜ ਹੋਰ ਕਿਸੇ ਵੀ ਆਗੂ ਨੂੰ ਖੱਟਰ ਕੈਬਿਨੇਟ ਦੇ ਹੋਰ ਕਿਸੇ ਵੀ ਮੰਤਰੀ ਵਜੋਂ ਸਹੁੰ ਨਹੀਂ ਚੁਕਾਈ ਗਈ।

 

 

ਹਰਿਆਣਾ ’ਚ ਭਾਜਪਾ ਤੇ ਜੇਜੇਪੀ ਨੇ ਮਿਲ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਅੱਜ ਸ੍ਰੀ ਖੱਟਰ ਤੇ JJP ਦੇ ਮੁਖੀ ਸ੍ਰੀ ਦੁਸ਼ਯੰਤ ਚੌਟਾਲਾ ਇੱਕੋ ਕਾਰ ’ਚ ਬਹਿ ਕੇ ਸਹੁੰ–ਚੁਕਾਈ ਵਾਲੇ ਮੁੱਖ ਸਮਾਰੋਹ ਦੀ ਥਾਂ ’ਤੇ ਪੁੱਜੇ।

 

 

ਇਸ ਤੋ਼ ਪਹਿਲਾਂ ਭਾਰਤੀ ਜਨਤਾ ਪਾਰਟੀ (BJP) ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਚੰਡੀਗੜ੍ਹ ਪੁੱਜੇ। ਉਹ ਖ਼ਾਸ ਤੌਰ ’ਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਭਾਗ ਲੈਣ ਲਈ ਪੁੱਜੇ ਹਨ। ਸ੍ਰੀ ਨੱਡਾ ਨੇ ਮੁੱਖ ਮੰਤਰੀ ਖੱਟਰ ਨਾਲ ਮਿਲ ਕੇ ਉਨ੍ਹਾਂ ਨੂੰ ਵਧਾਈ ਦਿੱਤੀ।

 

 

ਅੱਜ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੇ ਚੌਟਾਲਾ (ਜੋ ਅੱਜ ਹੀ ਦਿੱਲੀ ਸਥਿਤ ਤਿਹਾੜ ਜੇਲ੍ਹ ’ਚੋਂ ਰਿਹਾਅ ਹੋਏ ਹਨ), ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਵੀ ਸਹੁੰ–ਚੁਕਾਈ ਸਮਾਰੋਹ ਦੌਰਾਨ ਮੌਜੂਦ ਰਹੇ। ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਇਸ ਮੌਕੇ ਮੌਜੂਦ ਰਹੇ।

 

 

ਸ੍ਰੀ ਖੱਟਰ ਨੂੰ ਕੱਲ੍ਹ ਸਨਿੱਚਰਵਾਰ ਨੂੰ ਭਾਜਪਾ ਵਿਧਾਇਕ ਪਾਰਟੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ ਸੀ। ਫਿਰ ਉਹ ਰਾਜਪਾਲ ਨੂੰ ਮਿਲੇ ਸਨ ਤੇ ਸਰਕਾਰ ਬਣਾਉਣ ਦਾ ਪ੍ਰਸਤਾਵ ਸੌਂਪਿਆ ਸੀ।

ਖੱਟਰ ਦੂਜੀ ਵਾਰ ਬਣੇ ਹਰਿਆਣਾ ਦੇ CM, ਦੁਸ਼ਯੰਤ ਚੌਟਾਲਾ ਬਣੇ ਡਿਪਟੀ CM

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khattar becomes Haryana s CM second time Dushyant Chautala Deputy CM