ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਰੋਜ਼ਗਾਰ ਮੁੰਡੇ ਨਾਲ ਧੀ ਦਾ ਵਿਆਹ ਕਰਨ ਤੋਂ ਨਾਂਹ ਸੁਣ ਕੇ ਮਾਰ ਦਿੱਤਾ

ਬੇਰੋਜ਼ਗਾਰ ਮੁੰਡੇ ਨਾਲ ਧੀ ਦਾ ਵਿਆਹ ਕਰਨ ਤੋਂ ਨਾਂਹ ਸੁਣ ਕੇ ਮਾਰ ਦਿੱਤਾ

ਮਹਾਰਾਸ਼ਟਰ ਦੇ ਇੱਕ ਪਿੰਡ `ਚ ਇੱਕ ਬੇਰੋਜ਼ਗਾਰ ਨੌਜਵਾਨ ਨੇ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਆਪਣੀ ਧੀ ਨਾਲ ਉਸ ਦਾ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਿਸ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।


ਦਾਤਾਦਾ-ਬੁਦਰੁਕ ਪਿੰਡ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਵਾਪਰੀ ਇਸ ਘਟਨਾ `ਚ ਇੱਕ ਹੋਰ ਰਿਸ਼ਤੇਦਾਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਘਟਨਾ ਉਸ ਵੇਲੇ ਦੀ ਹੈ, ਜਦੋਂ ਸਚਿਨ ਨਾਰਾਇਣ ਸੁਰਨਰ ਨੇ ਕੈਲਾਸ਼ ਸਿ਼ੰਦੇ `ਤੇ ਉਸੇ ਦੇ ਘਰ `ਚ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਰੋਹਿਣੀ ਇੰਗੋਲੇ ਨੇ ਦੱਸਿਆ ਕਿ ਸਚਿਨ ਦਰਅਸਲ ਸਿ਼ੰਦੇ ਦੀ ਧੀ ਨਾਲ ਵਿਆਹ ਰਚਾਉਣਾ ਚਾਹੁੰਦਾ ਸੀ ਤੇ ਉਸ ਨੇ ਲੜਕੀ ਦੇ ਭਰਾ ਨੂੰ ਵੀ ਇਸ ਬਾਰੇ ਦੱਸਿਆ ਸੀ।


ਅਮੋਲ ਕੇ. ਸਿ਼ੰਦੇ ਆਪਣੇ ਪਿਤਾ ਦੀ ਪ੍ਰਵਾਨਗੀ ਚਾਹੁੰਦਾ ਸੀ ਪਰ ਜਦੋਂ ਉਸ ਦੇ ਪਿਤਾ ਨੇ ਸਚਿਨ ਨੂੰ ਬੇਰੋਜ਼ਗਾਰ ਦੱਸ ਕੇ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ, ਤਾਂ ਉਸ ਨੂੰ ਰੋਹ ਚੜ੍ਹ ਗਿਆ। ਸਚਿਨ ਆਪਣੇ ਚਾਰ ਦੋਸਤਾਂ ਨਾਲ ਸਿ਼ੰਦੇ ਦੇ ਘਰ ਗਿਆ ਤੇ ਹਮਲਾ ਬੋਲ ਦਿੱਤਾ। ਕੁੜੀ ਦੇ ਪਿਤਾ ਦੀ ਮੌਕੇ `ਤੇ ਹੀ ਮੌਤ ਹੋ ਗਈ।


ਸਾਰੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:killed as denied to marry daughter with unemployed boy