ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕਾਤਲਾਂ ਨੇ ਮੇਰੇ ਪਿਤਾ ਨੂੰ ਜ਼ਿੰਦਾ ਸਾੜਨ ਲਈ ਪੁਲਿਸ ਵਾਲੇ ਤੋਂ ਮੰਗੀ ਸੀ ਮਾਚਿਸ’

1 / 2ਪੀੜਤ ਨਿਰਪ੍ਰੀਤ ਕੌਰ ਅਤੇ ਜਗਦੀਸ਼ ਕੌਰ

2 / 26 ਬੱਚਿਆਂ ਦੀ ਮਾਂ ਪੋਪਰੀ ਕੌਰ (65 ਸਾਲਾਂ)

PreviousNext

ਨਵੰਬਰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ਚ 34 ਸਾਲ ਬਾਅਦ ਮਿਲੇ ਇਨਸਾਫ ਮਗਰੋਂ ਪੀੜਤਾਂ ਚ ਖੁਸ਼ੀ ਦਾ ਮਾਹੌਲ ਹੈ। ’84 ਸਿੱਖ ਕਤਲੇਆਮ ਦੇ ਇਸ ਮਾਮਲੇ ਚ ਲੰਘੇ ਦਿਨੀਂ ਦਿੱਲੀ ਹਾਈਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਦੋਸ਼ੀਆਂ ਨੂੰ 10-10 ਸਾਲ ਦੀ ਕੈਦ ਹੋਈ ਹੈ। ਇਹ ਮਾਮਲਾ ਪਾਲਮ ਕਾਲੋਨੀ ਦੇ ਰਾਜਨਗਰ ਚ 5 ਸਿੱਖਾਂ ਨੂੰ ਕਤਲ ਕਰਨ ਅਤੇ ਰਾਜਨਗਰ ਚ 2 ਗੁਰਦੁਆਰੇ ਚ ਅੱਗ ਲਗਾਉਣ ਦਾ ਹੈ।

 

ਇਸ ਘਟਨਾ ਦੀ ਪੀੜਤ ਨਿਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਇਨਸਾਫ ਲਈ ਸੰਘਰਸ਼ ਕਰਦੀ ਰਹੀ। ਉਨ੍ਹਾਂ ਦੱਸਿਆ ਕਿ ਸੱਜਣ ਕੁਮਾਰ ਦੇ ਹੁਕਮਾਂ ਤੇ ਕਾਤਲ ਭੀੜ ਨੇ ਸਿੱਖਾਂ ਨੂੰ ਸਾੜਨਾ ਸ਼ੁਰੂ ਕੀਤਾ। ਬਲਵਾਨ ਅਤੇ ਕਿਸ਼ਨ ਖੋਖਰ ਨੇ ਮੇਰੇ ਪਿਤਾ ਨਿਰਮਲ ਸਿੰਘ ਨੂੰ ਜਿ਼ੰਦਾ ਸਾੜਨ ਲਈ ਪੁਲਿਸ ਇੰਸਪੈਕਟਰ ਤੋਂ ਮਾਚਿਸ ਮੰਗੀ। ਇਹ ਸਭ ਮੇਰੀ ਅੱਖਾਂ ਸਾਹਮਣੇ ਹੋਇਆ। ਮੈਂ ਉਸ ਸਮੇਂ 16 ਸਾਲ ਦੀ ਸੀ। ਜਲੰਧਰ ਚ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਮੈਂਬਰ ਬਣ ਗਈ। ਸਾਡੇ ਤੇ ਟਾਡਾ ਧਾਰਾ ਲਗਵਾ ਦਿੱਤੀ ਗਈ, ਮੈਂ 9 ਸਾਲ ਤੱਕ ਜੇਲ੍ਹ ਚ ਰਹੀ।

 

ਇੱਕ ਹੋਰ ਪੀੜਤ ਜਗਦੀਸ਼ ਕੌਰ ਨੇ ਦੱਸਿਆ ਕਿ ਇਸ ਕਤਲੇਆਮ ਚ ਮੈਂ ਆਪਣੇ ਪਤੀ ਅਤੇ ਪੁੱਤਰ ਨੂੰ ਖੋਹਿਆ। ਜਗਦੀਸ਼ ਕੌਰ ਨੇ ਅਦਾਲਤ ਚ ਸੱਜਣ ਕੁਮਾਰ ਦੇ ਭਤੀਜੇ ਬਲਵੰਤ, ਗਿਰਧਾਰੀ ਅਤੇ ਭਾਗਮਲ ਦੀ ਪਛਾਣ ਕੀਤੀ ਸੀ। ਜਗਦੀਸ਼ ਕੌਰ ਨੇ ਦੱਸਿਆ, ਕਤਲ ਕਰਦਿਆਂ ਭੀੜ ਨੂੰ ਸੱਜਣ ਕੁਮਾਰ ਭੜਕਾ ਰਿਹਾ ਸੀ। ਉਹ ਉਦੋਂ ਸਾਂਸਦ ਸੀ। ਲੋਕ ਉਸਦੇ ਕਹਿਣ ਤੇ ਲੋਕਾਂ ਨੂੰ ਮਾਰ ਰਹੇ ਸਨ। ਭੀੜ ਨੇ ਮੇਰੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਪਤੀ ਕਹਿਰ ਸਿੰਘ ਨੂੰ ਜਿ਼ੰਦਾ ਸਾੜ ਕੇ ਮਾਰ ਦਿੱਤਾ।

 

6 ਬੱਚਿਆਂ ਦੀ ਮਾਂ ਪੋਪਰੀ ਕੌਰ (65 ਸਾਲਾਂ) ਨੇ ਵੀ ਅਦਾਲਤ ਚ ਸੱਜਣ ਕੁਮਾਰ ਨੂੰ ਪਛਾਣਿਆ ਸੀ। ਪੋਪਰੀ ਕੌਰ ਨੇ ਰੋਂਦਿਆਂ ਕਿਹਾ, ਮੈਂ ਖੁਸ਼ ਹਾਂ ਇਸ ਫੈਸਲੇ ਤੋਂ। ਪੋਪਰੀ ਨੇ ਕਿਹਾ ਕਿ ਸੱਜਣ ਕੁਮਾਰ ਦੇ ਹੁਕਮਾਂ ਤੇ ਭੀੜ ਨੇ ਮੇਰੇ ਪਤੀ ਨੂੰ ਘਰੋਂ ਬਾਹਰ ਖਿੱਚ ਕੇ ਡੰਡਿਆਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਰੇ ਬੱਚਿਆਂ ਨੇ ਆਪਣੇ ਪਿਤਾ ਅਤੇ ਮੈਂ ਆਪਣੇ ਪਤੀ ਨੂੰ ਆਖਰੀ ਵਾਰ ਦੇਖਿਆ ਸੀ। ਮੇਰੇ ਪਤੀ ਨੂੰ ਘਰੋਂ ਬਾਹਰ ਖਿੱਚਣ ਤੋਂ ਪਹਿਲਾਂ ਸੱਜਣ ਕੁਮਾਰ ਕਾਰ ਚ ਬੈਠਾ ਸੀ। ਉਨ੍ਹਾਂ ਕਿਹਾ ਕਿ ਮੈਂ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੀ ਹਾਂ।

 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:killers had asked the police officer to burn my father to burn the dead