ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਿਛਲੇ ਮੁੱਖ ਮੰਤਰੀਆਂ ਤੋਂ ਬਿਲਕੁਲ ਵੱਖਰਾ ਹੈ ਖੱਟਰ ਦੇ ਕੰਮਕਾਜ ਦਾ ਸਟਾਈਲ

​​​​​​​ਪਿਛਲੇ ਮੁੱਖ ਮੰਤਰੀਆਂ ਤੋਂ ਬਿਲਕੁਲ ਵੱਖਰਾ ਹੈ ਖੱਟਰ ਦੇ ਕੰਮਕਾਜ ਦਾ ਸਟਾਈਲ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇੱਥੇ ਕਲਿੱਕ ਕਰੋ ]

 

 

ਆਖ਼ਰ ਸ੍ਰੀ ਮਨੋਹਰ ਲਾਲ ਖੱਟਰ ਪ੍ਰਸ਼ਾਸਨਿਕ ਤੇ ਸਿਆਸੀ ਮੰਚਾਂ ਉੱਤੇ ਇੰਨੇ ਆਤਮ–ਵਿਸ਼ਵਾਸ ਨਾਲ ਭਰਪੂਰ ਕਿਵੇਂ ਡਟੇ ਹੋਏ ਹਨ। ਦਰਅਸਲ, ਉਹ ਬਿਲਕੁਲ ਸਰਲ ਤੇ ਸਾਦੇ ਢੰਗ ਨਾਲ ਪ੍ਰਸ਼ਾਸਨ ਚਲਾਉਂਦੇ ਹਨ। ਉਨ੍ਹਾਂ ਦਾ ਇਹ ਸਟਾਈਲ ਉਨ੍ਹਾਂ ਤੋਂ ਪਹਿਲਾਂ ਦੇ ਮੁੱਖ ਮੰਤਰੀਆਂ ਤੋਂ ਬਿਲਕੁਲ ਵੱਖਰਾ ਹੈ। ਉਨ੍ਹਾਂ ਦੀਆਂ ਯੋਜਨਾਵਾਂ ਬਹੁਤ ਹੀ ਬਾਰਕਬੀਨੀ ਨਾਲ ਉਲੀਕੀਆਂ ਹੁੰਦੀਆਂ ਹਨ ਕਿ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਰਹਿੰਦੀ ਤੇ ਇੱਕਸਮਾਨ ਤਰੀਕੇ ਨਾਲ ਵਿਕਾਸ ਵੀ ਹੁੰਦਾ ਹੈ; ਜਦ ਕਿ ਪਹਿਲੀਆਂ ਸਰਕਾਰਾਂ ਦੌਰਾਨ ਫ਼ੈਸਲੇ ਜਾਤ–ਪਾਤ ਤੇ ਵਿਤਕਰੇ ਦੇ ਆਧਾਰ ’ਤੇ ਲਏ ਜਾਂਦੇ ਸਨ।

 

 

ਚੰਡੀਗੜ੍ਹ ਦੇ ਇੱਕ ਸਿਆਸੀ ਵਿਸ਼ਲੇਸ਼ਕ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਖੱਟਰ ਕਦੇ ਵੀ ਆਪਣੇ ਤੋਂ ਪਹਿਲੇ ਮੁੱਖ ਮੰਤਰੀਆਂ ਦੀ ਰੀਸ ਨਹੀਂ ਕਰਦੇ। ‘ਉਨ੍ਹਾਂ ਰਵਾਇਤੀ ਲੀਕ ਤੋਂ ਬਿਲਕੁਲ ਹਟ ਕੇ ਪੁਰਾਣੇ ਸਿਆਸੀ ਸਭਿਆਚਾਰ ਨੂੰ ਅਲਵਿਦਾ ਆਖ ਕੇ ਆਪਣਾ ਰਾਹ ਖ਼ੁਦ ਚੁਣਿਆ। ਉਨ੍ਹਾਂ ਆਪਣਾ ਅਕਸ ਇੱਕ ਈਮਾਨਦਾਰ ਤੇ ਜਾਗਰੂਕ ਪ੍ਰਸ਼ਾਸਕ ਵਜੋ਼ ਬਣਾਇਆ ਹੈ।’

 

 

