ਭਾਜਪਾ ਦੇ ਸੀਨੀਅਰ ਨੇਤਾ ਅਤੇ ਲਖਨਊ ਤੋਂ ਸਾਂਸਦ ਰਹੇ ਚੁੱਕੇ ਲਾਲਜੀ ਟੰਡਨ ਨੇ ਅੱਜ ਵੀਰਵਾਰ ਨੂੰ ਬਿਹਾਰ ਦੇ 39ਵੇਂ ਰਾਜਪਾਲ ਦਾ ਅਹੁਦਾ ਸੰਭਾਲ ਲਿਆ। ਪਟਨਾ ਹਾਈਕੋਰਟ ਦੇ ਮੁੱਖ ਜਸਟਿਸ ਮੁਕੇਸ਼ ਭਾਈ ਸ਼ਾਹ ਨੇ ਰਾਜਪਾਲ ਨੂੰ ਸਹੁੰ ਚੁਕਾਈ। ਸਮਾਗਮ ਦੌਰਾਨ ਰਾਜਭਵਨ ਦੇ ਰਾਜਿੰਦਰ ਮੰਡਪ ਚ ਮੁੱਖ ਮੰਤਰੀ ਨੀਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਸਮੇਤ ਹੋਰਨਾਂ ਨੇਤਾ ਮੌਜੂਦ ਸਨ। ਲਾਲਜੀ ਟੰਡਨ ਬੁੱਧਵਾਰ ਦੀ ਸ਼ਾਮ ਪਟਨਾ ਪਹੁੰਚੇ ਜਿਥੇ ਏਅਰਪੋਰਟ ਤੇ ਰਾਜਪਾਲ ਦਾ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਆਪਣੀ ਟੀਮ ਸਮੇੇਤ ਉਨ੍ਹਾਂ ਦਾ ਸਵਾਗਤ ਕੀਤਾ।
Srinagar: Satya Pal Malik sworn-in as the Governor of Jammu & Kashmir pic.twitter.com/oHp6Waq6GB
— ANI (@ANI) August 23, 2018
ਇਸ ਤੋਂ ਪਹਿਲਾਂ ਰਾਜਭਵਨ ਚ ਕੱਲ੍ਹ ਪਿਛਲੇ ਰਾਜਪਾਲ ਸਤਿਆਪਾਲ ਮਾਲਿਕ ਨੂੰ ਸਮਾਗਮ ਦੌਰਾਨ ਵਿਦਾਇਗੀ ਦਿੱਤੀ ਗਈ। ਮਲਿਕ ਜੰਮੂ-ਕਸ਼ਮੀਰ ਦੇ ਰਾਜਪਾਲ ਬਣਾਏ ਗਏ ਹਨ। ਉਨ੍ਹਾਂ ਨੇ ਵੀ ਅੱਜ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕ ਲਈ ਹੈ। ਸਤਿਆਪਾਲ ਮਲਿਕ ਨੇ ਵਰਤਮਾਨ ਰਾਜਪਾਲ ਐਨਐਨ ਵੋਹਰਾ ਦੀ ਥਾਂ ਲਈ ਹੈ। ਜੂਨ ਤੋਂ ਜੰਮੂ-ਕਸ਼ਮੀਰ ਸਰਕਾਰ ਡਿੱਗਣ ਮਗਰੋਂ ਰਾਜਪਾਲ ਸ਼ਾਸਨ ਲੱਗਿਆ ਹੋਇਆ ਹੈ।