ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕੁਝ ਹੋਇਆ ਸਸਤਾ, ਜਾਣੋ ਜੀਐੱਸਟੀ ਕਿੰਨਾ ਘਟਿਆ...

ਕੀ ਕੁਝ ਹੋਇਆ ਸਸਤਾ, ਜਾਣੋ ਜੀਐੱਸਟੀ ਕਿੰਨਾ ਘਟਿਆ...

ਗੁੱਡਜ਼ ਐਂਡ ਸਰਵਿਸੇਜ਼ ਟੈਕਸ (ਜੀਐੱਸਟੀ - ਮਾਲ ਤੇ ਸੇਵਾ ਕਰ) ਕੌਂਸਲ ਵੱਲੋਂ ਸਨਿੱਚਰਵਾਰ ਨੂੰ ਲਗਭਗ 100 ਵਸਤਾਂ ਤੋਂ ਟੈਕਸ ਦਰਾਂ ਵਿੱਚ ਕਟੌਤੀ ਕਰ ਦਿੱਤੀ ਹੈ, ਜਿਸ ਕਾਰਨ ਸੈਨਿਟ੍ਰੀ ਨੈਪਕਿਨ, ਜੁੱਤੀਆਂ, ਵਾਸਿ਼ੰਗ ਮਸ਼ੀਨਾਂ ਏਅਰ ਕੰਡੀਸ਼ਨਰ, ਰੈਫ਼ਰੀਜਿਰੇਟਰ, ਛੋਟੀ ਸਕ੍ਰੀਨ ਵਾਲੇ ਟੀਵੀ ਤੋਂ ਲੈ ਕੇ ਮੋਬਾਇਲ ਫ਼ੋਨਾਂ `ਚ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਵੀ ਸਸਤੀਆਂ ਹੋ ਗਈਆਂ ਹਨ। ਖਪਤਕਾਰ ਅਰਥ ਵਿਵਸਥਾ ਲਈ ਇਹ ਬਹੁਤ ਵੱਡਾ ਹੁਲਾਰਾ ਹੈ।


ਸਭ ਤੋਂ ਵੱਧ ਟੈਕਸ 28 ਫ਼ੀ ਸਦੀ ਟੈਕਸ ਵਸਤਾਂ ਵਾਲੀ ਸੂਚੀ ਨੂੰ ਕੁਝ ਤਰਕਪੂਰਨ ਬਣਾ ਦਿੱਤਾ ਗਿਆ ਹੈ, ਜਿਵੇਂ ਰੋਜ਼ਾਨਾ ਆਮ ਲੋਕਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਇਤਰ (ਸੈਂਟ ਭਾਵ ਪਰਫਿ਼ਊਮਜ਼), ਕਾਸਮੈਟਿਕਸ, ਬਾਥਰੂਮ `ਚ ਵਰਤੀਆਂ ਜਾਣ ਵਾਲੀਆਂ ਵਸਤਾਂ, ਵਾਲ ਸੁਕਾਉਣ ਵਾਲਾ ਡ੍ਰਾਇਰ, ਸ਼ੇਵਰਜ਼, ਮਿਕਸਰ ਗ੍ਰਾਈਂਡਰ, ਵੈਕਿਯੂਮ ਕਲੀਨਰਜ਼, ਲਿਥੀਅਮ ਈਓਨ ਬੈਟਰੀਆਂ ਜਿਹੀਆਂ ਵਸਤਾਂ ਨੂੰ ਹੁਣ 18 ਫ਼ੀ ਸਦੀ ਟੈਕਸ ਦਰ ਵਰਗ ਵਿੱਚ ਲਿਆਂਦਾ ਗਿਆ ਹੈ। ਨਵੀਂਆਂ ਦਰਾਂ 27 ਜੁਲਾਈ ਤੋਂ ਲਾਗੂ ਹੋਣੀਆਂ ਹਨ।


