ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਕਾਰਨ ਭਾਰਤ 'ਚ 18,000 ਲੋਕਾਂ ਦੀ ਹੋ ਸਕਦੀ ਹੈ ਮੌਤ: ਮਾਹਰ

ਭਾਰਤ ਵਿੱਚ ਜੁਲਾਈ ਮਹੀਨੇ ਦੇ ਸ਼ੁਰੂਆਤ ਵਿੱਚ ਕੋਵਿਡ-19 ਦੇ ਮਾਮਲੇ ਸਿਖਰ 'ਤੇ ਪਹੁੰਚਣ ਦੀ ਉਮੀਦ ਹੈ ਅਤੇ ਇਸ ਆਲਮੀ ਮਹਾਂਮਾਰੀ ਦੇ ਕਾਰਨ ਭਾਰਤ ਵਿੱਚ 18,000 ਲੋਕ ਜਾਨ ਗਵਾ ਸਕਦੇ ਹਨ। ਇੱਕ ਮਹਾਂਮਾਰੀ ਅਤੇ ਲੋਕ ਸਿਹਤ ਮਾਹਰ ਨੇ ਇਹ ਕਿਹਾ ਹੈ। ਸੈਂਟਰ ਫਾਰ ਕੰਟਰੋਲ ਆਫ਼ ਕ੍ਰਾਨਿਕ ਕੰਡੀਸ਼ਨਜ (ਸੀਸੀਸੀਸੀ) ਦੇ ਡਾਇਰੈਕਟਰ ਪ੍ਰੋ. ਡੀ. ਪ੍ਰਭਾਕਰਣ ਨੇ ਕਿਹਾ ਕਿ ਦੇਸ਼ ਵਿੱਚ ਇਹ ਮਹਾਂਮਾਰੀ ਵੱਧ ਰਹੀ ਹੈ।

 

ਪ੍ਰਭਾਕਰਣ ਯੂਕੇ ਦੇ ਲੰਦਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਵਿੱਚ ਮਹਾਂਮਾਰੀ ਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਵੀ ਹਨ। ਇੱਕ ਮਹਾਂਮਾਰੀ ਵਿਗਿਆਨੀ ਨੇ ਕਿਹਾ ਕਿ ਭਾਰਤ ਵਿੱਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਜੁਲਾਈ ਵਿੱਚ ਸਾਹਮਣੇ ਆ ਸਕਦੇ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਹ ਵੱਖ-ਵੱਖ ਖੋਜਾਂ ਅਤੇ ਦੂਜੇ ਦੇਸ਼ਾਂ ਵਿੱਚ ਮਹਾਂਮਾਰੀ ਦੇ ਵੱਧਣ ਅਤੇ ਗਿਰਾਵਟ ਦੇ ਅਨੁਮਾਨ ’ਤੇ ਆਧਾਰਤ ਹੈ।

 

ਉਨ੍ਹਾਂ ਕਿਹਾ ਕਿ ਸਾਡੇ ਇੱਥੇ ਵਾਇਰਸ ਦੇ ਚਾਰ ਤੋਂ ਛੇ ਲੱਖ ਕੇਸ ਹੋ ਸਕਦੇ ਹਨ ਅਤੇ ਮੌਤ ਦੀ ਔਸਤਨ ਦਰ 3 ਪ੍ਰਤੀਸ਼ਤ ਹੋ ਸਕਦੀ ਹੈ, ਜੋ ਕਿ ਲਗਭਗ (ਭਾਰਤ ਵਿੱਚ ਕੋਵਿਡ -19 ਕਾਰਨ ਹੋਈ ਮੌਤ) ਕਰੀਬ 12,000-18,000 ਹੋ ਸਕਦੀ ਹੈ। ਪ੍ਰਭਾਕਰਣ ਨੇ ਕਿਹਾ ਕਿ ਸੀਮਿਤ ਅੰਕੜਿਆਂ ਨੂੰ ਵੇਖ ਕੇ ਲੱਗਦਾ ਹੈ ਕਿ ਇੱਥੇ ਮੌਤ ਦੀ ਦਰ ਘੱਟ ਹੈ ਪਰ ਕੀ ਇਹ ਸੱਚਮੁੱਚ ਅਜਿਹਾ ਹੈ, ਇਸ ਦਾ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

 

ਹੈਦਰਾਬਾਦ ਦੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਹੈਲਥ ਵਿਖੇ ਡਾਇਰੈਕਟਰ ਪ੍ਰੋ. ਜੀ.ਵੀ.ਐੱਸ ਮੂਰਤੀ ਨੇ ਕਿਹਾ ਕਿ ਦੱਖਣੀ ਏਸ਼ੀਆ ਖੇਤਰ ਵਿੱਚ ਮੌਤ ਦੀ ਦਰ ਸਭ ਤੋਂ ਘੱਟ ਸ਼੍ਰੀਲੰਕਾ ਵਿੱਚ ਹੈ, ਜੋ ਪ੍ਰਤੀ 10 ਲੱਖ ਉੱਤੇ 0.4 ਹੈ। ਭਾਰਤ, ਸਿੰਗਾਪੁਰ, ਪਾਕਿਸਤਾਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਪ੍ਰਤੀ 10 ਲੱਖ ਆਬਾਦੀ ਦੀ ਮੌਤ ਦਰ ਇਕੋ ਜਿਹੀ ਹੈ। ਹਾਂ, ਇਹ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਮੌਤ ਦਰ ਘੱਟ ਕਿਉਂ ਹੈ।

 

ਉਨ੍ਹਾਂ ਅਨੁਸਾਰ, ਇਹ ਹੋ ਸਕਦਾ ਹੈ ਕਿ ਇਨ੍ਹਾਂ ਦੇਸ਼ਾਂ ਨੇ ਮਹਾਂਮਾਰੀ ਦੇ ਸ਼ੁਰੂ ਵਿੱਚ ਕਮਿਊਨਿਟੀ ਲੌਕਡਾਊਨ ਸ਼ੁਰੂ ਕਰ ਦਿੱਤਾ ਸੀ ਜੋ ਮੌਤ ਦਰ ਘੱਟ ਹੋਣ ਕਾਰਨ ਹੋ ਸਕਦੀ ਹੈ। ਜਦੋਂ ਕਿ ਯੂਰਪ ਅਤੇ ਅਮਰੀਕਾ ਨੇ ਦੇਰ ਨਾਲ ਅਜਿਹੇ ਕਦਮ ਚੁੱਕੇ।
....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kovid-19 epidemic may cause 18000 deaths in India says expert