ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰੀਰ ਲਈ ਘਾਤਕ ਹੋਇਆ ਗੰਗਾ ਜਲ

ਸਰੀਰ ਲਈ ਘਾਤਕ ਹੋਇਆ ਗੰਗਾ ਜਲ

ਪਰਮਟ ਤੋਂ ਅੱਗੇ ਗੰਗਾ ਜਲ ਜਿ਼ਆਦਾ ਜਹਰੀਲਾ ਹੈ। ਇਸ `ਚ ਨਾ ਸਿਰਫ ਕ੍ਰੋਮੀਅਮ ਦੀ ਮਾਤਾ 200 ਗੁਣਾ ਤੋਂ ਜਿ਼ਆਦਾ ਹੈ ਉਥੇ ਪੀਐਚ ਵੀ ਕਾਫੀ ਜਿ਼ਆਦਾ ਹੈ। ਇਹ ਪਾਣੀ ਸਿਰਫ ਮਨੁੱਖੀ ਸਰੀਰ ਨੂੰ ਹੀ ਨਹੀਂ, ਸਗੋਂ ਜਾਨਵਰ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਇਹ ਖੁਲਾਸਾ ਛੱਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ ਦੇ ਬਾਈਓਸਾਇੰਸ ਤੇ ਬਾਈਓਟੈਕਨੋਲਾਜੀ ਵਿਭਾਗ (ਬੀਐਸਬੀਟੀ ਵਿਭਾਗ) ਵੱਲੋਂ ਕੀਤੀ ਜਾਂਚ `ਚ ਕੀਤਾ ਗਿਆ।


ਗੰਗਾ ਜਲ ਦੇ ਸੈਂਪਲ ਲਏ : 


ਯੂਨੀਵਰਸਿਟੀ ਦੀ ਟੀਮ ਨੇ ਕੁਲਪਤੀ ਪ੍ਰੋਂ ਨੀਲਿਮਾ ਗੁਪਤਾ ਦੇ ਨਿਰਦੇਸ਼ `ਤੇ ਕਨੌਜ਼ ਦੇ ਮੇਹੰਦੀਪੁਰ ਘਾਟ ਤੋਂ ਲੈ ਕੇ ਵਾਜੀਦਪੁਰ ਤੱਕ ਗੰਗਾ ਜਲ ਦੇ ਸੈਂਪਲ ਲੈ ਕੇ ਜਾਂਚ ਕੀਤੀ ਗਈ। ਯੂਨੀਵਰਸਿਟੀ ਦੇ ਬੀਐਸਬੀਟੀ ਵਿਭਾਗ ਦੇ ਨਿਰਦੇਸ਼ਕ ਡਾ. ਸ਼ਾਸਵਤ ਕਟੀਆਰ ਨੇ ਦੱਸਿਆ ਕਿ ਕੁਲਪਤੀ ਦੇ ਨਿਰਦੇਸ਼ `ਤੇ ਗੰਗਾਜਲ `ਚ ਫੈਲੇ ਪ੍ਰਦੂਸ਼ਣ `ਤੇ ਖੋਜ਼ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕਾਂ ਨੇ ਨੌ ਘਾਟਾਂ `ਤੇ ਜਾ ਕੇ ਗੰਗਾ ਜਲ ਦੇ ਸੈਂਪਲ ਲਏ। ਇਨ੍ਹਾਂ ਦੀ ਜਾਂਚ ਕਰਕੇ ਟੀਮ ਨੇ ਰਿਪੋਰਟ ਤਿਆਰ ਕੀਤੀ ਹੈ ਜੋ ਕਾਫੀ ਹੈਰਾਨ ਕਰਨ ਵਾਲੀ ਨਿਕਲੀ। ਕਨੌਜ਼ ਤੋਂ ਅੱਗੇ ਗੰਗਾ `ਚ ਪਾਣੀ ਦੀ ਸਥਿਤੀ ਬਹੁਤ ਜਿ਼ਆਦਾ ਡਰਾਉਣੀ ਨਹੀਂ ਹੈ, ਪ੍ਰੰਤੂ ਪਰਮਟ ਘਾਟ ਤੋਂ ਅੱਗੇ ਅਚਾਨਕ ਪ੍ਰਦੂਸ਼ਣ ਅਤੇ ਕੈਮੀਕਲ ਦੀ ਸਥਿਤੀ ਵਧਦੀ ਜਾ ਰਹੀ ਹੈ।


