ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ, ਇਹ ਰੂਹ ਕੰਪਾ ਦੇਣ ਵਾਲੀ ਹਲਾਲਾ ਪ੍ਰਥਾ ਹੈ ਕੀ?

ਨਿਕਾਹ ਹਲਾਲਾ

ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਐਲਾਨਣ ਤੋਂ ਬਾਅਦ ਕੇਂਦਰ ਸਰਕਾਰ ਮੁਸਲਿਮ ਔਰਤਾਂ ਦੇ ਹਿੱਤ ਵਿੱਚ ਇੱਕ ਹੋਰ ਕਦਮ ਚੁੱਕਣ ਜਾ ਰਹੀ ਹੈ। ਕਾਨੂੰਨ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਸੁਪਰੀਮ ਕੋਰਟ 'ਚ ਨਿਕਾਹ ਹਲਾਲਾ ਦਾ ਵਿਰੋਧ ਕਰੇਗੀ। ਸਰਕਾਰ ਦਾ ਮੰਨਣਾ ਹੈ ਕਿ ਇਹ ਪ੍ਰਥਾ  ਨਿਆਂ ਦੇ ਸਿਧਾਂਤਾਂ ਦੇ ਵਿਰੁੱਧ ਹੈ ਅਤੇ ਉਸਨੇ ਇਸ ਮੁੱਦੇ 'ਤੇ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਸੀ। ਕੇਂਦਰ ਸਰਕਾਰ ਜਿਸ ਪ੍ਰਥਾ ਦਾ ਸੁਪਰੀਮ ਕੋਰਟ ਚ ਵਿਰੋਧ ਕਰ ਰਹੀ ਹੈ, ਉਹ ਹੈ ਕੀ ?

 

ਇਹ ਹਲਾਲਾ ਹੈ ਕੀ?

 

ਹਲਾਲਾ ਮਤਲਬ 'ਨਿਕਾਹ ਹਲਾਲਾ' ਇਕ ਅਜਿਹੀ ਪ੍ਰਥਾ ਹੈ ਜਿਸ 'ਚ ਜੇ ਮੁਸਲਮਾਨ ਪਤੀ ਆਪਣੀ ਪਤਨੀ ਨੂੰ ਤਲਾਕ ਦੇ ਦਿੰਦਾ ਹੈ ਤਾਂ ਉਸ ਨੂੰ ਫਿਰ ਆਪਣੀ ਪਤਨੀ ਨਾਲ ਵਿਆਹ ਕਰਾਉਣ ਲਈ ਜਾਂ ਪਤਨੀ ਨੂੰ ਆਪਣੇ ਪਤੀ ਨਾਲ ਦੁਬਾਰਾ ਵਿਆਹ ਕਰਵਾਉਣ ਲਈ 'ਹਲਾਲਾ ਕਰਨਾ ਪੌਂਦਾ ਹੈ। ਸ਼ਰੀਆ ਦੇ ਮੁਤਾਬਕ  ਜੇ ਕੋਈ ਵਿਅਕਤੀ ਆਪਣੀ ਪਤਨੀ ਨੂੰ ਤਿੰਨ ਵਾਰ ਤਲਾਕ ਦੇ ਦਿੰਦਾ ਹੈ ਅਤੇ ਉਹ ਦੋਵੇਂ ਵੱਖ-ਵੱਖ ਰਹਿਣ ਲੱਗਦੇ ਹਨ। ਉਸਤੋਂ ਬਾਅਦ ਵਿਚ ਜੇ ਪਤੀ ਨੂੰ ਆਪਣੇ ਫ਼ੈਸਲੇ 'ਤੇ ਪਛਤਾਵਾ ਹੁੰਦਾ ਹੈ ਅਤੇ ਆਪਣੀ ਪਤਨੀ ਨਾਲ ਦੁਬਾਰਾ ਵਿਆਹ ਕਰਨਾ ਚਾਹੁੰਦਾ ਹੈ ਤਾਂ ਉਹ ਬਿਨਾਂ  'ਹਲਾਲਾ ' ਵਿਆਹ  ਨਹੀਂ ਕਰਵਾ ਸਕਦਾ।

 

'ਹਲਾਲਾ' ਲਈ ਪਤਨੀ ਨੂੰ ਪਹਿਲਾਂ ਕਿਸੇ ਹੋਰ ਮਰਦ ਨਾਲ ਵਿਆਹ ਕਰਵਾ ਦੇ ਉਸ ਨਾਲ ਸਰੀਰਕ ਸਬੰਧ ਬਣਾਉਣੇ ਪੈਂਦੇ ਹਨ।.ਉਸ ਤੋਂ ਬਾਅਦ ਜਦੋਂ ਦੂਜਾ ਵਿਅਕਤੀ ਉਸ ਔਰਤ ਨੂੰ ਤਲਾਕ ਦੇ ਦਿੰਦਾ ਹੈ। ਤਾਂ ਉਹ ਆਪਣੇ ਪਿਛਲੇ ਪਤੀ ਨਾਲ ਵਿਆਹ ਕਰਵਾ ਸਕਦੀ ਹੈ। 'ਹਲਾਲਾ' ਦੇ ਬਾਅਦ ਹੀ ਮੁੜ ਵਿਆਹ ਮੁਕੰਮਲ ਵਿਆਹ ਸਮਝਿਆ ਜਾਂਦਾ ਹੈ।ਹਲਾਲਾ ਦੀ ਪੂਰੀ ਪ੍ਰਕਿਰਿਆ ਨੂੰ 'ਹੁੱਲਾ' ਕਿਹਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know Everything About Nikah halala Contre Going to oppose in Supreme Court