ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ, ਨਵਜੋਤ ਸਿੱਧੂ ਨੇ 3 ਰਾਜਾਂ `ਚ ਕਿਵੇਂ ਪਛਾੜਿਆ ਨਰਿੰਦਰ ਮੋਦੀ ਨੂੰ?

ਜਾਣੋ, ਨਵਜੋਤ ਸਿੱਧੂ ਨੇ 3 ਰਾਜਾਂ `ਚ ਕਿਵੇਂ ਪਛਾੜਿਆ ਨਰਿੰਦਰ ਮੋਦੀ ਨੂੰ?

ਸਾਬਕਾ ਕ੍ਰਿਕੇਟਰ ਅਤੇ ਕਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਪੰਜ ਸੂਬਿਆਂ `ਚ ਜਿੱਥੇ ਵੀ ਕਿਤੇ ਚੋਣ ਪ੍ਰਚਾਰ ਕੀਤਾ, ਕਾਂਗਰਸ ਉਨ੍ਹਾਂ ਸਾਰੇ ਹਲਕਿਆਂ ਤੋਂ ਜਿੱਤੀ ਹੈ। ਪੰਜਾਬ ਦੇ 55 ਸਾਲਾ ਮੰਤਰੀ ਸ੍ਰੀ ਸਿੱਧੂ ਬੀਤੇ ਨਵੰਬਰ ਮਹੀਨੇ ਦੇ ਅੱਧ `ਚ ਚੋਣ ਪ੍ਰਚਾਰ ਲਈ ਗਏ ਸਨ। ਉਨ੍ਹਾਂ 17 ਦਿਨਾਂ `ਚ ਚਾਰ ਸੂਬਿਆਂ `ਚ ਚੋਣ ਪ੍ਰਚਾਰ ਕੀਤਾ; ਜਿਨ੍ਹਾਂ `ਚੋਂ ਉਹ ਛੱਤੀਸਗੜ੍ਹ ਦੇ ਚਾਰ ਹਲਕਿਆਂ `ਚ ਹੈ ਤੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਛੇ-ਛੇ ਹਲਕਿਆਂ `ਚ ਉਨ੍ਹਾਂ ਵਿਸ਼ਾਲ ਚੋਣ ਰੈਲੀਆਂ ਕੀਤੀਆਂ। ਤੇਲੰਗਾਨਾ ਦੀ ਵੀ ਇੱਕ ਸੀਟ `ਤੇ ਵੀ ਚੋਣ ਪ੍ਰਚਾਰ ਦੀ ਹਾਜ਼ਰੀ ਉਨ੍ਹਾਂ ਲਵਾਈ।


ਸ੍ਰੀ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਵੱਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਸ੍ਰੀ ਸਿੱਧੂ ਨੇ ਤਿੰਨ ਸੁਬਿਆਂ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ `ਚ 64 ਰੈਲੀਆਂ ਕੀਤੀਆਂ ਤੇ 10 ਪ੍ਰੈੱਸ ਕਾਨਫ਼ਰੰਸਾਂ ਕੀਤੀਆਂ। ਉਨ੍ਹਾਂ 64 ਵਿਧਾਨ ਸਭਾ ਹਲਕਿਆਂ `ਚੋਂ ਕਾਂਗਰਸ 50 ਸੀਟਾਂ `ਤੇ ਜਿੱਤੀ ਹੈ, ਜੋ ਕਿ ਉਨ੍ਹਾਂ ਦੀ 78% ਸਫ਼ਲਤਾ ਹੈ।