ਕ੍ਰੋਮੀਅਮ ਦੀ ਮਾਤਰਾ ਜਿ਼ਆਦਾ : ਜਾਜਮਊ ਅਤੇ ਵਾਜੀਦਪੁਰ `ਚ ਤਾਂ ਕਾਫੀ ਖਤਰਨਾਕ ਹਾਲਾਤ ਹੈ। ਸ਼ਾਸਵਤ ਕਟੀਆਰ ਨੇ ਦੱਸਿਆ ਕਿ ਡਬਲਿਊਐਚਓ ਮੁਤਾਬਕ ਪਾਣੀ `ਚ ਕ੍ਰੋਮੀਅਮ ਦੀ ਮਾਤਰਾ 0.05 ਹੋਣੀ ਚਾਹੀਦੀ ਹੈ। ਕਨੌਜ ਤੋਂ ਲੈ ਕੇ ਗੰਗਾ ਬੈਰਾਜ ਤੱਕ ਸਥਿਤੀ ਲਗਭਗ ਆਮ ਹੈ, ਪ੍ਰੰਤੂ ਜਾਜਮਊ ਅਤੇ ਵਾਜੀਦਪੁਰ ਤੋਂ ਅਚਾਨਕ ਕ੍ਰੋਮੀਅਮ ਦੀ ਮਾਤਰਾ ਖਤਰਨਾਕ ਹੁੰਦੀ ਜਾ ਰਹੀ ਹੈ।

 

ਯੂਨੀਵਰਸਿਟੀ ਬਣਾ ਰਹੀ ਹੈ ਰਿਪੋਰਟ


ਜਾਜਮਊ `ਚ ਕ੍ਰੋਮੀਅਮ ਦਾ ਪੱਧਰ 5.24 ਹੈ, ਜਦੋਂ ਕਿ ਵਾਜੀਦਪੁਰ `ਚ 12.15 ਹੈ। ਇਸੇ ਤਰ੍ਹਾਂ ਪੀਐਚ ਵੀ ਤੇਜੀ ਨਾਲ ਵਧ ਰਿਹਾ ਹੈ। ਕਨੌਜ ਤੋਂ ਲੈ ਕੇ ਵਾਜੀਦਪੁਰ ਵਿਚ ਨਾਈਟ੍ਰੇਟ ਦਾ ਪੱਧਰ 25 ਤੋਂ 35 ਵਿਚਕਾਰ ਹੈ। ਜਦੋਂ ਕਿ ਮਾਨਕ ਦੇ ਅਨੁਸਾਰ ਨਾਈਟ੍ਰੇਟ 0.01 ਤੋਂ ਚਾਰ ਦੇ ਵਿਚ ਚੋਣਾ ਚਾਹੀਦਾ ਹੈ। ਕਾਨਪੁਰ ਦੇ ਘਾਟਾਂ `ਤੇ ਗੰਗਾ ਜਲ `ਚ ਆਰਸੇਨਿਕ ਦੀ ਮਾਤਰਾ ਵੀ ਵਧ ਰਹੀ ਹੈ। ਕਾਨਪੁਰ ਯੂਨੀਵਰਸਿਟੀ ਗੰਗਾ `ਚ ਫੈਲੇ ਪ੍ਰਦੂਸ਼ਣ `ਤੇ ਵਿਸਥਾਰਤ ਰਿਪੋਰਟ ਤਿਆਰ ਕਰ ਰਹੀ ਹੈ।

 

ਵੱਖ ਵੱਖ ਜਿ਼ਲ੍ਹਿਆਂ `ਚ ਗੰਗਾ ਦੇ ਪਾਣੀ `ਚ ਕੈਮੀਕਲ ਦੀ ਮਾਤਰਾ


ਘਾਟ             ਪੀਐਚ    ਬੀਓਡੀ     ਨਾਈਟ੍ਰੇਟ    ਕ੍ਰੋਮੀਅਮ        ਆਰਸੇਨਿਕ
ਕਨੌਜ            8.5      19.84        35           0.08          0.01
ਸਿ਼ਵਰਾਜਪੁਰ    9.2        16.52      25           0.10         0.05
ਬਿਠੂਰ           9.2       14.56       10            0.10         0.05
ਬੈਰਾਜ           9.3       12.22       10           0.15           0.05
ਪਰਮਟ          9.4       12.68       30           0.85          0.05
ਸ਼ੁਕਲਾਗੰਜ      9.5        17.84       25          1.16           0.05
ਜਾਜਮਉ        9.5         20.14      20           5.24          0.05
ਵਾਜਿਦਪੁਰ     9.5         24.48       30          12.15        0.09

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know why Ganga river water is not safe for drinking in Kanpur