ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਮਿੰਟ 'ਚ ਕੋਰੋਨਾ ਰਿਪੋਰਟ ਦੇਣ ਵਾਲੀ ਟੈਸਟ ਕਿੱਟ ਛੇਤੀ ਹੋਵੇਗੀ ਤਿਆਰ, ਸਿਰਫ਼ 100 ਰੁਪਏ ਫੀਸ

ਭਾਰਤ ਨੇ ਕੋਰੋਨਾ ਵਾਇਰਸ (ਕੋਵਿਡ-19) ਵਿਰੁੱਧ ਜੰਗ ਤੇਜ਼ ਕਰ ਦਿੱਤੀ ਹੈ। ਦੇਸ਼ 'ਚ ਇੱਕ ਪਾਸੇ ਲੌਕਡਾਊਨ (ਤਾਲਾਬੰਦੀ) ਹੈ। ਡਾਕਟਰ, ਨਰਸ, ਪੈਰਾ ਮੈਡੀਕਲ ਸਟਾਫ਼ ਮਰੀਜ਼ਾਂ ਦੇ ਇਲਾਜ 'ਚ ਲੱਗੇ ਹੋਏ ਹਨ, ਉੱਥੇ ਹੀ ਦੇਸ਼ ਦੀ ਟਾਪ ਖੋਜ ਸੰਸਥਾ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਇੱਕ ਕਿਫਾਇਤੀ ਟੈਸਟ ਕਿੱਟ ਅਤੇ ਇਲਾਜ ਦੀ ਭਾਲ ਕਰ ਰਹੀ ਹੈ। ਇਸ ਮੁੱਦੇ 'ਤੇ ਸੀਐਸਆਈਆਰ ਦੇ ਡਾਇਰੈਕਟਰ ਜਨਰਲ ਸ਼ੇਖਰ ਸੀ. ਮਾਂਡੇ ਨਾਲ 'ਹਿੰਦੁਸਤਾਨ ਟਾਈਮਜ਼' ਦੇ ਪੱਤਰਕਾਰ ਮਦਨ ਜੈੜਾ ਨੇ ਵਿਸ਼ੇਸ਼ ਗੱਲਬਾਤ ਕੀਤੀ।
 

ਸਵਾਲ : ਕੋਵਿਡ ਦੇ ਖਤਰੇ ਨਾਲ ਨਜਿੱਠਣ ਲਈ ਤੁਸੀਂ ਕੀ ਕਰ ਰਹੇ ਹੋ?
ਜਵਾਬ : ਅਸੀਂ ਪੰਜ ਉਪਾਅ ਕਰ ਰਹੇ ਹਾਂ। ਪਹਿਲਾ ਜਿੱਥੇ-ਜਿੱਥੇ ਬਿਮਾਰੀ ਫੈਲੀ ਹੈ, ਉਸ ਖੇਤਰ 'ਚ ਸਥਿਤ ਸਾਡੀਆਂ ਲੈਬਾਂ ਇਸ ਦਾ ਮਾਡਿਊਲਰ ਸਰਵੀਲਾਂਸ ਕਰ ਰਹੀਆਂ ਹਨ ਤਾਕਿ ਇਸ ਦੇ ਖ਼ਤਰੇ, ਪ੍ਰਭਾਵ ਅਤੇ ਪ੍ਰਕਿਰਤੀ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ। ਦੂਜਾ ਅਸੀਂ ਕਿਫਾਇਤੀ ਟੈਸਟ ਕਿੱਟਾਂ ਬਣਾਉਣ 'ਤੇ ਕੰਮ ਕਰ ਰਹੇ ਹਾਂ। ਤੀਜਾ ਦਵਾਈਆਂ ਬਣਾ ਰਹੇ ਹਨ। ਚੌਥਾ ਹਸਪਤਾਲ ਤੇ ਨਿੱਜੀ ਸੁਰੱਖਿਆ ਉਪਕਰਣ ਬਣਾ ਰਹੇ ਹਾਂ ਅਤੇ ਪੰਜਵਾਂ ਦੇਸ਼ ਦੇ ਹਰ ਹਿੱਸੇ ਵਿੱਚ ਡਾਕਟਰੀ ਉਪਕਰਣਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ 'ਤੇ ਕੰਮ ਕਰ ਰਿਹਾ ਹੈ।

