ਦਿੱਲੀ ਦੇ ਕੇਰਲਾ ਭਵਨ `ਚ ਇਕ ਵਿਅਕਤੀ ਚਾਕੂ ਲੈ ਕੇ ਦਾਖਲ ਹੋ ਗਿਆ ਅਤੇ ਕੇਰਲਾ ਦੇ ਮੁੱਖ ਮੰਤਰੀ ਨੂੰ ਮਾਰਨ ਦੀਆਂ ਧਮਕੀ ਦੇਣ ਲੱਗਿਆ। ਦਾਖਲ ਹੋਏ ਵਿਅਕਤੀ ਦੇ ਹੱਥਾਂ `ਚ ਕੁਝ ਕਾਗਜ਼ ਫੜ੍ਹੇ ਹੋਏ ਸਨ। ਜਿਸ ਤੋਂ ਬਾਅਦ ਤੁਰੰਤ ਉਥੇ ਡਿਊਟੀ ਦੇ ਰਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਦਬੋਚ ਲਿਆ ਅਤੇ ਭਵਨ ਤੋਂ ਬਾਹਰ ਕੱਢ ਦਿੱਤਾ। ਪੁਲਿਸ ਅਤੇ ਖੁਫੀਆਂ ਅਧਿਕਾਰੀਆਂ ਦੀ ਜਾਂਚ `ਚ ਪਤਾ ਲੱਗਿਆ ਕਿ ਉਹ ਵਿਅਕਤੀ ਮਾਨਸਿਕ ਤੌਰ `ਤੇ ਪ੍ਰੇਸ਼ਾਨ ਸੀ। ਇਸ ਵਿਅਕਤੀ ਦੀ ਪਹਿਚਾਣ ਕੇਰਲਾ ਦੇ ਰਹਿਣ ਵਾਲੇ 46 ਸਾਲਾ ਵਿਮਲ ਰਾਜ ਵਜੋਂ ਹੋਈ ਹੈ। ਉਸ ਨੂੰ ਗ੍ਰਿਫਤਾਰ ਕਰਕੇ ਐਫਆਈਆਰ ਦਰਜ ਕਰ ਲਈ ਗਈ ਹੈ।
ਡੀਸੀਪੀ (ਨਵੀਂ ਦਿੱਲੀ) ਮਧੂ ਵਿਹਾਰ ਨੇ ਕਿਹਾ ਕਿ ਕਨਾਂਟ ਪਲੈਸ ਦੇ ਪੁਲਿਸ ਥਾਣੇ `ਚ ਪੀਸੀਆਰ ਕਾਲ ਕੀਤੀ ਗਈ ਅਤੇ ਦੱਸਿਆ ਗਿਆ ਕਿ ਇਗ ਅਣਪਛਾਤਾ ਵਿਅਕਤੀ ਅੰਦਰ ਦਾਖਲ ਹੋਣ ਦੀ ਕੋਸਿ਼ਸ਼ ਕਰ ਰਿਹਾ ਹੈ।