ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ਪੁਲਿਸ ਕਮਿਸ਼ਨਰ ਨੇ ਸੀਬੀਆਈ ਟੀਮ ਨੂੰ ਸਹਿਯੋਗ ਦੇਣੋਂ ਕੀਤੀ ਨਾਂਹ

ਕੋਲਕਾਤਾ ਪੁਲਿਸ ਕਮਿਸ਼ਨਰ ਨੇ ਸੀਬੀਆਈ ਟੀਮ ਨੂੰ ਸਹਿਯੋਗ ਦੇਣੋਂ ਕੀਤੀ ਨਾਂਹ

ਕੋਲਕਾਤਾ ਚਿਟ–ਫ਼ੰਡ ਮਾਮਲੇ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਉੱਤੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਤੋਂ ਪੁੱਛਗਿੱਛ ਕਰਨ ਪੁੱਜੇ ਸੀਬੀਆਈ ਦੇ ਅਧਿਕਾਰੀ ਨੂੰ ਅੱਜ ਸਨਿੱਚਰਵਾਰ ਕੋਈ ਕਾਮਯਾਬੀ ਹੱਥ ਨਾ ਲੱਗ ਸਕੀ। ਕਈ ਘੰਟਿਆਂ ਤੱਕ ਪੁੱਛਗਿੱਛ ਦੌਰਾਨ ਰਾਜੀਵ ਕੁਮਾਰ ਨੇ ਸੀਬੀਆਈ ਟੀਮ ਨੂੰ ਸਹਿਯੋਗ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੋਲਕਾਤਾ ਪੁਲਿਸ ਕਮਿਸ਼ਨਰ ਨਾਲ ਵਿਸ਼ਵਜੀਤ ਦੇਬ ਵੀ ਸਨ।

 

 

ਸ਼ੁੱਕਰਵਾਰ ਨੂੰ ਸ਼ਿਲੌਂਗ ਪੁੱਜੇ ਸ੍ਰੀ ਰਾਜੀਵ ਕੁਮਾਰ ਟਾਪ ਹੈਰਿਟੇਜ ਹੋਟਲ ਵਿੱਚ ਠਹਿਰੇ ਹੋਏ ਸਨ, ਜਿੱਥੇ ਸ਼ਹਿਰ ਦਾ ਦਿਲ ਆਖੇ ਜਾਂਦੇ ਓਕਲੈਂਡ ਸਥਿਤ ਸੀਬੀਆਈ ਦਫ਼ਤਰ ਵਿੱਚ 11 ਵਜੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਹੋਈ ਪਰ ਦੁਪਹਿਰ ਬਾਅਦ ਤੱਕ ਸੀਬੀਆਈ ਦੀ ਟੀਮ ਉਨ੍ਹਾਂ ਤੋਂ ਕੁਝ ਵੀ ਵਿਸ਼ੇਸ਼ ਪਤਾ ਨਾ ਕਰ ਸਕੀ।

 

 

ਸੀਬੀਆਈ ਦਫ਼ਤਰ, ਜਿੱਥੇ ਰਾਜੀਵ ਕੁਮਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਉਸ ਦੇ ਬਾਹਰ ਚਾਰੇ ਪਾਸੇ ਪੱਤਰਕਾਰਾਂ ਦੀ ਵੱਡੀ ਭੀੜ ਸੀ ਤੇ ਉੱਥੋਂ ਦੀ ਸੁਰੱਖਿਆ ਬਹੁਤ ਸਖ਼ਤ ਕਰ ਦਿੱਤੀ ਗਈ ਸੀ।

 

 

12 ਮੈਂਬਰੀ ਸੀਬੀਆਈ ਟੀਮ ਦੀ ਅਗਵਾਈ ਵਿਵੇਕ ਦੱਤ ਕਰ ਰਹੇ ਸਨ, ਜਿਸ ਵਿੱਚ ਐੱਸਪੀ ਰੈਂਕ, ਐਡੀਸ਼ਨਲ ਐੱਸਪੀ, ਡੀਐੱਸਪੀ ਤੇ ਹੋਰ ਅਧਿਕਾਰੀ ਸ਼ਾਮਲਸਨ। ਸ੍ਰੀ ਦੱਤ ਡੀਆਈਜੀ ਰੈਂਕ ਦੇ ਅਧਿਕਾਰੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kolkata Police Commissioner refused to cooperate CBI Team