ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੱਖਾਂ ਵਲੰਟੀਅਰ ਲੈ ਰਹੇ iGOT ਤੋਂ ਕੋਵਿਡ–19 ਵਿਰੁੱਧ ਜੰਗ ਦੀ ਟ੍ਰੇਨਿੰਗ

ਲੱਖਾਂ ਵਲੰਟੀਅਰ ਲੈ ਰਹੇ iGOT ਤੋਂ ਕੋਵਿਡ–19 ਵਿਰੁੱਧ ਜੰਗ ਦੀ ਟ੍ਰੇਨਿੰਗ

ਕੇਂਦਰੀ ਪਰਸੋਨਲ, ਜਨ ਸ਼ਿਕਾਇਤਾਂ ਤੇ ਪੈਨਸ਼ਨਾਂ ਬਾਰੇ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੋਵਿਡ–19 ਵਿਰੁੱਧ ਭਾਰਤ ਦੀ ਜੰਗ ’ਚ ‘ਸਿਵਲ ਸਰਵਿਸੇਜ਼ ਡੇਅ 2020’ ਮੌਕੇ ਇੱਥੇ 25 ਰਾਜਾਂ ਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਵਿਡੀਓ ਕਾਨਫ਼ਰੰਸਿੰਗ ਰਾਹੀਂ ਰਾਸ਼ਟਰੀ ਪੱਧਰ ਦੀ ਆਪਸੀ ਗੱਲਬਾਤ ’ਚ ਕੋਵਿਡ–19 ਵਿਰੁੱਧ ਜੰਗ ’ਚ ਭਾਰਤ ਦੇ ਜਨ–ਸੇਵਕਾਂ (ਸਿਵਲ ਸਰਵੈਂਟਸ) ਵੱਲੋਂ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ।

 

 

ਉਨ੍ਹਾਂ ਇਸ ਮੌਕੇ ਕਰੁਣਾ ਪਲੇਟਫ਼ਾਰਮ ਜਿਹੀ ਸਫ਼ਲ ਉਦਾਹਰਣ ਦਾ ਜ਼ਿਕਰ ਕੀਤਾ, ਜਿਸ ਨਾਲ ਕੁਦਰਤੀ ਆਫ਼ਤ ਦੀ ਹਾਲਤ ’ਚ ਮਦਦ ਕਰਨ ਦੇ ਜਤਨ ਵਿੱਚ 29 ਸੇਵਾ ਸੰਗਠਨਾਂ ਨੂੰ ਨਾਲ ਲਿਆਉਣਾ ਸੰਭਵ ਹੋਇਆ। ਡਾ. ਜਿਤੇਂਦਰ ਸਿੰਘ ਨੇ ਵਿਆਪਕ ਨਿਸ਼ਕਾਮ ਅੰਤਰ–ਸੇਵਾ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਕੇਅਰਜ਼ ਫ਼ੰਡ ’ਚ ਇੱਕ ਦਿਨ ਦੀ ਤਨਖਾਹ ਦੀ ਪੇਸ਼ਕਸ਼ ਦੁਆਰਾ ਸਰਕਾਰ ਦੇ ਕੋਵਿਡ–19 ਰਾਹਤ ਕਾਰਜਾਂ ’ਚ; ਸਮਰਥਨ ਦੇਦ ਲਈ ਜਨ–ਸੇਵਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ–19 ਮਹਾਮਾਰੀ ਵਿਰੁੱਧ ਜੰਗ ਵਿੱਚ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ ਤੇ ਮਹਾਮਾਰੀ ਤੋਂ ਰੋਕਥਾਮ ’ਚ ਭਾਰਤ ਦੀਆਂ ਸੰਭਾਵਨਾਵਾਂ ਜਨ–ਸੇਵਕਾਂ ਦੇ ਮਜ਼ਬੂਤ ਮੋਢਿਆਂ ’ਤੇ ਟਿਕੀਆਂ ਹੋਈਆਂ ਹਨ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ‘ਘੱਟ ਤੋਂ ਘੱਟ ਸਰਕਾਰ, ਵੱਧ ਤੋਂ ਵੱਧ ਪ੍ਰਸ਼ਾਸਨ’ ਮੋਦੀ ਸਰਕਾਰ ਦਾ ਆਦਰਸ਼–ਵਾਕ ਰਿਹਾ ਹੈ। ਪਿਛਲੇ 6 ਸਾਲਾਂ ’ਚ ਇਹ ਰਾਸ਼ਟਰੀ ਸਰਕਾਰੀ ਸੰਸਥਾਨਾਂ ਦੇ ਪੁਨਰਗਠਨ ਤੇ ਉਨ੍ਹਾਂ ਨੂੰ ਉਚਿਤ ਆਕਾਰ ਦੇਣ ਵਿੱਚ ਅਹਿਮ ਸਿਵਲ ਸੇਵਾ ਸੁਧਾਰਾਂ, ਸੰਯੁਕਤ ਸਕੱਤਰ ਪੱਧਰ ਉੱਤੇ ਦੇਰ ਨਾਲ ਦਾਖ਼ਲਾ (ਲੇਟਰਲ ਐਂਟਰੀ) ਜਿਹੇ ਨਿਯੁਕਤੀ ਸੁਧਾਰਾਂ, ਈ–ਸੇਵਾਵਾਂ ਦੀ ਉਪਲਬਧਤਾ ’ਤੇ ਜ਼ੋਰ ਦੇਣ ਦੇ ਨਾਲ ਜਨਤਕ ਸੇਵਾਵਾਂ ਦੀ ਬਿਹਤਰ ਡਿਲਿਵਰੀ ਦੇ ਨਾਲ ਹੀ ਨਾਗਰਿਕਾਂ ਨੂੰ ਕੇਂਦਰ ’ਚ ਰੱਖਦਿਆਂ ਕੀਤੀਆਂ ਗਈਆਂ ਪਹਿਲਕਦਮੀਆ ਦਾ ਵੀ ਗਵਾਹ ਬਣਿਆ ਹੈ।

