ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾ ਯਾਤਰੀ ਨੇ ਦਿੱਤੀ ਬੰਬ ਧਮਾਕੇ ਦੀ ਧਮਕੀ, ਵਾਪਸ ਪਰਤਿਆ ਜਹਾਜ਼

ਏਅਰ ਏਸ਼ੀਆ ਦੇ ਇੱਕ ਜਹਾਜ਼ ਨੂੰ ਬੰਬ ਧਮਾਕੇ ਦੀ ਧਮਕੀ ਕਾਰਨ ਕੋਲਕਾਤਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇੱਕ ਮਹਿਲਾ ਯਾਤਰੀ ਨੇ ਇਹ ਧਮਕੀ ਦਿੱਤੀ ਸੀ।
 

ਇਹ ਮਾਮਲਾ ਸਨਿੱਚਰਵਾਰ ਦਾ ਹੈ। ਜਹਾਜ਼ ਰਾਤ 9.57 ਵਜੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ 114 ਮੁਸਾਫਰਾਂ ਨੂੰ ਲੈ ਕੇ ਉੱਡਿਆ ਸੀ। ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਉਡਾਨ ਭਰਨ ਦੇ ਕੁੱਝ ਮਿੰਟ ਬਾਅਦ ਹੀ ਇੱਕ ਮਹਿਲਾ ਨੇ ਕੈਬਿਨ ਕਰੂ ਦੀ ਇੱਕ ਮੈਂਬਰ ਨੂੰ ਪਰਚੀ ਦਿੱਤੀ ਅਤੇ ਉਸ ਨੂੰ ਕਿਹਾ ਕਿ ਉਹ ਇਸ ਨੂੰ ਪਾਇਲਟ ਨੂੰ ਦੇ ਦੇਵੇ। 
 

 

ਅਧਿਕਾਰੀਆਂ ਨੇ ਕਿਹਾ ਕਿ ਨੋਟ 'ਚ ਲਿਖਿਆ ਗਿਆ ਸੀ ਕਿ ਉਸ ਦੇ ਸਰੀਰ 'ਚ ਬੰਬ ਬੱਝੇ ਸਨ ਅਤੇ ਉਹ ਕਿਸੇ ਵੀ ਪਲ ਧਮਾਕਾ ਕਰ ਲਵੇਗੀ। ਇਸ ਨੂੰ ਪੜ੍ਹਨ ਤੋਂ ਬਾਅਦ ਪਾਇਲਟ ਦੇ ਹੱਥ-ਪੈਰ ਫੁੱਲ ਗਏ ਅਤੇ ਉਸ ਨੇ ਕੋਲਕਾਤਾ ਵਾਪਸੀ ਦਾ ਫੈਸਲਾ ਕੀਤਾ।
 

ਏਅਰ ਏਸ਼ੀਆ ਦੀ ਫਲਾਈ ਨੰਬਰ 15316 'ਚ ਸਵਾਰ 25 ਸਾਲਾ ਮੋਹਿਨੀ ਮੰਡਲ ਨੇ ਇਹ ਨੋਟ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੋਹਿਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਤ 11 ਵਜੇ ਏਟੀਸੀ ਨੇ ਫੁੱਲ ਐਮਰਜੈਂਸੀ ਐਲਾਨ ਦਿੱਤੀ। ਕੋਲਕਾਤਾ ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਇਸ ਨੂੰ 11:46 ਵਜੇ ਆਈਸੋਲੇਸ਼ਨ ਬੇ 'ਚ ਲਿਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਅਜਿਹੇ ਖਤਰਿਆਂ ਨਾਲ ਨਜਿੱਠਣ ਲਈ ਸਾਰੇ ਪ੍ਰੋਟੋਕਾਲ ਦੀ ਪਾਲਣਾ ਕੀਤੀ। ਨਾਲ ਹੀ ਮੋਹਿਨੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਹਿਰਾਸਤ 'ਚ ਲੈ ਲਿਆ।
 

ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਦੀ ਤਲਾਸ਼ੀ ਲਈ ਗਈ ਅਤੇ ਬਾਅਦ 'ਚ ਏਵੀਏਸ਼ਨ ਅਥਾਰਟੀ DGCA ਨੇ ਜਹਾਜ਼ ਨੂੰ ਉਡਾਨ ਭਰਨ ਦੀ ਮਨਜ਼ੂਰੀ ਦੇ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kolkata Air Asia flight makes emergency landing after bomb threat