ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲੂ ਯਾਦਵ ਜੇਲ੍ਹ ’ਚ ਬਣੇ ਪੂਰੀ ਤਰ੍ਹਾਂ ਸ਼ਾਕਾਹਾਰੀ

ਲਾਲੂ ਯਾਦਵ ਜੇਲ੍ਹ ’ਚ ਬਣੇ ਪੂਰੀ ਤਰ੍ਹਾਂ ਸ਼ਾਕਾਹਾਰੀ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਹੁਣ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਗਏ ਹਨ। ਸਜ਼ਾ–ਯਾਫ਼ਤਾ ਲਾਲੂ ਯਾਦਵ ਨੂੰ ਡਾਕਟਰਾਂ ਨੇ ਆਂਡਾ ਖਾਣ ਤੋਂ ਵੀ ਵਰਜ ਦਿੱਤਾ ਹੈ। ਉਹ ਕਰੋੜਾਂ ਰੁਪਏ ਦੇ ਚਾਰਾ ਘੁਟਾਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ ਤੇ ਹਾਲ ਦੀ ਘੜੀ ਉਹ ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਰਾਜੇਂਦਰ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸ (RIMS) ਵਿਖੇ ਦਾਖ਼ਲ ਹਨ।

 

 

ਸ੍ਰੀ ਲਾਲੂ ਯਾਦਵ ਦਾ ਇਲਾਜ ਕਰ ਰਹੇ ਡਾਕਟਰ ਡੀ.ਕੇ. ਝਾਅ ਨੇ ਉਨ੍ਹਾਂ ਦਾ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਹਾਲੇ ਲਾਲੂ ਯਾਦਵ ਦੇ ਗੁਰਦੇ (ਕਿਡਨੀ) ਔਸਤਨ 50 ਫ਼ੀ ਸਦੀ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਪੱਧਰ ਹਾਲੇ ਬਿਲਕੁਲ ਸਹੀ ਹਨ। ਪਿਛਲੇ ਹਫ਼ਤੇ ਉਨ੍ਹਾਂ ਦੇ ਗੁਰਦੇ 60 ਫ਼ੀ ਸਦੀ ਕੰਮ ਕਰ ਰਹੇ ਸਨ ਪਰ ਇਸ ਹਫ਼ਤੇ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ 10 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ।

 

 

ਬੀਤੇ ਇੱਕ ਸਾਲ ਤੋਂ ਲਾਲੂ ਪ੍ਰਸਾਦ ਯਾਦ ਦੇ ਗੁਰਦੇ ਲਗਭਗ 50 ਫ਼ੀ ਸਦੀ ਹੀ ਕੰਮ ਕਰ ਰਹੇ ਹਨ। ਡਾਕਟਰਾਂ ਮੁਤਾਬਕ ਇਹ ਆਮ ਮੈਡੀਕਲ ਹਾਲਤ ਹੈ। ਪਹਿਲਾਂ ਡਾਕਟਰ ਨੇ ਲਾਲੂ ਯਾਦਵ ਨੂੰ ਚਾਰ ਆਂਡੇ ਰੋਜ਼ਾਨਾ ਖਾਣ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਉਹ ਵੀ ਬੰਦ ਕਰ ਦਿੱਤੇ ਗਏ ਹਨ। ਹੁਣ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਹੀ ਦਿੱਤਾ ਜਾ ਰਿਹਾ ਹੈ।

 

 

ਅੱਜ ਝਾਰਖੰਡ ਕਾਂਗਰਸ ਦੇ ਸੂਬਾ ਪ੍ਰਧਾਨ ਰਾਮੇਸ਼ਵਰ ਉਰਾਓਂ ਨੇ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸੱਤ ਮਿੰਟ ਗੱਲਬਾਤ ਕੀਤੀ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਉਰਾਓਂ ਨੇ ਕਿਹਾ ਕਿ ਸ੍ਰੀ ਲਾਲੂ ਪ੍ਰਸਾਦ ਯਾਦਵ ਨੂੰ ਐਂਵੇਂ ਝੂਠਾ ਹੀ ਫਸਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lallu Yadav becomes absolutely vegetarian in jail