ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਾਈਵੇਟ ਨੌਕਰੀ ਵਾਲਿਆਂ ਦਾ ਘਟੇਗਾ ਇੰਨਾ ਪੀਐਫ਼, ਇਸ ਤਰ੍ਹਾਂ ਹੋਵੇਗਾ ਤਨਖਾਹ ’ਚ ਵਾਧਾ

ਸਰਕਾਰ ਪ੍ਰਾਈਵੇਟ ਨੌਕਰੀ ਵਾਲਿਆਂ ਦੀ ਤਨਖਾਹ `ਚੋਂ ਕੱਟੇ ਜਾਣ ਵਾਲੇ ਪ੍ਰੋਵੀਡੈਂਟ ਫੰਡ (ਪੀ.ਐਫ.) ਦਾ ਯੋਗਦਾਨ ਘਟਾਉਣ `ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਨੌਕਰੀ ਵਾਲਿਆਂ ਲੋਕਾਂ ਦੇ ਹੱਥ `ਚ ਖਰਚ ਕਰਨ ਲਈ ਜ਼ਿਆਦਾ ਰਕਮ ਆਵੇਗੀ। ਕਿਰਤ ਮੰਤਰਾਲਾ ਦੀ ਇਕ ਕਮੇਟੀ ਤਨਖਾਹ `ਚੋਂ ਕੱਟੇ ਜਾਂਦੇ ਪੀ. ਐਫ. ਦੀ ਹੱਦ ਦੀ ਸਮੀਖਿਆ ਕਰ ਰਹੀ ਹੈ।

 

ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕਮੇਟੀ ਇਸ ਮਹੀਨੇ ਦੇ ਅਖੀਰ ਤਕ ਸਿਫਾਰਸ਼ਾਂ ਤਿਆਰ ਕਰ ਲਵੇਗੀ। ਇਹ ਕਮੇਟੀ ਤਨਖਾਹ `ਚੋਂ ਘੱਟ ਪੀ.ਐਫ. ਕੱਟਣ ਦੀ ਸਿਫਾਰਸ਼ ਕਰ ਸਕਦੀ ਹੈ ਤਾਂ ਕਿ ਨੌਕਰੀਪੇਸ਼ਾ ਦੇ ਹੱਥ `ਚ ਤਨਖਾਹ ਦੀ ਜ਼ਿਆਦਾ ਰਕਮ ਆਵੇ।

 

ਕਰਮਚਾਰੀ ਵੱਲੋਂ ਪੀ. ਐਫ. `ਚ ਕੀਤੇ ਜਾਂਦੇ ਯੋਗਦਾਨ `ਚ ਘੱਟੋ-ਘੱਟ 2 ਫੀਸਦੀ ਦੀ ਕਮੀ ਕੀਤੀ ਜਾ ਸਕਦੀ ਹੈ, ਮਤਲਬ ਇਹ ਹੈ ਜਿੰਨੇ ਫੀਸਦੀ ਹੁਣ ਤਨਖਾਹ `ਚੋਂ ਹਰ ਮਹੀਨੇ ਪੀ. ਐਫ. ਕੱਟ ਹੁੰਦਾ ਹੈ ਉਹ 2 ਫੀਸਦੀ ਘੱਟ ਦੇਣਾ ਪਵੇਗਾ। ਹਾਲਾਂਕਿ ਇਸ ਪਹਿਲ ਤਹਿਤ ਕੰਪਨੀਆਂ ਦੇ ਯੋਗਦਾਨ `ਚ ਵੀ ਕਟੌਤੀ ਕੀਤੀ ਜਾਵੇਗੀ। ਕਮੇਟੀ ਦੀਆਂ ਸਿਫਾਰਸ਼ਾਂ ਆਉਣ ਦੇ ਬਾਅਦ ਕਿਰਤ ਮੰਤਰਾਲਾ ਇਸ `ਤੇ ਸਾਰੇ ਪੱਖਾਂ ਨਾਲ ਚਰਚਾ ਕਰੇਗਾ। ਉਸ ਤੋਂ ਬਾਅਦ ਬਦਲਾਵਾਂ ਨੂੰ ਆਖਰੀ ਰੂਪ ਦੇ ਕੇ ਉਨ੍ਹਾਂ ਨੂੰ ਸੋਸ਼ਲ ਸਕਿਓਰਿਟੀ ਕੋਡ ਦਾ ਹਿੱਸਾ ਬਣਾਇਆ ਜਾ ਸਕਦਾ ਹੈ।


 
ਇਸ ਸਮੇਂ ਸੋਸ਼ਲ ਸਕਿਓਰਿਟੀ ਕਾਂਟਰੀਬਿਊਸ਼ਨ ਕਰਮਚਾਰੀ ਦੀ ਬੇਸਿਕ ਸੈਲਰੀ ਦਾ 24 ਫੀਸਦੀ ਹੈ। ਇਸ `ਚ ਕਰਮਚਾਰੀ ਦਾ 12 ਫੀਸਦੀ ਹਿੱਸਾ ਸ਼ਾਮਲ ਹੈ, ਜੋ ਪੀ. ਐਫ. ਖਾਤੇ `ਚ ਜਾਂਦਾ ਹੈ। ਕੰਪਨੀ ਵੀ ਇਸ `ਚ 12 ਫੀਸਦਾ ਯੋਗਦਾਨ ਦਿੰਦੀ ਹੈ। ਇਹ ਪੈਸਾ ਪੈਨਸ਼ਨ ਖਾਤਾ, ਪੀ. ਐਫ ਖਾਤਾ ਅਤੇ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ `ਚ ਵੰਡਿਆ ਹੁੰਦਾ ਹੈ। ਜੇਕਰ ਇਸ ਨੂੰ 2 ਫੀਸਦੀ ਘਟ ਕੀਤਾ ਜਾਂਦਾ ਹੈ ਤਾਂ ਕਰਮਚਾਰੀ ਅਤੇ ਕੰਪਨੀ ਦੋਹਾਂ ਦਾ ਯੋਗਦਾਨ ਘੱਟ ਕੇ ਕ੍ਰਮਵਾਰ 10-10 ਫੀਸਦੀ ਰਹਿ ਸਕਦਾ ਹੈ। ਇਸ ਨਾਲ ਵਰਕਰ ਦੇ ਹੱਥ `ਚ ਜ਼ਿਆਦਾ ਸੈਲਰੀ ਮਿਲੇਗੀ। ਹਾਲਾਂਕਿ ਕਰਮਚਾਰੀ ਸੰਗਠਨ ਯੋਗਦਾਨ `ਚ ਕਮੀ ਦੇ ਹੱਕ `ਚ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਵਰਕਰ ਦੇ ਸੋਸ਼ਲ ਸਕਿਓਰਿਟੀ ਕਵਰ `ਚ ਕਮੀ ਆਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lack of private jobs will be so much PF