 

ਸਵਾਲ : ਹੁਣ ਕੋਰੋਨਾ ਵਾਇਰਸ ਦੀ ਟੈਸਟ ਕਰਨ ਦੀ ਕੀਮਤ 5000 ਰੁਪਏ ਹੈ ਅਤੇ 6 ਘੰਟੇ ਲੱਗਦੇ ਹਨ। ਤੁਸੀਂ ਕਿਸ ਕਿਸਮ ਦੀ ਕਿੱਟ ਬਣਾ ਰਹੇ ਹੋ?
ਜਵਾਬ : ਅਸੀਂ ਅਜਿਹੀ ਪੇਪਰ ਟੈਸਟ ਕਿੱਟ ਤਿਆਰ ਕਰ ਰਹੇ ਹਾਂ ਜੋ ਟੈਸਟ ਕਰਨ ਵਿੱਚ ਸਿਰਫ 5-10 ਮਿੰਟ ਲਵੇਗੀ। ਇਸ ਦੀ ਕੀਮਤ ਵੀ 100 ਰੁਪਏ ਦੇ ਨੇੜੇ ਹੋਵੇਗੀ। ਸਾਡੀ ਦਿੱਲੀ ਸਥਿਤ ਲੈਬਾਰਟਰੀ ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਉਲੋਜੀ ਦੇ ਵਿਗਿਆਨੀ ਛੇਤੀ ਹੀ ਕਿੱਟ ਤਿਆਰ ਕਰਨਗੇ। ਕਿੱਟ ਦਾ ਕਿਤੇ ਵੀ ਟੈਸਟ ਕੀਤਾ ਜਾ ਸਕਦਾ ਹੈ।

 

ਸਵਾਲ : ਕੀ ਤੁਸੀਂ ਦਵਾਈ ਲੱਭ ਸਕੋਗੇ?
ਜਵਾਬ : ਸੀਐਸਆਈਆਰ ਨੈਸ਼ਨਲ ਕੈਮੀਕਲ ਲੈਬਾਰਟਰੀ ਪੁਣੇ ਦੀਆਂ ਤਿੰਨ ਲੈਬਾਂ, ਸੈਂਟਰਲ ਡਰੱਗ ਰਿਸਰਚ ਲੈਬਾਰਟਰੀ ਲਖਨਊ ਅਤੇ ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਟੈਕਨਾਲੋਜੀ ਹੈਦਰਾਬਾਦ ਇਸ ਉੱਤੇ ਕੰਮ ਕਰ ਰਹੀਆਂ ਹਨ। ਅਸੀਂ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਸਿਪਲਾ ਅਤੇ ਕੈਡਿਲਾ ਜ਼ੈਡਸ ਨਾਲ ਵੀ ਸਮਝੌਤੇ 'ਤੇ ਦਸਤਖਤ ਕੀਤੇ ਹਨ। ਖੋਜ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਅਸੀਂ ਇਸ ਬਿਮਾਰੀ ਨੂੰ ਰੋਕਣ ਦੀ ਦਵਾਈ ਨੂੰ ਲੱਭ ਲਵਾਂਗੇ।

 

