ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ `ਚ ਮਾਰਚ 2019 ਤੱਕ ਬੰਦ ਹੋ ਸਕਦੇ ਲੱਖਾਂ ਏਟੀਐੱਮ

ਭਾਰਤ `ਚ ਮਾਰਚ 2019 ਤੱਕ ਬੰਦ ਹੋ ਸਕਦੇ ਲੱਖਾਂ ਏਟੀਐੱਮ

ਭਾਰਤ `ਚ ਚੱਲ ਰਹੇ 50 ਫ਼ੀ ਸਦੀ ਏਟੀਐੱਮਜ਼ (ਆਟੋਮੇਟਡ ਟੈਲਰ ਮਸ਼ੀਨਾਂ) ਮਾਰਚ 2019 ਤੱਕ ਬੰਦ ਹੋ ਸਕਦੇ ਹਨ। ਅਜਿਹੀ ਕਾਰਵਾਈ ਆਪਰੇਸ਼ਨਜ਼ ਦੀ ਗ਼ੈਰ-ਵਿਵਹਾਰਕਤਾ ਕਾਰਨ ਹੋ ਸਕਦੀ ਹੈ ਤੇ ਇੰਝ ਸ਼ਹਿਰੀ ਅਤੇ ਪਿੰਡਾਂ ਦੀ ਆਬਾਦੀ `ਤੇ ਮਾੜਾ ਅਸਰ ਪੈ ਸਕਦਾ ਹੈ। ਇਹ ਚੇਤਾਵਨੀ ਅੱਜ ਬੁੱਧਵਾਰ ਨੂੰ ‘ਕਨਫ਼ੈਡਰੇਸ਼ਨ ਆਫ਼ ਏਟੀਐੱਮ ਇੰਡਸਟ੍ਰੀ` ਨੇ ਦਿੱਤੀ ਹੈ।


ਦੇਸ਼ ਵਿੱਚ ਇਸ ਵੇਲੇ 2.38 ਲੱਖ ਏਟੀਐੱਮ ਹਨ; ਜਿਨ੍ਹਾਂ `ਚੋਂ 1,00,000 ਤਾਂ ਅਜਿਹੇ ਸਥਾਨਾਂ `ਤੇ ਸਥਾਪਤ ਕੀਤੇ ਗਏ ਹਨ, ਜਿੱਥੇ ਉਨ੍ਹਾਂ ਦੀ ਕੋਈ ਬਹੁਤੀ ਜ਼ਰੂਰਤ ਹੀ ਨਹੀਂ। ਇਨ੍ਹਾਂ ਤੋਂ ਇਲਾਵਾ 15,000 ਏਟੀਐੱਮ ਵ੍ਹਾਈਟ ਲੇਬਲ ਹਨ।


‘ਕਨਫ਼ੈਡਰੇਸ਼ਨ ਆਫ਼ ਏਟੀਐੱਮ ਇੰਡਸਟ੍ਰੀ` ਦੇ ਬੁਲਾਰੇ ਨੇ ਦੱਸਿਆ ਕਿ ਦਰਅਸਲ, ਏਟੀਐੱਮ ਦੇ ਹਾਰਡਵੇਅਰ ਅਤੇ ਸਾਫ਼ਟਵੇਅਰ ਅਪਗ੍ਰੇਡਜ਼ ਲਈ ਨਵੀਂਆਂ ਹਦਾਇਤਾਂ ਸਾਹਮਣੇ ਆਈਆਂ ਹਨ, ਜਿਸ ਕਰ ਕੇ ਇਹ ਏਟੀਐੱਮ ਬੰਦ ਹੋ ਸਕਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lakhs of ATMs in India may be closed