ਛੱਤੀਸਗੜ੍ਹ `ਚ, ਕਾਂਗਰਸ ਪੂਰੇ 15 ਵਰ੍ਹਿਆਂ ਬਾਅਦ ਵੱਡੇ ਬਹੁਮੱਤ ਨਾਲ ਜਿੱਤੀ ਹੈ। ਉਸ ਸੂਬੇ `ਚ ਸਿੱਧੂ ਦਾ ਸਕੋਰ ਸ਼ਤ-ਪ੍ਰਤੀਸ਼ਤ (100%) ਰਿਹਾ। ਉਨ੍ਹਾਂ ਛੱਤੀਸਗੜ੍ਹ ਦੀਆਂ 15 ਸੀਟਾਂ ਲਈ ਚੋਣ ਪ੍ਰਚਾਰ ਕੀਤਾ ਤੇ ਕਾਂਗਰਸ ਉਹ ਸਾਰੀਆਂ ਸੀਟਾਂ ਜਿੱਤੀ।


ਕਾਂਗਰਸ ਨੂੰ ਐਤਕੀਂ ਜਿੱਥੇ ਸੀਟਾਂ ਦਾ ਦਾ ਚੋਖਾ ਫ਼ਾਇਦਾ ਹੋਇਆ, ਉੱਥੇ ਭਾਜਪਾ ਨੂੰ ਵੱਡੇ ਨੁਕਸਾਨ ਝੱਲਣੇ ਪਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਿਹੜੀਆਂ ਵੀ ਪੰਜ ਸੀਟਾਂ - ਜਗਦਲਪੁਰ, ਅੰਬਿਕਾਪੁਰ, ਬਿਲਾਸਪੁਰ, ਰਾਜਗੜ੍ਹ ਤੇ ਮਹਾਸਮੁੰਦ ਲਈ ਚੋਣ ਰੈਲੀਆਂ ਕਰਨ ਗਏ, ਭਾਜਪਾ ਉਹ ਸਾਰੀਆਂ ਸੀਟਾਂ ਹਾਰ ਗਈ।


ਬਿਲਾਸਪੁਰ ਸੀਟ `ਤੇ ਸ੍ਰੀ ਮੋਦੀ ਤੇ ਸ੍ਰੀ ਸਿੱਧੂ ਦੋਵਾਂ ਨੇ ਚੋਣ ਰੈਲੀਆਂ ਕੀਤੀਆਂ ਸਨ ਪਰ ਭਾਜਪਾ ਉੱਥੋਂ ਚੋਣ ਹਾਰ ਗਈ, ਜਦ ਕਿ ਇਸ ਤੋਂ ਪਹਿਲਾਂ ਇਸ ਸੀਟ ਤੋਂ ਪਿਛਲੀਆਂ ਚਾਰ ਚੋਣਾਂ ਤੋਂ ਲਗਾਤਾਰ ਭਾਜਪਾ ਉਮੀਦਵਾਰ ਹੀ ਜਿੱਤਦਾ ਰਿਹਾ ਹੈ।


ਦੋਵੇਂ ਆਗੂਆਂ ਨੇ ਅੰਬਿਕਾਪੁਰ `ਚ ਵੀ ਰੈਲੀਆਂ ਕੀਤੀਆਂ, ਇਹ ਸੀਟ ਵੀ ਕਾਂਗਰਸ ਲੈ ਗਈ। ਮਹਿੰਦਰਗੜ੍ਹ ਸੀਟ ਕਾਂਗਰਸ ਨੇ 20 ਵਰ੍ਹਿਆਂ ਬਾਅਦ ਤੇ ਦੁਰਗ ਸੀਟ 15 ਵਰ੍ਹਿਆਂ ਬਾਅਦ ਮੁੜ ਜਿੱਤੀ ਹੈ। ਇੰਝ ਛੱਤੀਸਗੜ੍ਹ `ਚ ਪ੍ਰਧਾਨ ਮੰਤਰੀ ਦਾ ਸਕੋਰ 0% ਰਿਹਾ।


ਚੇਤੇ ਰਹੇ ਕਿ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਸਾਲ 2016 `ਚ ਭਾਜਪਾ ਨੂੰ ਸਦਾ ਲਈ ਅਲਵਿਦਾ ਆਖ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਬੀਤੇ ਵਰ੍ਹੇ ਫ਼ਰਵਰੀ `ਚ ਪੰਜਾਬ ਚੋਣਾਂ ਤੋਂ ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਇਹ ਕਦਮ ਚੁੱਕਿਆ ਸੀ।


