ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

KYC ਨਹੀਂ ਕਾਰਵਾਈ ਤਾਂ 1 ਦਸੰਬਰ ਤੋਂ ਨਹੀਂ ਮਿਲੇਗਾ ਗੈਸ ਸਿਲੰਡਰ

ਰਸੋਈ ਗੈਸ ਸਬਸਿਡੀ ਦਾ ਲਾਭ ਨਾ ਲੈਣ ਵਾਲੇ ਖਪਤਕਾਰਾਂ ਨੂੰ ਵੀ ਹੁਣ ਕੇ. ਵਾਈ. ਸੀ. (ਗਾਹਕ ਨੂੰ ਜਾਣੋ) ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਤਾਂ 1 ਦਸੰਬਰ ਤੋਂ ਸਿਲੰਡਰ ਨਹੀਂ ਮਿਲੇਗਾ। ਪੈਟਰੋਲੀਅਮ ਮੰਤਰਾਲਾ ਨੇ ਗੈਸ ਏਜੰਸੀਆਂ ਨੂੰ 30 ਨਵੰਬਰ ਤੱਕ ਕੇ. ਵਾਈ. ਸੀ. ਪੂਰੀ ਕਰਨ ਲਈ ਕਿਹਾ ਹੈ।

 

ਪੈਟਰੋਲੀਅਮ ਮੰਤਰਾਲਾ ਨੇ ਏਜੰਸੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਗੈਸ ਸਬਸਿਡੀ ਦਾ ਮੁਨਾਫਾ ਨਾ ਲੈਣ ਵਾਲਿਆਂ, ‘ਗਿਵ ਇਟ ਅਪ’ ਯੋਜਨਾ ਤਹਿਤ ਸਬਸਿਡੀ ਛੱਡਣ ਵਾਲਿਆਂ ਅਤੇ ਜਿਨ੍ਹਾਂ ਖਪਤਕਾਰਾਂ ਨੇ ਆਧਾਰ ਜਮ੍ਹਾ ਨਹੀਂ ਕੀਤਾ ਹੈ, ਉਨ੍ਹਾਂ ਦੇ ਕੇ. ਵਾਈ. ਸੀ. ਪੂਰਾ ਕਰਨ। ਦਿੱਲੀ ਅਤੇ ਆਸ-ਪਾਸ ਵੱਡੀ ਗਿਣਤੀ ’ਚ ਗੈਰ-ਕਾਨੂੰਨੀ ਕਾਰਖਾਨੇ ਹਨ। ਐੱਨ. ਜੀ. ਟੀ. ਨੇ ਇਨ੍ਹਾਂ ਨੂੰ ਬਿਜਲੀ-ਪਾਣੀ ਕੁਨੈਕਸ਼ਨ ਦੇਣ ’ਤੇ ਰੋਕ ਲਗਾਈ ਹੈ। ਅਜਿਹੇ ’ਚ ਇਹ ਕਾਰਖਾਨੇ ਗੈਰ-ਸਬਸਿਡੀ ਐੱਲ. ਪੀ. ਜੀ. ਸਿਲੰਡਰ ਦਾ ਇਸਤੇਮਾਲ ਕਰਦੇ ਹਨ। ਕੱਪੜਿਆਂ ਦੀ ਰੰਗਾਈ ਦੇ ਕਾਰਖਾਨਿਆਂ ’ਚ ਐੱਲ. ਪੀ. ਜੀ. ਦਾ ਇਸਤੇਮਾਲ ਕੀਤਾ ਜਾਂਦਾ ਹੈ। ਖਪਤਕਾਰਾਂ ਦੀ ਪਛਾਣ ਨਾਲ ਅਜਿਹੇ ਕਾਰਖਾਨਿਆਂ ’ਚ ਸਪਲਾਈ ’ਤੇ ਅਸਰ ਪਵੇਗਾ।

 

ਦੱਸਣਯੋਗ ਹੈ ਕਿ ਸਰਕਾਰ ਨੇ ਸਾਲ 2015 ’ਚ ਜਦੋਂ ਗੈਸ ਕੁਨੈਕਸ਼ਨ ਨੂੰ ਆਧਾਰ ਨਾਲ ਲਿੰਕ ਕਰਵਾਇਆ ਸੀ ਤਾਂ ਸਪਲਾਈ ਬਿਹਤਰ ਹੋਈ ਸੀ। ਦਰਅਸਲ 3 ਸਾਲ ਪਹਿਲਾਂ ਜਦੋਂ ਗੈਸ ਕੁਨੈਕਸ਼ਨ ਅਤੇ ਬੈਂਕ ਖਾਤੇ ਨੂੰ ਲਿੰਕ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਉਦੋਂ ਵੱਡੀ ਗਿਣਤੀ ’ਚ ਖਪਤਕਾਰਾਂ ਨੇ ਕੇ. ਵਾਈ. ਸੀ. ਨਹੀਂ ਕਰਵਾਈ ਸੀ। ਇਸ ਲਈ ਸਬਸਿਡੀ ਦਾ ਮੁਨਾਫਾ ਨਹੀਂ ਮਿਲਿਆ। ਕਈ ਗਾਹਕਾਂ ਦੀ ਸਾਲਾਨਾ ਆਮਦਨ 10 ਲੱਖ ਤੋਂ ਵੱਧ ਸੀ, ਇਸ ਲਈ ਉਹ ਵੀ ਸਬਸਿਡੀ ਦੇ ਘੇਰੇ ਤੋਂ ਬਾਹਰ ਹੋ ਗਏ ਸਨ।

 

ਜਿ਼ਕਰਯੋਗ ਹੈ ਕਿ ਇਕ ਕਰੋੜ ਐੱਲ. ਪੀ. ਜੀ. ਖਪਤਕਾਰਾਂ ਨੇ ਹਾਲੇ ਤੱਕ ਕੇ. ਵਾਈ. ਸੀ. ਨਹੀਂ ਕਰਵਾਈ ਹੈ।
   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KYC process will not get the gas cylinder from 1 December