ਕੇਂਦਰੀ ਕੈਬਨਿਟ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਕੋਲਕਾਤਾ ਪੋਰਟ ਟਰੱਸਟ ਦਾ ਨਾਮ ਬਦਲ ਕੇ ਸ਼ਿਆਮਾ ਪ੍ਰਸਾਦ ਮੁਖਰਜੀ ਟਰੱਸਟ ਰੱਖਣ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੀਐਮ ਮੋਦੀ ਨੇ 11 ਜਨਵਰੀ ਨੂੰ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂ ’ਤੇ ਕੋਲਕਾਤਾ ਪੋਰਟ ਟਰੱਸਟ ਦੀ 150ਵੀਂ ਵਰ੍ਹੇਗੰਢ ਸਮਾਰੋਹ ਦੇ ਮੌਕੇ ’ਤੇ ਨਵਾਂ ਨਾਂ ਰੱਖਣ ਦਾ ਐਲਾਨ ਕੀਤਾ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮੁਖਰਜੀ ਬੰਗਾਲ ਨਾਲ ਸਬੰਧਤ ਸਨ ਅਤੇ ਸਨਅਤੀਕਰਨ ਦੇ ਮੋਢੀਆਂ ਚੋਂ ਇਕ ਸਨ। ਅਜਿਹੀ ਸਥਿਤੀ ਵਿੱਚ ਮੁਖਰਜੀ ਦੇ ਨਾਮ ’ਤੇ ਬੰਦਰਗਾਹ ਦਾ ਨਾਮ ਦੇਣਾ ਇੱਕ ਮਹੱਤਵਪੂਰਨ ਕਦਮ ਹੈ। ਪੀਐਮ ਮੋਦੀ ਨੇ ਕਿਹਾ ਸੀ, “ਇਹ ਬੰਦਰਗਾਹ ਹੁਣ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਦੇ ਨਾਮ ਨਾਲ ਜਾਣਿਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹ ਦੇਸ਼ ਲਈ ਮੰਦਭਾਗਾ ਹੈ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਸਰਕਾਰ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੇ ਸੁਝਾਅ ਲਾਗੂ ਨਹੀਂ ਕੀਤੇ ਗਏ ਸਨ ਜਦਕਿ ਕੀਤਾ ਜਾਣਾ ਚਾਹੀਦਾ ਸੀ।