ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਲਦੀਪ ਸੇਂਗਰ ਬਲਾਤਕਾਰ ਪੀੜਤ ਕੁੜੀ ਦੇ ਪਿਤਾ ਦੇ ਕਤਲ ਦਾ ਵੀ ਦੋਸ਼ੀ ਕਰਾਰ

ਕੁਲਦੀਪ ਸੇਂਗਰ ਬਲਾਤਕਾਰ ਪੀੜਤ ਕੁੜੀ ਦੇ ਪਿਤਾ ਦੇ ਕਤਲ ਦਾ ਵੀ ਦੋਸ਼ੀ ਕਰਾਰ

ਉਨਾਓ ਬਲਾਤਕਾਰ ਕਾਂਡ ਦੀ ਪੀੜਤ ਕੁੜੀ ਦੇ ਪਿਤਾ ਦੀ ਹੱਤਿਆ ਦੇ ਮਾਮਲੇ ’ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਸਮੇਤ ਸੱਤ ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

 

 

ਅੱਜ ਬੁੱਧਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੀੜਤ ਕੁੜੀ ਦੇ ਪਿਤਾ ਦਾ ਕਤਲ ਕੀਤਾ ਗਿਆ ਸੀ, ਉਹ ਘਿਨਾਉਣਾ ਸੀ। ਪੁਲਿਸ ਹਿਰਾਸਤ ਵਿੱਚ ਪੀੜਤ ਕੁੜੀ ਦੇ ਪਿਤਾ ਦੀ 9 ਅਪ੍ਰੈਲ, 2018 ਨੂੰ ਹੱਤਿਆ ਹੋ ਗਈ ਸੀ।

 

 

ਅਦਾਲਤ ਹੁਣ ਆਉਂਦੀ 12 ਮਾਰਚ ਨੂੰ ਇਸ ਮਾਮਲੇ ’ਚ ਸਜ਼ਾ ਸੁਣਾਏਗੀ। ਅਦਾਲਤ ਨੇ ਕੁਲਦੀਪ ਸੇਂਗਰ ਨੂੰ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ। ਫ਼ੈਸਲਾ ਸੁਣਾਉਂਦਿਆਂ ਤੀਸ ਹਜ਼ਾਰੀ ਅਦਾਲਤ ਦੇ ਜੱਜ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਧ ਚੁਣੌਤੀਪੂਰਨ ਸੁਣਵਾਈ ਰਹੀ ਹੈ।

 

 

ਇਸ ਮਾਮਲੇ ’ਚ ਅਦਾਲਤ ਨੇ ਅੱਜ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ, ਸਬ–ਇੰਸਪੈਕਟਰ ਕਾਮਤਾ ਪ੍ਰਸਾਦ, ਅਸ਼ੋਕ ਸਿੰਘ ਭਦੌਰੀਆ (SHO), ਵਿਨੀਤ ਮਿਸ਼ਰਾ ਉਰਫ਼ ਵਿਨੇ ਮਿਸ਼ਰਾ, ਬੀਰੇਂਦਰ ਸਿੰਘ ਉਰਫ਼ ਬਊਆ ਸਿੰਘ, ਸ਼ਸ਼ੀ ਪ੍ਰਤਾਪ ਸਿੰਘ ਉਰਫ਼ ਸੁਮਨ ਸਿੰਘ ਅਤੇ ਜੈਦੀਪ ਸਿੰਘ ਉਰਫ਼ ਅਤੁਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ।

 

 

ਸ਼ੈਲੇਂਦਰ ਸਿੰਘ ਉਰਫ਼ ਟਿੰਕੂ ਸਿੰਘ, ਰਾਮ ਸ਼ਰਣ ਸਿੰਘ ਉਰਫ਼ ਸੋਨੂੰ ਸਿੰਘ, ਅਮੀਰ ਖ਼ਾਨ, ਕਾਂਸਟੇਬਲ ਸ਼ਰਦਵੀਰ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਮਾਮਲੇ ’ਚ ਕੁੱਲ 55 ਜਣਿਆਂ ਨੇ ਗਵਾਹੀਆਂ ਦਿੱਤੀਆਂ।

 

 

