ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਖੱਟਰ ਨੂੰ ਮਿਲਿਆ ਹੋਣਹਾਰ ਉੱਚ–ਅਧਿਕਾਰੀਆਂ ਦਾ ਸਾਥ

​​​​​​​ਖੱਟਰ ਨੂੰ ਮਿਲਿਆ ਹੋਣਹਾਰ ਉੱਚ–ਅਧਿਕਾਰੀਆਂ ਦਾ ਸਾਥ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ ]

 

 

ਇੱਥੇ ਹੀ ਬੱਸ ਨਹੀਂ, ਸ੍ਰੀ ਖੱਟਰ ਨੇ ਕਾਂਗਰਸ ਤੇ ਚੌਟਾਲਾ ਪਰਿਵਾਰ ਦੇ ਸਮਰਥਕਾਂ ਵਿੱਚ ਵੀ ਸੰਨ੍ਹ ਲਾਈ ਹੈ। ਇਹ ਗੱਲ ਇਸ ਤੱਥ ਤੋਂ ਸਪੱਸ਼ਟ ਜ਼ਾਹਿਰ ਹੁੰਦੀ ਹੈ ਕਿ ਦੋਵੇਂ ਪਾਰਟੀਆਂ ਦੇ ਬਹੁਤ ਸਾਰੇ ਜਾਟ ਆਗੂ ਭਾਜਪਾ ’ਚ ਸ਼ਾਮਲ ਹੋਏ ਹਨ।

 

 

ਸ੍ਰੀ ਮਨੋਹਰ ਲਾਲ ਖੱਟਰ ਨੇ ਹਰਮਨਪਿਆਰਤਾ ਖੱਟਣ ਲਈ ਨਾ ਤਾਂ ਕੁਝ ਮਾਫ਼ ਕੀਤਾ ਤੇ ਨਾ ਹੀ ਕੁਝ ਮੁਫ਼ਤ ਵੰਡਿਆ। ਉਨ੍ਹਾਂ ਦੇ ਦਫ਼ਤਰ ਵਿੱਚ ਉਨ੍ਹਾਂ ਦੀ ਮਦਦ ਲਈ ਕਈ ਹੋਣਹਾਰ ਉੱਚ–ਅਧਿਕਾਰੀ ਮੌਜੂਦ ਹਨ; ਜੋ ਸੂਬਾਈ ਤੇ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਬਹੁਤ ਬਾਰੀਕੀ ਨਾਲ ਉਨ੍ਹਾਂ ਦਾ ਅਧਿਐਨ ਕਰਦੇ ਹਨ। ਉਹ ਹਰੇਕ ਚੋਣ–ਹਲਕੇ ਦੇ ਹਿਸਾਬ ਨਾਲ ਤਰਜੀਹਾਂ ਵੀ ਨਿਰਧਾਰਤ ਕਰਦੇ ਹਨ।

 

 

ਅਜਿਹੇ ਕਾਰਨਾਂ ਕਰਕੇ ਭਾਰਤੀ ਜਨਤਾ ਪਾਰਟੀ ਦਾ ਆਧਾਰ ਹਰਿਆਣਾ ’ਚ ਮਜ਼ਬੂਤ ਹੋਇਆ ਹੈ ਤੇ ਸ੍ਰੀ ਖੱਟਰ ਦੀ ਪਕੜ ਪ੍ਰ੍ਸ਼ਾਸਨ ਤੇ ਪਾਰਟੀ ਉੱਤੇ ਮਜ਼ਬੂਤ ਹੋਈ ਹੈ।

 

 

ਸ੍ਰੀ ਮਨੋਹਰ ਲਾਲ ਖੱਟਰ ਨੇ ਸਾਫ਼–ਸੁਥਰਾ ਭ੍ਰਿਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਜਨਤਾ ਨੂੰ ਦਿੱਤਾ ਹੈ। ਇਹੋ ਕਾਰਨ ਹੈ ਕਿ ਭਾਜਪਾ ਐਤਕੀਂ ਸ੍ਰੀ ਖੱਟਰ ਉੱਤੇ ਆਪਣਾ ਦਾਅ ਚੱਲ ਰਹੀ ਹੈ। ਉੱਧਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਬਹੁਤ ਸੋਚ–ਸਮਝ ਕੇ ਉਲੀਕੀਆਂ ਰਾਸ਼ਟਰਵਾਦੀ ਨੀਤੀਆਂ ਦਾ ਲਾਹਾ ਵੀ ਖੱਟਰ ਸਰਕਾਰ ਨੂੰ ਜ਼ਰੂਰ ਮਿਲੇਗਾ। ਚੋਣਾਂ ਤੋਂ ਠੀਕ ਪਹਿਲਾਂ ਜੰਮੂ–ਕਸ਼ਮੀਰ ’ਚੋਂ ਧਾਰਾ 370 ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਅਜਿਹੇ ਵੇਲੇ ਸਮੁੱਚੇ ਦੇਸ਼ ਵਿੱਚ ਅਜਿਹੇ ਵਿਚਾਰਾਂ ਦੀ ਹਵਾ ਵਗ ਰਹੀ ਹੈ।

 

 

ਇਸ ਤਰ੍ਹਾਂ ਦੇ ਮਾਹੌਲ ਵਿੱਚ ਜਨਤਾ ਯਕੀਨੀ ਤੌਰ ’ਤੇ ਭਾਜਪਾ ਨੂੰ ਚੁਣਨਾ ਚਾਹੇਗੀ। ਵਿਰੋਧੀ ਧਿਰ ਹਾਲੇ ਆਪਣੀਆਂ ਕੁਝ ਸਮੱਸਿਆਵਾਂ ਨਾਲ ਜੂਝ ਰਹੀ ਹੈ; ਜਦ ਕਿ ਖੱਟਰ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਸਭ ਦੇ ਸਾਹਮਣੇ ਹੈ। ਆਰਐੱਸਐੱਸ ਪ੍ਰਚਾਰਕ ਤੋਂ ਸਿਆਸੀ ਆਗੂ ਬਣੇ ਸ੍ਰੀ ਮਨੋਹਰ ਲਾਲ ਖੱਟਰ ਯਕੀਨੀ ਤੌਰ ਉੱਤੇ ਹੁਣ ਅਕਤੂਬਰ ਇਨਕਲਾਬ 2.0 ਲਿਖਣ ਲਈ ਤਿਆਰ–ਬਰ–ਤਿਆਰ ਜਾਪਦੇ ਹਨ।

 

[ ਆਪਣੇ ਵਿਚਾਰ ਇੱਥੇ ਭੇਜੋ: ramesh.vinayak@hindustantimes.com ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khattar has bright bureaucrats in his office