ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ਬੰਦਰਗਾਹ ਦਾ ਨਾਂਅ ਬਦਲ ਕੇ ਰੱਖਿਆ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ ’ਤੇ

ਕੋਲਕਾਤਾ ਬੰਦਰਗਾਹ ਦਾ ਨਾਂਅ ਬਦਲ ਕੇ ਰੱਖਿਆ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ ’ਤੇ

ਕੋਲਕਾਤਾ ਪੋਰਟ ਟ੍ਰੱਸਟ ਦਾ ਨਾਂਅ ਹੁਣ ਕੇਂਦਰ ਸਰਕਾਰ ਨੇ ਬਦਲ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ ’ਤੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਐਲਾਨ ਅੱਜ ਇੱਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੀਤਾ।

 

 

ਪੱਛਮੀ ਬੰਗਾਲ ਦੇ ਕੋਲਕਾਤਾ ਪੋਰਟ ਟ੍ਰੱਸਟ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਇਹ ਦਿਨ ਕੋਲਕਾਤਾ ਪੋਰਟ ਟ੍ਰੱਸਟ ਲਈ ਇਸ ਨਾਲ ਜੁੜੇ ਲੋਕਾਂ ਲਈ, ਇੱਥੇ ਕੰਮ ਕਰ ਚੁੱਕੇ ਸਾਥੀਆਂ ਲਈ ਬਹੁਤ ਹੀ ਅਹਿਮ ਮੌਕਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਬੰਦਰਗਾਹ ਵਿਕਾਸ ਨੂੰ ਨਵੀਂ ਊਰਜਾ ਦੇਣ ਦਾ ਇਸ ਤੋਂ ਵੱਡਾ ਹੋਰ ਕੋਈ ਮੌਕਾ ਨਹੀਂ ਹੋ ਸਕਦਾ। ਮਾਂ ਗੰਗਾ ਦੇ ਨਿੱਘ ਵਿੱਚ ਗੰਗਾ–ਸਾਗਰ ਨੇੜੇ, ਦੇਸ਼ ਦੀ ਜਲ–ਸ਼ਕਕਤੀ ਕੋਲ ਇਸ ਇਤਿਹਾਸਕ ਪ੍ਰਤੀਕ ਉੱਤੇ ਇਸ ਸਮਾਰੋਹ ਦਾ ਹਿੱਸਾ ਬਣਨਾ ਖ਼ੁਸ਼ਕਿਸਮਤੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੋਲਕਾਤਾ ਪੋਰਟ ਦੇ ਵਿਸਥਾਰ ਤੇ ਆਧੁਨਿਕੀਕਰਨ ਲਈ ਅੱਜ ਸੈਂਕੜੇ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੇਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ।

 

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਦਿਵਾਸੀਆਂ ਦੀਆਂ ਧੀਆਂ ਦੀ ਸਿੱਖਿਆ ਤੇ ਕੌਸ਼ਲ ਵਿਕਾਸ ਲਈ ਹੋਸਟਲ ਤੇ ਹੁਨਰ ਵਿਕਾਸ ਕੇਂਦਰ ਦਾ ਨੀਂਹ–ਪੱਥਰ ਰੱਖਿਆ ਗਿਆ ਹੈ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ, ਦੇਸ਼ ਦੀ ਇਸੇ ਭਾਵਨਾ ਨੂੰ ਸਲਾਮ ਕਰਦਿਆਂ ਮੈਂ ਕੋਲਕਾਤਾ ਪੋਰਟ ਟ੍ਰੱਸਟ ਦਾ ਨਾਂਅ, ਭਾਰਤ ਦੇ ਉਦਯੋਗੀਕਰਨ ਦੇ ਮੋਢੀ, ਬੰਗਾਲ ਦੇ ਵਿਕਾਸ ਦਾ ਸੁਫ਼ਨਾ ਲੈ ਕੇ ਜਿਊਣ ਵਾਲੇ ਤੇ ਇੱਕ, ਇੱਕ ਵਿਧਾਨ ਲਈ ਬਲੀਦਾਨ ਦੇਣ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂਅ ਉੱਤੇ ਕਰਨ ਦਾ ਐਲਾਨ ਕਰਦਾ ਹਾਂ।

 

 

PM ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਲਕਾਤਾ ਬੰਦਰਗਾਹ ਦੇ ਵਿਸਥਾਰ ਤੇ ਆਧੁਨਿਕੀਕਰਨ ਲਈ ਅੱਜ ਸੈਂਕੜੇ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ। ਇੱਕ ਤਰ੍ਹਾਂ ਕੋਲਕਾਤਾ ਦੀ ਇਹ ਬੰਦਰਗਾਹ ਭਾਰਤ ਦੀ ਉਦਯੋਗਿਕ, ਅਧਿਆਤਮਕ ਤੇ ਆਤਮ–ਨਿਰਭਰਤਾ ਦੀ ਆਕਾਂਖਿਆ ਦੀ ਪ੍ਰਤੀਕ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਬੰਗਾਲ ਦੇ ਸਪੂਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦੇਸ਼ ਵਿੱਚ ਸਨਅਤੀਕਰਨ ਦੀ ਨੀਂਹ ਰੱਖੀ ਸੀ। ਚਿਤਰੰਜਨ ਲੋਕੋਮੋਟਿਵ ਫ਼ੇਕਟਰੀ, ਹਿੰਦੁਸਤਾਨ ਏਅਰਕ੍ਰਾਫ਼ਟ ਫ਼ੈਕਟਰੀ, ਸਿੰਦਰੀ ਫ਼ਰਟੀਲਾਈਜ਼ਰ ਕਾਰਖਾਨਾ ਤੇ ਦਾਮੋਦਰ ਵੈਲੀ ਕਾਰਪੋਰੇਸ਼ਨ, ਅਜਿਹੀਆਂ ਹੋਰ ਵੱਡੇ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਡਾ. ਮੁਖਰਜੀ ਦਾ ਯੋਗਦਾਨ ਵਡਮੁੱਲਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kolkata Port Trust name changed to Dr Shyama Prasad Mukherji Port