ਮੱਧ ਪ੍ਰਦੇਸ਼ `ਚ ਵੀ ਕਾਂਗਰਸ ਪੂਰੇ 15 ਵਰ੍ਹਿਆਂ ਬਾਅਦ ਸੱਤਾ `ਚ ਪਰਤੀ ਹੈ। ਇੱਥੇ ਸ੍ਰੀ ਸਿੱਧੂ ਦਾ ਸਕੋਰ 83 ਫ਼ੀ ਸਦੀ ਰਿਹਾ। ਸ੍ਰੀ ਸਿੱਧੂ ਨੇ 30 ਸੀਟਾਂ `ਤੇ ਰੈਲੀਆਂ ਨੂੰ ਸੰਬੋਧਨ ਕੀਤਾ, ਜਿਨ੍ਹਾਂ `ਚੋਂ ਕਾਂਗਰਸ ਨੇ 25 ਸੀਟਾਂ ਜਿੱਤੀਆਂ।


ਮੱਧ ਪ੍ਰਦੇਸ਼ `ਚ ਪ੍ਰਧਾਨ ਮੰਤਰੀ ਨੇ 18 ਸੀਟਾਂ ਲਈ 10 ਰੈਲੀਆਂ ਕੀਤੀਆਂ, ਜਿਨ੍ਹਾਂ `ਚੋਂ ਗਵਾਲੀਅਰ ਤੇ ਜੱਬਲਪੁਰ ਸ਼ਹਿਰਾਂ `ਚ ਉਨ੍ਹਾਂ ਚਾਰ-ਚਾਰ ਰੈਲੀਆਂ ਕੀਤੀਆਂ। ਇਨ੍ਹਾਂ `ਚੋਂ ਭਾਜਪਾ ਨੇ ਸੱਤ ਸੀਟਾਂ `ਤੇ ਜਿੱਤ ਹਾਸਲ ਕੀਤੀ। ਇਨ੍ਹਾਂ `ਚੋਂ ਗਵਾਲੀਅਰ ਤੇ ਜੱਬਲਪੁਰ ਸ਼ਹਿਰਾਂ ਦੀ ਇੱਕ-ਇੱਕ ਸੀਟ ਸ਼ਾਮਲ ਹੈ।


ਰਾਜਸਥਾਨ `ਚ, ਸ੍ਰੀ ਸਿੱਧੂ ਦਾ ਸਕੋਰ 52 ਫ਼ੀ ਸਦੀ ਰਿਹਾ। ਉਨ੍ਰਾਂ ਇੱਥੇ 19 ਸੀਟਾਂ ਲਈ ਚੋਣ ਪ੍ਰਚਾਰ ਕੀਤਾ। ਇਨ੍ਹਾਂ `ਚੋਂ, ਕਾਂਗਰਸ 10 ਸੀਟਾਂ `ਤੇ ਜਿੱਤੀ। ਪ੍ਰਧਾਨ ਮੰਤਰੀ ਨੇ ਇਸ ਸੂਬੇ `ਚ 19 ਸੀਟਾਂ ਲਈ 10 ਰੈਲੀਆਂ ਕੀਤੀਆਂ; ਜਿਨ੍ਹਾਂ `ਚੋਂ ਕੋਟਾ ਤੇ ਅਲਵਰ ਸ਼ਹਿਰਾਂ `ਚ ਦੋ-ਦੋ ਅਤੇ ਜੈਪੁਰ ਸ਼ਹਿਰ `ਚ ਅੱਠ ਰੈਲੀਆਂ ਉਨ੍ਹਾਂ ਕੀਤੀਆਂ ਸਨ। ਭਾਜਪਾ ਇਨ੍ਹਾਂ `ਚੋਂ ਛੇ ਸੀਟਾਂ ਜਿੱਤੀ।


