ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰਪਤੀ ਨੂੰ ਸ਼ਿਕਾਇਤ ਕਰਨ ਤੋਂ ਨਾਰਾਜ਼ ਕਿਰਨ ਬੇਦੀ, CM ਦੀ ਨੀਅਤ 'ਤੇ ਚੁੱਕੇ ਸਵਾਲ

ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਰਾਸ਼ਟਰਪਤੀ ਨੂੰ ਉਸ ਦੀ ਸ਼ਿਕਾਇਤ ਲਈ ਵੀਰਵਾਰ ਨੂੰ ਮੁੱਖ ਮੰਤਰੀ ਵੀ ਨਾਰਾਇਣਸਾਮੀ ਉੱਤੇ ਨਿਸ਼ਾਨਾ ਸਾਧਿਆ। ਦਰਅਸਲ, ਰਾਸ਼ਟਰਪਤੀ ਰਾਮ ਨਾਥ ਕੋਵਿੰਦ 23 ਦਸੰਬਰ ਨੂੰ ਪੁਡੂਚੇਰੀ ਦੇ ਦੌਰੇ 'ਤੇ ਸਨ। ਇਸੇ ਦੌਰਾਨ ਮੁੱਖ ਮੰਤਰੀ ਨੇ ਕੋਵਿੰਦ ਨੂੰ ਇਹ ਕਹਿੰਦੇ ਹੋਏ ਉਪ ਰਾਜਪਾਲ ਕਿਰਨ ਬੇਦੀ ਨੂੰ ਪੁਡੂਚੇਰੀ ਤੋਂ ਤੁਰੰਤ ਵਾਪਸ ਬੁਲਾ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਬੇਦੀ ਵੱਖ-ਵੱਖ ਯੋਜਨਾਵਾਂ ਦੇ ਲਾਗੂ ਹੋਣ ਵਿੱਚ ਰੁਕਾਵਟ ਪਾ ਰਹੀ ਹੈ।

 

ਨਾਰਾਇਣਸਾਮੀ ਨੇ ਮੰਗ ਪੱਤਰ ਵਿੱਚ ਬੇਦੀ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਸਾਲ 2016 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪੁਡੂਚੇਰੀ ਦੇ ਵਿਕਾਸ ਲਈ ਕੁਝ ਨਹੀਂ ਕੀਤਾ।
 

ਬੇਦੀ ਨੇ ਇਕ ਪ੍ਰੈੱਸ ਬਿਆਨ ਵਿੱਚ ਮੁੱਖ ਮੰਤਰੀ ਦੀ ਮੰਗ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੀ ਜੂਏ ਦੀ ਸਹੂਲਤ, ਸੜਕ ਕਿਨਾਰੇ ਸ਼ਰਾਬ ਭੱਠੀ ਅਤੇ ਲਾਟਰੀ ਟਿਕਟਾਂ ਦੀ ਵਿਆਪਕ ਵਿਕਰੀ ਦਾ ਮਤਲਬ ਵਿਕਾਸ ਹੈ। ਉਨ੍ਹਾਂ ਕਿਹਾ ਕਿ ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਇਹ ਗ਼ੈਰ ਅਲੋਕਤੰਤਰੀ ਹੈ ਕਿ ਇੱਕ ਪ੍ਰਸ਼ਾਸਕ (ਉਪ ਰਾਜਪਾਲ) ਇਨ੍ਹਾਂ ਕਵਾਇਦਾਂ ਉੱਤੇ ਸਵਾਲ ਚੁੱਕਦਾ ਹੈ।
 

ਬੇਦੀ ਨੇ ਕਿਹਾ ਕਿ ਪੁਡੂਚੇਰੀ ਦੇ ਲੋਕ ਵੀ ਨਹੀਂ ਚਾਹੁੰਦੇ ਕਿ ਇਨ੍ਹਾਂ ਵਿੱਚੋਂ ਕੋਈ ਵੀ ਕਾਰੋਬਾਰ ਪ੍ਰਫੁੱਲਤ ਹੋਵੇ, ਮੁੱਖ ਮੰਤਰੀ ਨੂੰ ਅਜਿਹੀਆਂ ਕੋਸ਼ਿਸ਼ਾਂ ਬਾਰੇ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kiran Bedi angry over complaining to President questions raised on Chief Minister s intention