ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਮਿਸ਼ਨ 2022 ਨੂੰ ਧਾਰ ਦੇਣ ਦੀ ਦਿਸ਼ਾ ਵਿਚ ਕੰਮ ਸ਼ੁਰੂ ਕਰ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਦਾ ਮਜ਼ਬੂਤ ਸੰਗਠਨ ਖੜ੍ਹਾ ਕਰਨ ਜਾ ਰਹੀ ਹੈ। ਇਸ ਲਈ ਹਰ ਪੱਧਰ ਉਤੇ ਕਮੇਟੀਆਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜੋਨਲ ਵਿਵਸਥਾ ਦੇ ਬਾਅਦ ਹੁਣ ਜ਼ਿਲ੍ਹਾ ਪੱਧਰ ਉਤੇ ਤਿੰਨ–ਤਿੰਨ ਸਰਗਰਮ ਮੈਂਬਰਾਂ ਦੀਆਂ ਕਮੇਟੀਆਂ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਕਮੇਟੀ ਵਿਧਾਨ ਸਭਾ ਤੋਂ ਲੈ ਕੇ ਬੂਥ ਪੱਧਰ ਤੱਕ ਸੰਗਠਨ ਮਜ਼ਬੂਤ ਆਧਾਰ ਤਿਆਰ ਕਰੇਗੀ।
ਲੋਕ ਸਭਾ ਚੋਣਾਂ ਵਿਚ ਯੂਪੀ ਵਿਚ ਬਹੁਜਨ ਸਮਾਜ ਪਾਰਟੀ ਨੰਬਰ ਦੋ ਦੀ ਪਾਰਟੀ ਬਣਕੇ ਉਭਰੀ ਹੈ। ਉਸ ਕੋਲ 10 ਐਮਪੀ ਹਨ। ਮਾਇਆਵਤੀ ਲੋਕ ਸਭਾ ਚੋਣਾਂ ਤੋਂ ਉਤਸਾਹਿਤ ਹੈ। ਇਸ ਲਈ ਆਮ ਤੌਰ ਉਤੇ ਉਪ ਚੋਣ ਨਾ ਲੜਨ ਵਾਲੀ ਬਹੁਜਨ ਸਮਾਜ ਪਾਰਟੀ ਇਯ ਵਾਰ ਵਿਧਾਨ ਸਭਾ ਉਪ ਚੋਣ ਪੂਰੀ ਮਜ਼ਬੂਤੀ ਨਾਲ ਲੜਨ ਜਾ ਰਹੀ ਹੈ।