ਸਵਾਲ : ਦੇਸ਼ 'ਚ ਵੈਂਟੀਲੇਟਰਾਂ ਦੀ ਘਾਟ ਹੈ, ਤੁਸੀਂ ਇਸ ਦਿਸ਼ਾ 'ਚ ਕਿਹੜਾ ਕੰਮ ਕਰ ਰਹੇ ਹੋ?
ਜਵਾਬ :
ਜਿਵੇਂ ਕਿ ਮੈਂ ਕਿਹਾ ਹੈ ਕਿ ਅਸੀਂ ਹਸਪਤਾਲ ਅਤੇ ਨਿੱਜੀ ਸੁਰੱਖਿਆ ਉਪਕਰਣ ਬਣਾਉਣ ਲਈ ਵੀ ਬੀਐਚਆਈਐਲ ਆਦਿ ਨਾਲ ਕੰਮ ਕਰ ਰਹੇ ਹਾਂ। ਬੀਐਚਆਈਐਲ ਦੇ ਨਾਲ ਅਸੀਂ 10 ਹਜ਼ਾਰ ਰੁਪਏ ਦੀ ਕੀਮਤ ਦਾ ਵੈਂਟੀਲੇਟਰ ਤਿਆਰ ਕਰ ਰਹੇ ਹਾਂ। ਤਿੰਨ ਮਾਡਲ ਤਿਆਰ ਕੀਤੇ ਗਏ ਹਨ। ਉੱਚ ਮਾਡਲ ਦੀ ਕੀਮਤ 1 ਲੱਖ ਦੇ ਕਰੀਬ ਰਹੇਗੀ। ਇਨ੍ਹਾਂ ਕਿਫ਼ਾਇਤੀ ਵੈਂਟੀਲੇਟਰਾਂ ਨੂੰ ਦੇਸ਼ ਦੇ ਹਰ ਹਸਪਤਾਲ ਅਤੇ ਮੁਢਲੇ ਸਿਹਤ ਕੇਂਦਰ ਤੱਕ ਪਹੁੰਚਾਉਣਾ ਸੌਖਾ ਹੋਵੇਗਾ।

 

ਸਵਾਲ : ਇੱਥੇ ਅਟਕਲਾਂ ਹਨ ਕਿ ਕੋਵਿਡ-19 ਖੁਦ ਸਮੇਂ ਦੇ ਨਾਲ-ਨਾਲ ਕਮਜ਼ੋਰ ਪੈ ਜਾਣਗੇ, ਕੀ ਇਹ ਸੰਭਵ ਹੈ?
ਜਵਾਬ :
ਅਜਿਹੀ ਸੰਭਾਵਨਾ ਹੈ। ਇਹ ਦੇਖਿਆ ਗਿਆ ਹੈ ਕਿ ਕੁਝ ਸਮੇਂ ਬਾਅਦ ਲੋਕਾਂ 'ਚ ਵਾਇਰਸ ਵਿਰੁੱਧ 'ਹਾਰਡ ਇਮਿਊਨਿਟੀ' ਆ ਜਾਂਦੀ ਹੈ। ਪਰ ਜਦੋਂ ਤਕ ਇਹ ਆਵੇਗੀ, ਉਦੋਂ ਤਕ ਕਾਫੀ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਵੇਗੀ। 50-60 ਫ਼ੀਸਦੀ ਆਬਾਦੀ ਜਦੋਂ ਵਾਇਰਸ ਦਾ ਸਾਹਮਣਾ ਕਰ ਚੁੱਕੀ ਹੁੰਦੀ ਹੈ, ਉਦੋਂ ਇਮਿਊਨਿਟੀ ਆਉਂਦੀ ਹੈ।

 

ਸਵਾਲ : ਕੀ ਕੋਵਿਡ-19 ਜੈਵਿਕ ਹਥਿਆਰਾਂ ਲਈ ਤਿਆਰ ਕੀਤਾ ਗਿਆ ਸੀ?
ਜਵਾਬ :
ਇਹ ਸਿਰਫ਼ ਕਿਆਸਅਰਾਈਆਂ ਹਨ। ਕੁਦਰਤੀ ਕਾਰਨਾਂ ਕਰਕੇ ਵਾਇਰਸ 'ਚ ਬਦਲਾਅ ਆਉਂਦੇ ਹਨ। ਕਈ ਵਾਰ ਇਹ ਤਬਦੀਲੀਆਂ ਵੱਧ ਹੋ ਜਾਂਦੀਆਂ ਹਨ ਅਤੇ ਇਹ ਬਹੁਤ ਘਾਤਕ ਹੋ ਜਾਂਦੀਆਂ ਹਨ, ਜਿਵੇਂ ਕਿ ਇਸ ਵਾਰ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kovid 19 Test kit giving corona report in five minutes soon will be tested for hundred rupees