ਨੀਦਰਲੈਂਡ ਦੇ ਹੇਗ 'ਚ ਸਥਿਤ International Court of Justice (ਆਈਸੀਜੇ) ਵਿੱਚ ਬੁੱਧਵਾਰ ਨੂੰ ਕੁਲਭੂਸ਼ਨ ਜਾਧਵ ਦੇ ਮਾਮਲੇ 'ਚ ਭਾਰਤ ਦੀ ਵੱਡੀ ਜਿੱਤ ਹੋਈ।
ਅਦਾਲਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਸਮੀਖਿਆ ਕਰੇ। ਇਸ ਦਾ ਅਰਥ ਇਹ ਵੀ ਹੈ ਕਿ ਜਾਧਵ ਦੀ ਮੌਤ ਦੀ ਸਜ਼ਾ ਉੱਤੇ ਆਈਸੀਜੇ ਨੇ ਜੋ ਰੋਕ ਲਾਈ ਸੀ,ਉਹ ਜਾਰੀ ਰਹੇਗੀ। ਅੰਤਰਾਸ਼ਟਰੀ ਨਿਆਂ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਪਾਕਿਸਤਾਨ ਨੂੰ ਤਿੰਨ ਅਹਿਮ ਹੁਕਮ ਦਿੱਤੇ ਹਨ।
ਮੌਤ ਦੀ ਸਜ਼ਾ ਦੀ ਕਰੇ ਸਮੀਖਿਆ
ਨੀਦਰਲੈਂਡ ਦੇ ਹੇਗ 'ਚ ਸਥਿਤ ਅੰਤਰਰਾਸ਼ਟਰੀ ਅਦਾਲਤ ਨੇ ਪਾਕਿ ਨੂੰ ਕਿਹਾ ਹੈ ਕਿ ਉਹ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਸਜ਼ਾ ਉੱਤੇ ਰੋਕ ਜਾਰੀ ਰੱਖਦੇ ਹੋਏ ਉਸ ਦੇ ਫ਼ੈਸਲੇ ਦੀ ਸਮੀਖਿਆ ਕਰੇ। ਜਾਧਵ ਨੂੰ ਪਾਕਿ ਨੇ ਭਾਰਤੀ ਜਾਸੂਸ ਦੱਸਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੋਈ ਹੈ।
ਪਾਕਿ ਦਾ ਕਹਿਣਾ ਹੈ ਕਿ ਉਹ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਸਨ। ਜਦਕਿ ਭਾਰਤ ਨੇ ਇਸ ਨੂੰ ਗ਼ਲਤ ਦੱਸਦੇ ਹੋਏ ਇਸ ਵਿਰੁਧ ਆਈਸੀਜੇ ਵਿੱਚ ਅਪੀਲ ਕੀਤੀ ਜਿਸ ਵਿੱਚ ਭਾਰਤ ਦੀ ਵੱਡੀ ਜਿੱਤ ਹੋਏ ਜਦਕਿ ਆਈਸੀਜੇ ਨੇ ਪਾਕਿ ਨੂੰ ਜਾਧਵ ਦੀ ਸਜ਼ਾ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਜਾਧਵ ਨੂੰ ਮਿਲੇ ਕਾਂਸਲਰ ਐਕਸੇਸ
ਆਈਸੀਜੇ ਨੇ ਜਾਧਵ ਤੱਕ ਡਿਪਲੋਮੈਟਿਕ ਪਹੁੰਚ ਦਿੱਤੇ ਜਾਣ ਦੀ ਭਾਰਤ ਦੀ ਮੰਗ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ। ਹੁਣ ਭਾਰਤੀ ਹਾਈ ਕਮਿਸ਼ਨ ਜਾਧਵ ਨਾਲ ਮੁਲਾਕਾਤ ਕਰ ਸਕੇਗਾ ਅਤੇ ਉਨ੍ਹਾਂ ਨੂੰ ਵਕੀਲ ਅਤੇ ਹੋਰ ਕਾਨੂੰਨੀ ਸਹੂਲਤਾਂ ਦੇਵੇਗਾ।
ਪਾਕਿ ਨੇ ਕੀਤੀ ਵਿਏਨਾ ਸੰਧੀ ਦੀ ਉਲੰਘਣਾ
ਨੀਦਰਲੈਂਡ ਦੀ ਹੇਗ 'ਚ ਸਥਿਤ ਕੌਮਾਂਤਰੀ ਅਦਾਲਤ (ਆਈ.ਸੀ.ਜੇ.) ਨੇ ਬੁੱਧਵਾਰ ਨੂੰ ਭਾਰਤ ਦੀ ਪਟੀਸ਼ਨ 'ਚ ਉਠਾਏ ਜ਼ਿਆਦਾਤਰ ਮੁੱਦਿਆਂ ਨੂੰ ਸਹੀ ਠਹਿਰਾਇਆ। ਅਦਾਲਤ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਨੂੰ ਝਾੜ ਪਾਈ। ਅਦਾਲਤ ਨੇ ਕਿਹਾ ਕਿ ਪਾਕਿ ਨੇ ਜਾਧਵ ਨੂੰ ਉਸ ਦੇ ਅਧਿਕਾਰਾਂ ਤੋਂ ਜਾਣੂ ਨਹੀਂ ਕਰਵਾਇਆ ਅਤੇ ਜਿਹਾ ਕਰਕੇ ਉਸ ਨੇ ਵਿਏਨਾ ਸੰਧੀ ਦੀ ਉਲੰਘਣਾ ਕੀਤੀ ਹੈ।
ਜਾਧਵ ਨੂੰ ਪਾਕਿ ਨੇ ਦੱਸਿਆ ਹੈ ਭਾਰਤੀ ਜਾਸੂਸ
ਜਾਧਵ ਨੂੰ ਪਾਕਿ ਨੇ ਭਾਰਤੀ ਜਾਸੂਸ ਦੱਸਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਪਾਕਿ ਦਾ ਕਹਿਣਾ ਹੈ ਕਿ ਉਹ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਲ ਸਨ। ਜਦਕਿ ਭਾਰਤ ਨੇ ਇਸ ਨੂੰ ਗ਼ਲਤ ਦੱਸਦੇ ਹੋਏ ਇਸ ਵਿਰੁਧ ਆਈਸੀਜੇ ਵਿੱਚ ਅਪੀਲ ਕੀਤੀ ਜਿਸ ਵਿੱਚ ਭਾਰਤ ਦੀ ਵੱਡੀ ਜਿੱਤ ਹਾਸਲ ਹੋਈ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਪਾਕਿ ਨੇ ਈਰਾਨ ਤੋਂ ਫੜਿਆ ਅਤੇ ਜਾਸੂਸ ਅਤੇ ਅੱਤਵਾਦੀ ਦੱਸ ਦਿੱਤਾ।