ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕਾ ਤੋਂ ਪਰਤ ਕੇ ਕੁਮਾਰਸਵਾਮੀ ਨੇ ਕੀਤੀ ਬਾਗ਼ੀਆਂ ਨਾਲ ਮੁਲਾਕਾਤ

ਕਰਨਾਟਕ ਦੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ

ਕਰਨਾਟਕ ਵਿੱਚ ਕੁਮਾਰਸਵਾਮੀ ਸਰਕਾਰ ਉੱਤੇ ਸੰਕਟ ਬਰਕਰਾਰ ਹੈ। ਅਮਰੀਕਾ ਤੋਂ ਪਰਤਦਿਆਂ ਹੀ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਬਾਗ਼ੀ ਕਾਂਗਰਸੀ ਵਿਧਾਇਕ ਰਾਮਲਿੰਗਾ ਰੈੱਡੀ ਨਾਲ ਮੁਲਾਕਾਤ ਕੀਤੀ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦੋਵਾਂ ਵਿਚਾਲੇ ਇਹ ਮੁਲਾਕਾਤ ਕਿਸ ਥਾਂ ਉੱਤੇ ਹੋਈ ਹੈ, ਇਸ ਦਾ ਪਤਾ ਨਹੀਂ ਲੱਗ ਸਕਿਆ।

 

 

ਇਸ ਦੌਰਾਨ ਇੱਕ ਆਜ਼ਾਦ ਵਿਧਾਇਕ ਤੇ ਮੰਤਰੀ ਨਾਗੇਸ਼ ਵੱਲੋਂ ਅਸਤੀਫ਼ਾ ਦਿੱਤੇ ਜਾਣ ਦੀ ਵੀ ਖ਼ਬਰ ਹੈ।

 

 

ਇੱਥੇ ਵਰਨਣਯੋਗ ਹੈ ਕਿ ਕਾਂਗਰਸ–ਜਨਤਾ ਦਲ (ਐੱਸ) ਗੱਠਜੋੜ ਨਾਲ ਬਗ਼ਾਵਤ ਕਰ ਕੇ ਅਸਤੀਫ਼ਾ ਦੇਣ ਵਾਲੇ 13 ਵਿਧਾਇਕ ਆਪਣੇ ਫ਼ੈਸਲੇ ਉੱਤੇ ਅੜੇ ਹੋਏ ਹਨ। ਐਤਵਾਰ ਦੇਰ ਰਾਤੀਂ ਵੀ ਉਨ੍ਹਾਂ ਨੂੰ ਮਨਾਉਣ ਦੇ ਜਤਨ ਜਾਰੀ ਸਨ ਪਰ ਕੋਈ ਨਤੀਜਾ ਨਹੀਂ ਨਿੱਕਲ ਸਕਿਆ ਸੀ।

 

 

ਸਰਕਾਰ ਬਚਾਉਣ ਲਈ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਦੇ ਵੀ ਅਸਤੀਫ਼ਾ ਦੇਣ ਦੇ ਸੰਕੇਤ ਮਿਲ ਰਹੇ ਹਨ।

 

 

ਉੱਧਰ ਅਸਤੀਫ਼ਿਆਂ ਤੋਂ ਘਬਰਾਈ ਕਾਂਗਰਸ ਪਾਰਟੀ ਨੇ ਵੀ ਆਪਣੇ ਵਿਧਾਇਕਾਂ ਨੂੰ ਮਨਾਉਣ ਦੀ ਤੁਰੰਤ ਕੋਸ਼ਿਸ਼ ਕੀਤੀ। ਸਰਕਾਰ ਦੇ ਸੰਕਟਮੋਚਨ ਰਹੇ ਡੀਕੇ ਸ਼ਿਵ ਕੁਮਾਰ ਨੇ ਵੀ ਵਿਧਾਇਕਾਂ ਨਾਲ ਗੱਲਬਾਤ ਕੀਤੀ ਪਰ ਉਹ ਨਹੀਂ ਮੰਨੇ।

 

 

ਦਿੱਲੀ ’ਚ ਮੋਤੀਲਾਲ ਵੋਰਾ, ਮਲਿਕਾਰਜੁਨ ਖੜਗੇ ਸਮੇਤ ਸੀਨੀਅਰ ਆਗੂਆਂ ਨੇ ਹਾਲਾਤ ਉੱਤੇ ਚਰਚਾ ਕੀਤੀ। ਮੰਲਵਾਰ ਨੂੰ ਵਿਧਾਇਕ ਪਾਰਟੀ ਦੀ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

 

 

ਸਿਆਸੀ ਸੰਕਟ ਦੇ ਚੱਲਦਿਆਂ ਮੁੱਖ ਮੰਤਰੀ ਕੁਮਾਰਸਵਾਮੀ ਐਤਵਾਰ ਦੇਰ ਸ਼ਾਮੀਂ ਅਮਰੀਕਾ ਤੋਂ ਬੈਂਗਲੁਰੂ ਪੁੱਜ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kumarswami meets rebels after returning from US