ਅਗਲੀ ਕਹਾਣੀ

ਜੰਮੂ ਕਸ਼ਮੀਰ `ਚ ਭਾਜਪਾ ਆਗੂ ਤੇ ਭਰ ਦੇ ਕਤਲ ਛੇਤੀ ਗ੍ਰਿਫਤਾਰ ਕੀਤੇ ਜਾਣਗੇ ਸਾਹਮਣੇ

ਜੰਮੂ ਕਸ਼ਮੀਰ `ਚ ਭਾਜਪਾ ਆਗੂ ਤੇ ਭਰ ਦੇ ਕਤਲ ਛੇਤੀ ਗ੍ਰਿਫਤਾਰ ਕੀਤੇ ਜਾਣਗੇ ਸਾਹਮਣੇ

ਬੀਤੇ ਦਿਨੀਂ ਜੰਮੂ ਕਸ਼ਮੀਰ `ਚ ਭਾਜਪਾ ਦੇ ਸੀਨੀਅਰ ਆਗੂ ਅਨਿਲ ਪਰਿਹਾਰ ਅਤੇ ਉਸਦੇ ਭਰਾ ਦੇ ਕਤਲ ਦੇ ਦੋਸ਼ੀ ਸਬੰਧੀ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਾਲਿਕ ਨੇ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਕ ਅੱਤਵਾਦੀ ਹਮਲਾ ਸੀ।


ਰਾਜਪਾਲ ਸੱਤਿਆਪਾਲ ਮਾਲਿਕ ਅੱਜ ਜੰਮੂ `ਚ ਸਰਦੀਆਂ ਦੇ ਮੌਸਮ `ਚ ਛੇ ਮਹੀਨਿਆਂ ਦੇ ਲਈ ਬਦਲੀ ਰਾਜਧਾਨੀ `ਚ ਸਰਕਾਰੀ ਦਫ਼ਤਰਾਂ ਦੇ ਮੁੜ ਖੋਲ੍ਹਣ ਤੇ ਗਾਰਡ ਆਫ ਆਨਰ ਦਾ ਨਿਰੀਖਣ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।


ਉਨ੍ਹਾਂ ਕਿਹਾ ਕਿ ਸੂਬੇ `ਚ ਸ਼ਾਂਤਮਈ ਢੰਗ ਨਾਲ ਹੋਈਆਂ ਪੰਚਾਇਤੀ ਰਾਜ ਦੀਆਂ ਚੋਣਾਂ ਤੋਂ ਸਰਹੱਦ ਤੋਂ ਪਾਰ (ਪਾਕਿਸਤਾਨ `ਚ) ਬੈਠੇ ਅੱਤਵਾਦੀ ਬੇਚੈਨ ਹਨ, ਇਸ ਲਈ ਉਹ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਅੱਤਵਾਦੀ ਕਰਵਾਈ ਕਰਨ ਦੀ ਕੋਸਿ਼ਸ਼ `ਚ ਹਨ। 

 

ਅਨਿਲ ਪਰਿਹਾਰ ਅਤੇ ਉਸਦੇ ਭਰਾ ਅਜੀਤ ਬੀਤੇ ਦਿਨੀਂ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਹੇ ਸਨ ਤਾਂ ਉਸ ਸਮੇਂ ਅਣਪਛਾਤੇ ਬੰਦੂਕਧਾਰੀਆਂ ਨੇ ਕਿਸ਼ਤਵੜ ਕਸਬੇ `ਚ ਗੋਲੀ ਮਾਰਕੇ ਕਤਲ ਕਰ ਦਿੱਤਾ ਸੀ।  17 ਨਵੰਬਰ ਤੋਂ ਸੂਬੇ `ਚ ਪੰਚਾਇਤੀ ਚੋਣਾਂ ਹੋਣੀਆਂ ਹਨ, ਇਸ ਤੋਂ ਪਹਿਲਾਂ ਲੋਕਾਂ `ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।

 

ਅਨਿਲ ਅਤੇ ਉਸਦੇ ਭਰਾ ਦੀ ਹੱਤਿਆ ਤੋਂ ਬਾਅਦ ਕਿਸਤਵਾੜ ਅਤੇ ਡੋਡਾ ਜਿ਼ਲ੍ਹੇ `ਚ ਵੀਰਵਾਰ ਨੂੰ ਕੁਝ ਹਿੱਸਿਆਂ `ਚ ਕਰਫਿਊ ਲਗਾਇਆ ਗਿਆ, ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੌਜ ਨੂੰ ਬੁਲਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Killers of BJP leader Anil Parihar brother identified J and K governor Satya Pal Malik