 

 

2019 ’ਚ ਸੁਸ਼ਾਸਨ ਸੂਚਕ–ਅੰਕ ਅਤੇ ਰਾਸ਼ਟਰੀ ਈ–ਸੇਵਾ ਡਿਲਿਵਰੀ ਮੁੱਲਾਂਕਣ ਦੇ ਪ੍ਰਕਾਸ਼ਨ ਨਾਲ ਭਾਰਤ ਦੇ ਆਪਣੀਆਂ ਸਿਵਲ ਸੇਵਾਵਾਂ ਨੂੰ ਵਿਸ਼ਵ ਪੱਧਰ ’ਤੇ ਸਰਬ–ਸ੍ਰੇਸ਼ਟ ਪ੍ਰਕਿਰਿਆਵਾਂ ਮੁਤਾਬਕ ਬਣਾਉਣ ਦੀ ਦਿਸ਼ਾ ’ਚ ਕੀਤੇ ਜਾ ਰਹੇ ਜਤਨਾਂ ਦਾ ਪਤਾ ਚੱਲਦਾ ਹੈ। ਭਾਰਤ ਦੇ ਪ੍ਰਸ਼ਾਸਨਿਕ ਮਾਡਲ ਨੂੰ ਪ੍ਰਤਿਭਾ ਤੇ ਸੰਵਿਧਾਨਕ ਕਦਰਾਂ–ਕੀਮਤਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਰੂਪ ਵਿੱਚ ਵਿਆਪਕ ਪੱਧਰ ’ਤੇ ਮਾਨਤਾ ਮਿਲੀ ਹੈ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਤੰਬਰ 2019 ਤੋਂ ਜਨ–ਸ਼ਿਕਾਇਤ ਨਿਵਾਰਣ ਪ੍ਰਣਾਲੀ ’ਚ ਵਿਆਪਕ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸ਼ਿਕਾਇਤਾਂ ਦੇ ਨਿਵਾਰਣ ’ਚ ਸੁਧਾਰ ਹੋਇਆ ਹੈ ਤੇ ਸ਼ਿਕਾਇਤ–ਨਿਵਾਰਣ ਦੀ ਸਮਾਂ–ਸੀਮਾ ਵਿੱਚ ਕਮੀ ਆਈ ਹੈ। ਇਸ ਸਬੰਧੀ ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ 1 ਅਪ੍ਰੈਲ ਤੋਂ ਹੁਣ ਤੱਕ ਪਿਛਲੇ 20 ਦਿਨਾਂ ’ਚ ਨੈਸ਼ਨਲ ਮਾਨੀਟਰ ਫ਼ਾਰ ਕੋਵਿਡ–19 ਪਬਲਿਕ ਗ੍ਰੀਵੈਂਸਜ਼ (https://www.darpg.gov.in) ਬਾਰੇ ਮਿਲੀਆਂ ਕੋਵਿਡ–19 ਨਾਲ ਸਬੰਧਤ 25,000 ਸ਼ਿਕਾਇਤਾਂ ਦਾ ਹੱਲ ਕੀਤਾ ਗਿਆ ਹੈ, ਜਿਨ੍ਹਾਂ ਦਾ ਔਸਤ ਨਿਵਾਰਣ ਸਮਾਂ 1.57 ਦਿਨ/ਸ਼ਿਕਾਇਤ ਰਿਹਾ ਹੈ।