ਜੈਪੁਰ `ਚ ਪ੍ਰਧਾਨ ਮੰਤਰੀ ਨੇ ਆਖ਼ਰੀ ਦਿਨ ਰੈਲੀ ਨੂੰ ਸੰਬੋਧਨ ਕੀਤਾ ਸੀ। ਭਾਜਪਾ ਜੈਪੁਰ ਨਾਲ ਜੁੜੀਆਂ ਅੱਠ ਵਿੱਚੋਂ ਤਿੰਨ ਸੀਟਾਂ ਹੀ ਜਿੱਤ ਸਕੀ।


ਸ੍ਰੀ ਸਿੱਧੂ ਦੇ ਸਹਿਯੋਗੀ ਸ੍ਰੀ ਦਲਜੀਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਜਪਾ ਨੇ ਕੋਟਾ ਤੇ ਅਲਵਰ `ਚ ਇੱਕ-ਇੱਕ ਸੀਟ ਜਿੱਤੀ ਹੈ।


ਸ੍ਰੀ ਸਿੱਧੂ ਨੇ ਸਿਰਫ਼ ਉਨ੍ਹਾਂ ਹੀ ਸੀਟਾਂ `ਤੇ ਰੈਲੀਆਂ ਦੇ ਪ੍ਰੋਗਰਾਮ ਰੱਖੇ ਹੋਏ ਸਨ, ਜਿੱਕੇ ਕਿਸੇ ਕਾਰਨ ਕਰ ਕੇ ਸ੍ਰੀ ਰਾਹੁਲ ਗਾਂਧੀ ਨਹੀਂ ਜਾ ਸਕੇ ਸਨ। ਦਰਅਸਲ, ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮੁਕਾਬਲੇ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਸਟਾਰ-ਪ੍ਰਚਾਰਕ ਬਣਾਇਆ ਸੀ।


ਤਿੰਨ ਸੂਬਿਆਂ `ਚ ਕਾਂਗਰਸ ਦੀ ਜਿੱਤ ਦਾ ਸਿਹਰਾ ਹੁਣ ਸ੍ਰੀ ਸਿੱਧੂ ਸਿਰ ਹੀ ਬੰਨ੍ਹਿਆ ਜਾ ਰਿਹਾ ਹੈ। ਸ੍ਰੀ ਸਿੱਧੂ ਨੇ ਇਨ੍ਹਾਂ ਸਾਰੇ ਸੂਬਿਆਂ `ਚ ਸ੍ਰੀ ਰਾਹੁਲ ਗਾਂਧੀ ਦੇ ਹੱਕ `ਚ ਇਹ ਨਾਅਰਾ ਬੁਲੰਦ ਕੀਤਾ ਸੀ, ਜੋ ਬਹੁਤ ਚਰਚਿਤ ਹੋਇਆ - ਬੁਰੇ ਦਿਨ ਜਾਨੇ ਵਾਲੇ ਹੈਂ, ਰਾਹੁਲ ਗਾਂਧੀ ਆਨੇ ਵਾਲੇ ਹੈਂ। ਸ੍ਰੀ ਸਿੱਧੂ ਦਾ ਕਹਿਣਾ ਹੈ ਕਿ ਇਨ੍ਹਾਂ ਸੂਬਿਆਂ ਦੇ ਵੋਟਰਾਂ ਨੇ ਸ੍ਰੀ ਰਾਹੁਲ ਗਾਂਧੀ ਨੂੰ ਇਸ ਲਈ ਵੋਟਾਂ ਪਾਈਆਂ ਹਨ ਕਿਉਂਕਿ ਉਹ ਉਨ੍ਹਾਂ ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਭਾਸ਼ਣ ਦਿੰਦਿਆਂ ਵੇਖਣਾ ਤੇ ਸੁਣਨਾ ਚਾਹੁੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know How Navjot Sidhu defeated Narendra Modi in 3 states