ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਤੱਕ ਕੇਜਰੀਵਾਲ ‘ਤੇ ਕਿਹੜੇ–ਕਿਹੜੇ ਹਮਲੇ ਹੋ ਚੁੱਕੇ ਹਨ… ਪੜ੍ਹੋ

ਹੁਣ ਤੱਕ ਕੇਜਰੀਵਾਲ ‘ਤੇ ਕਿਹੜੇ–ਕਿਹੜੇ ਹਮਲੇ ਹੋ ਚੁੱਕੇ ਹਨ… ਪੜ੍ਹੋ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਅੱਜ ਸਨਿੱਚਰਵਾਰ ਨੂੰ ਇੱਕ ਵਾਰ ਫਿਰ ਹਮਲਾ ਕੀਤਾ ਗਿਆ।  33 ਸਾਲਾ ਸਤੀਸ਼ ਨਾਂਅ ਦੇ ਵਿਅਕਤੀ ਨੇ ਅੱਜ ਇਹ ਕਾਰਾ ਕੀਤਾ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਇਸ ਹਮਲੇ ਦੇ ਕਾਰਨ ਜਾਣਨ ਦਾ ਜਤਨ ਕੀਤਾ ਗਿਆ ਹੈ।

 

 

ਸ੍ਰੀ ਕੇਜਰੀਵਾਲ ਉੱਤੇ ਹਮਲਿਆਂ ਦਾ ਇਹ ਸਿਲਸਿਲਾ ਕੋਈ ਨਵਾਂ ਨਹੀਂ ਹੈ। ਸਾਲ 2014 ਦੌਰਾਨ ਵਾਰਾਨਸੀ ਵਿਖੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੁਝ ਲੋਕਾਂ ਨੇ ਸ੍ਰੀ ਕੇਜਰੀਵਾਲ ਉੱਤੇ ਸਿਆਹੀ ਸੁੱਟ ਦਿੱਤੀ ਸੀ। ਉੱਥੇ ਕੁਝ ਲੋਕਾਂ ਨੇ ਉਨ੍ਹਾਂ ਉੱਤੇ ਆਂਡੇ ਵੀ ਸੁੱਟੇ ਸਨ।

 

 

ਉਸੇ ਵਰ੍ਹੇ ਭਾਵ 2014 ’ਚ ਹੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਇੱਕ ਆਟੋਚਾਲਕ ਨੇ ਸ੍ਰੀ ਕੇਜਰੀਵਾਲ ਦੇ ਥੱਪੜ ਮਾਰ ਦਿੱਤਾ ਸੀ। ਬਾਅਦ ਵਿੱਚ ਸ੍ਰੀ ਕੇਜਰੀਵਾਲ ਨੇ ਜਦੋਂ ਉਸ ਦੇ ਘਰ ਜਾ ਕੇ ਗੁਲਦਸਤਾ ਦਿੱਤਾ ਸੀ, ਤਦ ਆਟੋ ਚਾਲਕ ਨੇ ਉਨ੍ਹਾਂ ਤੋਂ ਮਾਫ਼ੀ ਮੰਗ ਲਈ ਸੀ।

 

 

ਇੱਕ ਹੋਰ ਰੈਲੀ ਦੌਰਾਨ ਹਰਿਆਣਾ ਦੇ ਭਿਵਾਨੀ ਸ਼ਹਿਰ ਦੇ ਇੱਕ ਵਿਅਕਤੀ ਨੇ ਸ੍ਰੀ ਕੇਜਰੀਵਾਲ ਉੱਤੇ ਹਮਲਾ ਕਰ ਦਿੱਤਾ ਸੀ। ਉਹ ਹਮਲਾਵਰ ਖ਼ੁਦ ਨੂੰ ਸਮਾਜਕ ਕਾਰਕੁੰਨ ਅੰਨਾ ਹਜ਼ਾਰੇ ਦਾ ਹਮਾਇਤੀ ਦੱਸਦਾ ਸੀ।

 

 

ਪਿਛਲੇ ਸਾਲ 2018 ਦੌਰਾਨ ਸ੍ਰੀ ਕੇਜਰੀਵਾਲ ਜਦੋਂ ਦਿੱਲੀ ਦੇ ਛਤਰਸਾਲ ਸਟੇਡੀਅਮ ਦੇ ਆੱਡ–ਈਵਨ ਉੱਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ; ਤਦ ਇੱਕ ਲੜਕੀ ਨੇ ਉਨ੍ਹਾਂ ਉੱਤੇ ਸਿਆਹੀ ਸੁੱਟ ਦਿੱਤੀ ਸੀ। ਉਸ ਲੜਕੀ ਨੇ ਸ੍ਰੀ ਕੇਜਰੀਵਾਲ ਉੱਤੇ ਸੀਐੱਨਜੀ ਘੁਟਾਲੇ ਦਾ ਦੋਸ਼ ਲਾਇਆ ਸੀ।

 

 

ਨਵੰਬਰ 2018 ਦੌਰਾਨ ਇੱਕ ਵਿਅਕਤੀ ਨੇ ਦੱਲੀ ਸਕੱਤਰੇਤ ਵਿਖੇ ਸ੍ਰੀ ਕੇਜਰੀਵਾਲ ਦੀ ਐਨਕ ਖੋਹ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਪੀਸੀਆਂ ਹੋਈਆਂ ਲਾਲ ਮਿਰਚਾਂ ਪਾ ਦਿੱਤੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know about all the attacks on Delhi CM Kejriwal