ਇਸ ਤੋਂ ਪਹਿਲਾਂ ਉਨਾਓ ਬਲਾਤਕਾਰ ਕਾਂਡ ਦੀ ਪੀੜਤ ਲੜਕੀ ਦੇ ਪਿਤਾ ਦਾ ਇਲਾਜ ਕਰਨ ਵਾਲੇ ਡਾ. ਪ੍ਰਸ਼ਾਂਤ ਉਪਾਧਿਆਇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ ਬਲਾਤਕਾਰ ਕਾਂਡ ਦੀ ਪੀੜਤ ਕੁੜੀ ਦੇ ਪਿਤਾ ਨੂੰ ਕੁੱਟਮਾਰ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ; ਤਦ ਡਾ. ਪ੍ਰਸ਼ਾਂਤ ਉਪਾਧਿਆਇ ਹੀ ਐਮਰਜੈਂਸੀ ਸਨ ਉਨ੍ਹਾਂ ਨੇ ਹੀ ਪੀੜਤ ਕੁੜੀ ਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਸੀ

 

 

ਇਸ ਮਾਮਲੇਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਜਦੋਂ ਇਸ ਦੀ ਸੀਬੀਆਈ ਜਾਂਚ ਸ਼ੁਰੂ ਹੋਈ ਸੀ, ਤਦ ਡਾ. ਪ੍ਰਸ਼ਾਂਤ ਉਪਾਧਿਆਇ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਲੰਮੇ ਸਮੇਂ ਬਾਅਦ ਉਨ੍ਹਾਂ ਦੀ ਬਹਾਲੀ ਹੋਈ ਸੀ। ਇਸ ਵੇਲੇ ਡਾ. ਪ੍ਰਸ਼ਾਂਤ ਫ਼ਤਿਹਪੁਰ ਵਿਖੇ ਤਾਇਨਾਤ ਸਨ

 

 

ਸ਼ੱਕੀ ਹਾਲਾਤ ਵਿੱਚ ਡਾ. ਪ੍ਰਸ਼ਾਂਤ ਦੀ ਮੌਤ ਹੋਈ ਸੀ। ਰਿਪੋਰਟ ਮੁਤਾਬਕ ਡਾ. ਪ੍ਰਸ਼ਾਂਤ ਉਪਾਧਿਆਇ ਸ਼ੂਗਰ ਰੋਗ ਤੋਂ ਪੀੜਤ ਸਨ

 

 

ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਵਿਰੁੱਧ ਉਨਾਓ ਰੇਪ ਕੇਸ ਵਿੱਚ ਟਰੱਕ ਦੀ ਟੱਕਰ ਕਾਰਨ ਜ਼ਖ਼ਮੀ ਹੋਏ ਵਕੀਲ ਮਹੇਂਦਰ ਸਿੰਘ ਦੀ ਸਿਹਤ ਬਾਰੇ ਰਿਪੋਰਟ ਏਮਸ (AIIMS) ਨੇ ਸੁਪਰੀਮ ਕੋਰਟ ਪੇਸ਼ ਕਰ ਦਿੱਤੀ ਸੀ

 

 

ਮਹੇਂਦਰ ਸਿੰਘ ਦੀ ਸਿਹਤਰਿਪੋਰਟ ਕਿਹਾ ਗਿਆ ਸੀ ਕਿ ਮਹੇਂਦਰ ਸਿੰਘ ਦਾ ਇਲਾਜ ਮੁਕੰਮਲ ਹੋ ਚੁੱਕਾ ਹੈ। ਹੁਣ ਇਸ ਤੋਂ ਵੱਧ ਇਲਾਜ ਦੀ ਜ਼ਰੂਰਤ ਨਹੀਂ ਹੈ। ਅਦਾਲਤ ਨੇ ਮਹੇਂਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਕਿਤੇ ਹੋਰ ਲਿਜਾ ਕੇ ਇਲਾਜ ਕਰਵਾਉਣਾ ਚਾਹੁੰਦੇ ਹਨ, ਤਾਂ ਲਿਜਾ ਸਕਦੇ ਹਨ

 

 

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ 2017 ਦੇ ਉਨਾਓ ਰੇਪ ਕੇਸ ਵਿੱਚ ਪਿਛਲੇ ਮਹੀਨੇ ਦਿੱਲੀ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ

 

 

ਇਸ ਤੋਂ ਇਲਾਵਾ ਸੇਂਗਰ ਉੱਤੇ 25 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਇਸ ਵਿੱਚੋਂ 10 ਲੱਖ ਰੁਪਏ ਪੀੜਤ ਕੁੜੀ ਨੂੰ ਦਿੱਤੇ ਗਏ ਹਨ ਤੇ 15 ਲੱਖ ਰੁਪਏ ਸਰਕਾਰੀ ਧਿਰ ਨੂੰ ਮਿਲੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kuldeep Senger convicted in murder case of father of raped girl