 

 

ਸਿਵਲ ਸੇਵਾ ਦਿਵਸ 21 ਅਪ੍ਰੈਲ, 2020 ਨੂੰ ਮਨਾਇਆ ਜਾਣਾ ਸੀ ਪਰ ਕੋਵਿਡ–19 ਦੀ ਮਹਾਮਾਰੀ ਦੇ ਚੱਲਦਿਆਂ ਜਾਰੀ ਦੇਸ਼–ਪੱਧਰੀ ਲੌਕਡਾਊਨ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੈ। ਜਨਤਕ ਪ੍ਰਸ਼ਾਸਨ 2019 ਅਤੇ 2020 ’ਚ ਵਧੀਆ ਕੰਮਾਂ ਲਈ ਪ੍ਰਧਾਨ ਮੰਤਰੀ ਪੁਰਸਕਾਰ ਹੁਣ 31 ਅਕਤੂਬਰ, 2020 ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਪ੍ਰਦਾਨ ਕੀਤੇ ਜਾਣਗੇ।

 

 

ਡਾ. ਜਿਤੇਂਦਰ ਸਿੰਘ ਨੇ ਇਸ ਗੱਲ ’ਤੇ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਹਾਲੇ ਤੱਕ ਕੋਵਿਡ ਵਿਰੁੱਧ ਜੰਗ ’ਚ ਡੀਓਪੀਟੀ ਦੇ ਈ–ਲਰਨਿੰਗ ਪਲੇਟਫ਼ਾਰਮ (https://igot.gov.in) ਉੱਤੇ 1,44,736 ਤੋਂ ਵੱਧ ਲੋਕ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜਿਸ ਦਾ ਇਸੇ ਮਹੀਨੇ ਦੀ 8 ਤਰੀਕ ਨੂੰ ਸ਼ੁਭ–ਅਰੰਭ ਕੀਤਾ ਗਿਆ ਸੀ ਅਤੇ ਲਗਭਗ 96,268 ਵਿਅਕਤੀ ਕੋਰਸ ਮੁਕੰਮਲ ਕਰ ਚੁੱਕੇ ਹਨ। ਇੰਝ ਲੱਖਾਂ ਵਲੰਟੀਅਰ ਸਮੁੱਚੇ ਭਾਰਤ ’ਚ ਆਪਣੀ ਮਰਜ਼ੀ ਨਾਲ ਕੋਵਿਡ–19 ਵਿਰੁੱਧ ਜੰਗ ਲੜਨ ਲਈ ਇਸ ਈ–ਲਰਨਿੰਗ ਪਲੇਟਫ਼ਾਰਮ ਤੋਂ ਟ੍ਰੇਨਿੰਗ ਲੈ ਰਹੇ ਹਨ।

 

 

ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸਰਕਾਰ ਦੇ ਕੋਵਿਡ–19 ਰਾਹਤ ਕਾਰਜਾਂ ’ਚ ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਦੇ ਜਨ–ਸੇਵਕਾਂ ਨੇ ਇੱਕ ਦਿਨ ਦੀ ਤਨਖਾਹ ਤੇ ਸੀਐੱਸਆਰ ਅੰਸ਼ਦਾਨ ਵਜੋਂ ਪੀਐੱਮ ਕੇਅਰਜ਼ ਫ਼ੰਡ ਵਿੱਚ ਹਾਲੇ ਤੱਕ 4,227 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lakhs of Volunteers taking training of fight against COVID-19 through iGOT