ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਰੈਪਿਡ ਟੈਸਟ ਲਈ ਚੀਨ ਤੋਂ ਬਿਹਤਰ ਲੱਖਾਂ ਕਿਟਸ ਭਾਰਤ ’ਚ ਹੋਣ ਲੱਗੀਆਂ ਤਿਆਰ

ਕੋਰੋਨਾ ਰੈਪਿਡ ਟੈਸਟ ਲਈ ਚੀਨ ਤੋਂ ਬਿਹਤਰ ਲੱਖਾਂ ਕਿਟਸ ਭਾਰਤ ’ਚ ਹੋਣ ਲੱਗੀਆਂ ਤਿਆਰ

ਚੀਨ ਤੋਂ ਆਈ ਰੈਪਿਡ ਐਂਟੀਬਾਡੀ ਟੈਸਟ ਕਿਟ ਉੱਤੇ ਸੁਆਲ ਉਠਣ ਦੌਰਾਨ ਇਹ ਵਧੀਆ ਖ਼ਬਰ ਆਈ ਹੈ ਕਿ ਗੁਰੂਗ੍ਰਾਮ ਦੇ ਮਾਨੇਸਰ ’ਚ ਹੁਣ ਤੱਕ ਤਿੰਨ ਲੱਖ ਰੈਪਿਡ ਟੈਸਟ–ਕਿਟ ਤਿਆਰ ਹੋ ਚੁੱਕੀਆਂ ਹਨ। ਅਗਲੇ 8 ਦਿਨਾਂ ’ਚ 10 ਤੋਂ 12 ਲੱਖ ਕਿਟਸ ਹੋਰ ਤਿਆਰ ਹੋ ਜਾਣਗੀਆਂ।

 

 

ਮਾਨੇਸਰ ’ਚ ਸਰਕਾਰੀ ਕੰਪਨੀ ਐੱਚਐੱਲਐੱਲ ਹੈਲਥਕੇਅਰ ਅਤੇ ਦੱਖਣੀ ਕੋਰੀਆਈ ਕੰਪਨੀ ਐੱਸਡੀ ਬਾਇਓ–ਸੈਂਸਰ ਇਹ ਕਿਟ ਬਣਾ ਰਹੀ ਹੈ। ਐੱਸਡੀ ਬਾਇਓ–ਸੈਂਸਰ ਦੋ ਲੱਖ ਕਿੱਟਸ ਬਣਾ ਚੁੱਕੀਆਂ ਹਨ।

 

 

ਕੰਪਨੀ ਦੇ ਪ੍ਰਬੰਧਕੀ ਅਮਲੇ ਨਾਲ ਜੁੜੇ ਅੰਸ਼ੁਲ ਸਾਰਸਵਤ ਨੇ ਕਿਹਾ ਕਿ ਇੱਕ ਦਿਨ ’ਚ ਇੱਕ ਲੱਖ ਕਿਟਸ ਬਣਾਉਣ ਦੀ ਸਮਰੱਥਾ ਹੈ। ਇਹ ਸਮਰੱਥਾ ਤਿੰਨ ਲੱਖ ਤੱਕ ਵਧਾਈ ਜਾ ਸਕਦੀ ਹੈ। ਕੰਪਨੀ ਨੇ ਕੱਲ੍ਹ ਬੁੱਧਵਾਰ ਨੂੰ ਹੀ 25 ਹਜ਼ਾਰ ਕਿਟਸ ਹਰਿਆਣਾ ਸਰਕਾਰ ਨੂੰ ਮੁਹੱਈਆ ਕਰਵਾਈਆਂ ਹਨ।

 

 

ਬਾਇਓ–ਸੈਂਸਰ ਦੀ ਜਾਂਚ–ਕਿਟ ਚੀਨੀ ਕਿਟ ਦੇ ਮੁਕਾਬਲੇ 400 ਰੁਪਏ ਸਸਤੀ ਹੈ। ਇਹ ਲਗਭਗ 380 ਰੁਪਏ ਦੀ ਹੈ। ਕੰਪਨੀ ਦਾ ਇੱਕ ਮਹੀਨੇ ਅੰਦਰ ਇੱਕ ਕਰੋੜ ਕਿਟਸ ਤਿਆਰ ਕਰਨ ਦਾ ਟੀਚਾ ਹੈ। ਅਗਲੇ 8 ਦਿਨਾਂ ’ਚ 10 ਤੋਂ 12 ਲੱਖ ਟੈਸਟ ਕਿਟਸ ਤਿਆਰ ਹੋ ਜਾਣਗੀਆਂ।

 

 

ਐੱਚਐੱਲਐੱਲ ਹੈਲਥ ਕੇਅਰ ਹੁਣ ਤੱਕ ਲਗਭਗ ਇੱਕ ਲੱਖ ਕਿਟਸ ਬਣਾ ਚੁੱਕੀ ਹੈ। ਕੰਪਨੀ ਨੇ ਇਸ ਨੂੰ ‘ਮੇਕ ਸ਼ਿਓਰ’ ਨਾਂਅ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਆਈਸੀਐੱਮਆਰ ਦੀ ਮਨਜ਼ੂਰੀ ਬਾਕੀ ਹੈ।

 

 

ਲੋਨਾਵਲਾ ਸਥਿਤ ਡਾਇਓਗਨੌਸਟਿਕ ਫ਼ਰਮ ‘ਮਾਈ–ਲੈਬਜ਼’ ਆਰਟੀ–ਪੀਸੀਆਰ ਕਿਟ ਬਣਾ ਰਹੀ ਹੈ। ਪ੍ਰੋਜੈਕਟ ਨਾਲ ਜੁੜੇ ਸੌਰਭ ਗੁਪਤਾ ਨੇ ਦੱਸਿਆ ਕਿ ਹਾਲੇ ਹਰ ਹਫ਼ਤੇ 1.25 ਤੋਂ 1.50 ਲੱਖ ਕਿਟਸ ਬਣ ਰਹੀਆਂ ਹਨ। ਇਹ ਕਿਟ ਢਾਈ ਘੰਟਿਆਂ ’ਚ ਨਤੀਜਾ ਦੇ ਦਿੰਦੀ ਹੈ।

 

 

ਚੇਤੇ ਰਹੇ ਕਿ ਸਿਹਤ ਮੰਤਰਾਲੇ ਨੇ ਪਿੱਛੇ ਜਿਹੇ ਦੱਸਿਆ ਸੀ ਕਿ ਦੇਸ਼ ਵਿੱਚ ਮਈ ਮਹੀਨੇ ਤੋਂ 20 ਲੱਖ ਟੈਸਟਿੰਗ ਕਿਟਸ ਹਰ ਮਹੀਨੇ ਬਣ ਸਕਣਗੀਆਂ। ਇਨ੍ਹਾਂ ’ਚੋਂ 10 ਲੱਖ ਰੈਪਿਡ ਐਂਟੀਬਾਡੀ ਜਦ ਕਿ 10 ਲੱਖ ਆਰਟੀ ਪੀਸੀਆਰ ਕਿਟਸ ਹੋਣਗੀਆਂ। ਹਾਲੇ ਹਰ ਮਹੀਨੇ 6,000 ਵੈਂਟੀਲੇਟਰ ਬਣਾਉਣ ਦੀ ਸਮਰੱਥਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lakhs of Corona Rapid Test Kits better than China being manufactured in India