ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਇਆਵਤੀ ਨੇ ਕਿਉਂ ਕਿਹਾ- ਗ਼ੈਰ ਭਰੋਸੇਮੰਦ ਅਤੇ ਧੋਖੇਬਾਜ਼ ਹੈ ਕਾਂਗਰਸ

 

ਰਾਜਸਥਾਨ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਛੇ ਵਿਧਾਇਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ‘ਤੇ ਬਸਪਾ ਸੁਪਰੀਮ ਮਾਇਆਵਤੀ ਨੇ ਤਿੱਖੀ ਪ੍ਰਤੀਕਰਮ ਦਿੰਦੇ ਹੋਏ ਕਾਂਗਰਸ ਨੂੰ ਗ਼ੈਰ ਭਰੋਸੇਮੰਦ ਅਤੇ ਧੋਖਾਧੜੀ ਕਰਾਰ ਦਿੱਤਾ ਹੈ। ਮਾਇਆਵਤੀ ਨੇ ਮੰਗਲਵਾਰ ਸਵੇਰੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ। 

 

ਉਨ੍ਹਾਂ ਨੇ ਪਹਿਲਾਂ ਟਵੀਟ ਕੀਤਾ ਕਿ ਰਾਜਸਥਾਨ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫਿਰ ਬਸਪਾ ਵਿਧਾਇਕਾਂ ਨੂੰ ਤੋੜ ਕੇ ਗ਼ੈਰ ਭਰੋਸੇਯੋਗ ਅਤੇ ਧੋਖੇਬਾਜ਼ ਪਾਰਟੀ ਹੋਣ ਦਾ ਸਬੂਤ ਦਿੱਤਾ ਹੈ। ਇਹ ਬਸਪਾ ਮੂਵਮੈਂਟ ਨਾਲ ਧੋਖਾ ਹੈ ਜੋ ਦੁਬਾਰਾ ਤੈਅ ਕੀਤਾ ਗਿਆ ਹੈ ਜਦੋਂ ਬਸਪਾ ਉਥੋਂ ਦੀ ਕਾਂਗਰਸ ਸਰਕਾਰ ਨੂੰ ਬਾਹਰ ਤੋਂ ਬਿਨਾਂ ਸ਼ਰਤ ਸਮਰੱਥਨ ਦੇ ਰਹੀ ਸੀ।


ਬਸਪਾ ਨੇਤਾ ਨੇ ਆਪਣੇ ਦੂਸਰੇ ਟਵੀਟ ਵਿੱਚ ਕਿਹਾ ਕਿ ਕਾਂਗਰਸ ਆਪਣੀਆਂ ਵਿਰੋਧੀ ਪਾਰਟੀਆਂ/ ਸੰਗਠਨਾਂ ਨਾਲ ਲੜਨ ਦੀ ਬਜਾਏ ਹਰ ਥਾਂ ਉਨ੍ਹਾਂ ਪਾਰਟੀਆਂ ਨੂੰ ਹੀ ਸਦਾ ਠੇਸ ਪਹੁੰਚਾਉਣ ਦਾ ਕੰਮ ਕਰਦੀ ਹੈ ਜੋ ਉਨ੍ਹਾਂ ਨੂੰ ਸਮਰੱਥਨ ਦਿੰਦੇ ਹਨ। ਇਸ ਪ੍ਰਕਾਰ ਕਾਂਗਰਸ ਐਸ.ਸੀ., ਐਸ.ਟੀ., ਓ.ਬੀ.ਸੀ ਵਿਰੋਧੀ ਪਾਰਟੀ ਹੈ ਅਤੇ ਇਨ੍ਹਾਂ ਜਮਾਤਾਂ ਦੇ ਰਾਖਵੇਂਕਰਨ ਦੇ ਅਧਿਕਾਰ ਬਾਰੇ ਕਦੇ ਸੁਹਿਰਦ ਅਤੇ ਇਮਾਨਦਾਰ ਨਹੀਂ ਰਹੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Know why Mayawati said Congress is unreliable and fraudulent