ਸਸਤੀਆਂ ਹੋਈਆਂ ਵਸਤਾਂ


ਜਿਹੀਆਂ ਵਸਤਾਂ `ਤੇ ਜੀਐੱਸਟੀ 0% ਕਰ ਦਿੱਤਾ ਗਿਆ
ਸੈਨਿਟ੍ਰੀ ਨੈਪਕਿਨਜ਼
ਬਿਰਧ ਆਸ਼ਰਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ


ਜਿਹੜੀਆਂ ਵਸਤਾਂ `ਤੇ ਜੀਐੱਸਟੀ 28% ਤੋਂ ਘਟਾ ਕੇ 18% ਕੀਤਾ ਗਿਆ
ਰੈਫ਼ਰੀਜਿਰੇਟਰ (ਫ੍ਰਿੱਜ)
ਪਾਣੀ ਗਰਮ ਕਰਨ ਵਾਲਾ ਹੀਟਰ
ਕੱਪੜੇ ਧੋਣ ਵਾਲੀ ਮਸ਼ੀਨ
ਟੈਲੀਵਿਜ਼ਨ (68 ਸੈਂਟੀਮੀਟਰ ਤੱਕ)
ਵੈਕਿਯੂਮ ਕਲੀਨਰਜ਼
ਪੇਂਟਸ
ਹੇਅਰ ਸ਼ੇਵਰਜ਼
ਹੇਅਰ ਕਟਰਜ਼
ਹੇਅਰ ਡ੍ਰਾਇਰਜ਼
ਲਿਥੀਅਮ-ਈਓਨ ਬੈਟਰੀਆਂ, ਜੋ ਮੋਬਾਇਲ ਫ਼ੋਨਾਂ ਤੇ ਬਿਜਲਈ ਵਾਹਨਾਂ ਵਿੱਚ ਵਰਤੀਆਂ ਜਾਂਦੀਆਂ ਹਨ


ਜਿਹੜੀਆਂ ਵਸਤਾਂ `ਤੇ ਜੀਐੱਸਟੀ 18% ਤੋਂ ਘਟਾ ਕੇ 12% ਕੀਤਾ ਗਿਆ
ਹੈਂਡਬੈਗ, ਪਾਊਚਾਂ ਤੇ ਪਰਸਾਂ ਸਮੇਤ; ਗਹਿਣਿਆਂ ਦੇ ਡੱਬੇ
ਪੇਂਟਿੰਗ, ਤਸਵੀਰਾਂ, ਸ਼ੀਸਿ਼ਆਂ ਆਦਿ ਦੇ ਲੱਕੜ ਦੇ ਫ੍ਰੇਮ ਆਦਿ
ਸਜਾਵਟੀ ਫ੍ਰੇਮਾਂ ਵਾਲੇ ਸ਼ੀਸ਼ੇ
ਪਿੱਤਲ ਵਾਲਾ ਮਿੱਟੀ ਦੇ ਤੇਲ ਨਾਲ ਚੱਲਣ ਵਾਲਾ ਸਟੋਵ
ਲੋਹੇ ਦਾ ਆਰਟ ਵੇਅਰ


ਜਿਹੜੀਆਂ ਵਸਤਾਂ `ਤੇ ਜੀਐੱਸਟੀ 5% ਹੈ
ਈਥਾਨੌਲ
ਠੋਸ ਬਾਇਓ-ਫਿ਼ਊਏਲ ਪੈਲੇਟਸ
ਹੱਥਾਂ ਨਾਲ ਬਣਾਏ ਗਲੀਚੇ ਤੇ ਹੱਥਾਂ ਦੇ ਬਣੇ ਫ਼ਰਸ਼ ਕਵਰਿੰਗਜ਼ (ਨਮਦਾ/ਗੱਬਾ ਸਮੇਤ)
ਹੱਥਾਂ ਨਾਲ ਬਣਾਈਆਂ ਗੁੱਤਾਂ ਤੇ ਵਾਲ ਸਜਾਉਣ ਵਾਲੀਆਂ ਵਸਤਾਂ   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:know what has gone cheaper due to GST