ਬੰਸੀ ਲਾਲ ਨੂੰ ਇੱਕ ਤਾਨਾਸ਼ਾਹ ਵਜੋਂ ਜਾਣਿਆ ਜਾਂਦਾ ਰਿਹਾ ਹੈ, ਓਮ ਪ੍ਰਕਾਸ਼ ਚੌਟਾਲਾ ਕੁਝ ਜਾਟ–ਪੱਖੀ ਸਨ ਤੇ ਉਨ੍ਹਾਂ ਦੀ ਹਕੂਮਤ ਦੌਰਾਨ ਘੁਟਾਲੇ ਵੀ ਹੁੰਦੇ ਰਹੇ। ਸ੍ਰੀ ਖੱਟਰ ਤੋਂ ਪਹਿਲਾਂ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਰਿਕਾਰਡ ਭਾਵੇਂ ਆਪਣੀ 10 ਸਾਲਾਂ ਦੀ ਹਕੂਮਤ ਦੌਰਾਨ ਪ੍ਰਭਾਵਸ਼ਾਲੀ ਰਿਹਾ ਪਰ ਫਿਰ ਵੀ ਜ਼ਮੀਨਾਂ ਦੇ ਕੁਝ ਵਿਵਾਦਗ੍ਰਸਤ ਸੌਦਿਆਂ ਕਾਰਨ ਉਹ ਕਾਨੂੰਨੀ ਸ਼ਿਕੰਜੇ ਵਿੱਚ ਘਿਰ ਗਏ।

 

 

ਪਰ ਇਸ ਦੇ ਉਲਟ ਸ੍ਰੀ ਖੱਟਰ ਨੇ ਕਾਨੂੰਨ ਦਾ ਸਖ਼ਤੀ ਨਾਲ ਪਾਲਣ ਕੀਤਾ। ਉਨ੍ਹਾਂ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰੀ ਭਰਤੀਆਂ ’ਚ ਕਦੇ ਕੋਈ ਘੁਟਾਲਾ ਨਹੀਂ ਹੋਣ ਦਿੱਤਾ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਲਈ ਵੀ ਆੱਨਲਾਈਨ ਨੀਤੀ ਅਪਣਾਈ; ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਦੋਸ਼ ਨਾ ਲੱਗ ਸਕੇ।

 

 

ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਦੇ ਗ਼ੈਰ–ਜਾਟ ਤੇ ਸ਼ਹਿਰੀ ਵੋਟ ਬੈਂਕ ਨੂੰ ਮਜ਼ਬੂਤ ਕੀਤਾ, ਜੋ ਕੁੱਲ ਵੋਟਰਾਂ ਦਾ 60% ਬਣਦਾ ਹੈ। ਇਸੇ ਦੇ ਸਹਾਰੇ ਸੂਬੇ ਵਿੱਚ ਉਸ ਨੇ ਆਪਣਾ ਸਿਆਸੀ ਉਭਾਰ ਲਿਆਂਦਾ। ਸ੍ਰੀ ਖੱਟਰ ਦੇ ਕਾਰਜਕਾਲ ਦੌਰਾਨ ਹੀ ਭਾਜਪਾ ਨੇ ਮੇਅਰਾਂ ਦੀਆਂ ਚੋਣਾਂ ਜਿੱਤੀਆਂ, ਜੀਂਦ ਜ਼ਿਮਨੀ ਚੋਣ ਵੀ ਜਿੱਤੀ ਤੇ ਸਾਰੀਆਂ 10 ਲੋਕ ਸਭਾ ਸੀਟਾਂ ਵੀ ਆਪਣੀ ਝੋਲ਼ੀ ਪਾਈਆਂ। ਸਾਲ 2016 ’ਚ ਹੋਏ ਹਿੰਸਕ ਜਾਟ ਕੋਟਾ ਰੋਸ ਮੁਜ਼ਾਹਰਿਆਂ ਕਾਰਨ ਜਾਤ–ਪਾਤ ਦੀਆਂ ਜਿਹੜੀਆਂ ਲਾਈਨਾਂ ਖਿੱਚੀਆਂ ਗਈਆਂ ਸਨ; ਉਹ ਸ੍ਰੀ ਖੱਟਰ ਦੀ ਅਗਵਾਈ ਹੇਠਲੀ ਸਰਕਾਰ ਨੇ ਖ਼ਤਮ ਕਰ ਦਿੱਤੀਆਂ ਹਨ।

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khattar s style of working is absolutely different from previous CMs