ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਲਭੂਸ਼ਣ ਜਾਧਵ ਮਾਮਲੇ ’ਚ ਆਲਮੀ ਅਦਾਲਤ 17 ਜੁਲਾਈ ਨੂੰ ਸੁਣਾਵੇਗੀ ਫੈਸਲਾ

ਜਾਸੂਸੀ ਦੇ ਦੋਸ਼ ਚ ਪਾਕਿਸਤਾਨ ਦੀ ਜੇਲ੍ਹ ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਮਾਮਲੇ ਚ ਆਲਮੀ ਅਦਾਲਤ (ICJ) ਇਸ ਮਹੀਨੇ ਦੀ 17 ਜੁਲਾਈ ਨੂੰ ਫੈਸਲਾ ਆਵੇਗਾ। ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਕੁਲਭੂਸ਼ਣ ਜਾਧਵ ਮਾਮਲੇ ਚ ਆਲਮੀ ਅਦਾਲਤ ਦੁਆਰਾ ਇਸ ਮਹੀਨੇ ਦੀ 17 ਜੁਲਾਈ ਨੂੰ ਫੈਸਲਾ ਸੁਣਾਇਆ ਜਾਵੇਗਾ।

 

ਕੁਲਭੂਸ਼ਣ ਜਾਧਵ ਮਾਮਲੇ ਚ ਫੈਸਲੇ ਨੂੰ ਲੈ ਕੇ ਮੀਡੀਆ ਰਿਪੋਰਟ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਚ ਜ਼ਬਾਨੀ ਬੇਨਤੀਆਂ ਪੂਰੀ ਹੋ ਗਈਆਂ ਹਨ। ਫੈਸਲੇ ਦਾ ਐਲਾਨ ਆਲਮੀ ਅਦਾਲਤ ਦੁਆਰਾ ਕੀਤਾ ਜਾਣਾ ਹੈ ਤੇ ਫੈਸਲੇ ਦੀ ਮਿਤੀ ਦਾ ਐਲਾਨ ਦੀ ਅਦਾਲਤ ਦੁਆਰਾ ਹੀ ਕੀਤਾ ਜਾਵੇਗਾ।

 

ਦੱਸਣਯੋਗ ਹੈ ਕਿ ਪਾਕਿਸਤਾਨੀ ਫ਼ੌਜ ਦੀ ਅਦਾਲਤ ਨੇ ਅਪ੍ਰੈਲ 2017 ਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਚ ਭਾਰਤੀ ਨਾਗਰਿਕ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਦੇ ਖਿਲਾਫ ਉਸੇ ਸਾਲ ਮਈ ਚ ਆਈਸੀਜੇ ਚ ਅਪੀਲ ਕੀਤੀ ਸੀ। ਆਈਸੀਜੇ ਦੀ 10 ਮੈਂਬਰੀ ਬੈਂਚ ਨੇ 18 ਮਈ 2017 ਚ ਪਾਕਿਸਤਾਨ ਨੂੰ ਮਾਮਲੇ ਚ ਅਦਾਲਤੀ ਫੈਸਲਾ ਆਉਣ ਤਕ ਜਾਧਵ ਨੂੰ ਸਜ਼ਾ ਦੇਣ ਤੋਂ ਰੋਕ ਦਿੱਤਾ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kulbhushan Jadhav case verdict to be Pronouncement by ICJ in later this month