ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਲਈ ਆਗਰਾ ਦੇ ਹੋਟਲ ’ਚ ਕੋਹਿਨੂਰ ਸੁਇਟ ਰਿਜ਼ਰਵ, ਕਿਰਾਇਆ 11 ਲੱਖ ਰੁਪਏ ਰੋਜ਼ਾਨਾ

ਟਰੰਪ ਲਈ ਆਗਰਾ ਦੇ ਹੋਟਲ ’ਚ ਕੋਹਿਨੂਰ ਸੁਇਟ ਰਿਜ਼ਰਵ, ਕਿਰਾਇਆ 11 ਲੱਖ ਰੁਪਏ ਰੋਜ਼ਾਨਾ

ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਮੇਲਾਨੀਆ ਅੱਜ ਸੋਮਵਾਰ ਨੂੰ ਹੀ ਆਗਰਾ ਪੁੱਜਣਗੇ ਤੇ ਤਾਜ ਮਹੱਲ ਵੇਖਣ ਤੋਂ ਬਾਅਦ ਪੂਰਬੀ ਗੇਟ ਲਾਗੇ ਸਥਿਤ ਹੋਟਲ ਅਮਰ ਵਿਲਾਸ ਜਾਣਗੇ। ਉਨ੍ਹਾਂ ਲਈ ਇਸ ਹੋਟਲ ’ਚ ਕੋਹਿਨੂਰ ਸੂਇਟ ਰਾਖਵਾਂ ਰੱਖਿਆ ਗਿਆ ਹੈ।

 

 

ਇਸ ਤੋਂ ਇਲਾਵਾ ਹੋਟਲ ਦੀ ਕੋਹਿਨੂਰ ਸੁਇਟਸ ਵਾਲੀ ਮੰਜ਼ਿਲ ’ਤੇ ਹੀ ਹੋਰ ਕਮਰੇ ਵੀ ਅਮਰੀਕੀ ਵਫ਼ਦ ਲਈ ਰਾਖਵੇਂ ਰੱਖੇ ਗਏ ਹਨ। ਸ੍ਰੀ ਟਰੰਪ ਕੋਹਿਨੂਰ ਸੁਇਟ ਤੋਂ ਵੀ ਤਾਜ ਦਾ ਦੀਦਾਰ ਕਰ ਸਕਦੇ ਹਨ। ਹੋਟਲ ‘ਦਿ ਓਬਰਾਏ’, ਅਮਰ ਵਿਲਾਸ 7–ਸਟਾਰ ਸ਼੍ਰੇਣੀ ਦੇ ਹੋਟਲਾਂ ਵਿੱਚ ਸ਼ਾਮਲ ਹਨ।

 

 

ਇੱਥੋਂ ਦੇ ਕੋਹਿਨੂਰ ਸੁਇਟ ਨੂੰ ਹਨੀਮੂਨ ਸੁਇਟ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਤੇ ਉਨ੍ਹਾਂ ਦੀ ਪਤਨੀ ਕਾਰਲਾ ਬਰੂਨੀ ਵੀ ਠਹਿਰ ਚੁੱਕੇ ਹਨ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਤੇ ਉਨ੍ਹਾਂ ਦੀ ਪਤਨੀ ਸਬਾ ਮੁਸ਼ੱਰਫ਼ ਵੀ ਇੱਥੇ ਠਹਿਰ ਚੁੱਕੇ ਹਨ।

 

 

ਸ੍ਰੀ ਟਰੰਪ ਤੇ ਉਨ੍ਹਾਂ ਦੀ ਪਤਨੀ ਲਈ ਅਮਰੀਕੀ ਭੋਜਨ ਦੇ ਨਾਲ–ਨਾਲ ਹਿੰਦੁਸਤਾਨੀ ਖਾਣੇ ਵੀ ਸ਼ਾਮਲ ਕੀਤੇ ਗਏ ਹਨ।

 

 

ਖ਼ਾਸ ਗੱਲਾਂ:

11 ਲੱਖ ਰੁਪਏ ਰੋਜ਼ਾਨਾ ਹੈ ਕੋਹਿਨੂਰ ਸੁਇਟ ਦਾ ਕਿਰਾਇਆ

 

3,500 ਵਰਗ ਫ਼ੁੱਟ ’ਚ ਹੈ ਕੋਹਿਨੂਰ ਸੁਇਟ

 

ਇੱਕ ਬੈੱਡਰੂਮ, ਇੱਕ ਡਾਈਨਿੰਗ ਰੂਮ ਤੋਂ ਇਲਾਵਾ ਕਿਚਨ, ਬਾਥਰੂਮ ਤੇ ਸ਼ਾਵਰ ਦਾ ਏਰੀਆ ਵੀ ਹੈ

 

5ਵੀਂ ਮੰਜ਼ਿਲ ’ਤੇ ਹੈ ਕੋਹਿਨੂਰ ਸੁਇਟ, ਜਿੱਥੋਂ ਦਿਸਦਾ ਹੈ ਤਾਜ ਮਹੱਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kohinoor Suit of an Agra Hotel reserved for Trump rent Rs 11 lakh daily