ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲੂ ਯਾਦਵ ਦੇ ਗੁਰਦੇ ਕਰ ਰਹੇ ਸਿਰਫ਼ 37 ਫ਼ੀ ਸਦੀ ਕੰਮ, ਹਾਲਤ ਵਿਗੜੀ

ਲਾਲੂ ਯਾਦਵ ਦੇ ਗੁਰਦੇ ਕਰ ਰਹੇ ਸਿਰਫ਼ 37 ਫ਼ੀ ਸਦੀ ਕੰਮ, ਹਾਲਤ ਵਿਗੜੀ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਲਾਲੂ ਪ੍ਰਸਾਦ ਯਾਦਵ ਦੀ ਤਬੀਅਤ ਮੁੜ ਵਿਗੜ ਗਈ ਹੈ। ਲਾਲੂ ਯਾਵ ਇਸ ਵੇਲੇ ਚਾਰ ਘੁਟਾਲੇ ਦੇ ਦੋਸ਼ਾਂ ਅਧੀਨ ਸਜ਼ਾ ਕੱਟ ਰਹੇ ਹਨ। ਬੀਤੇ ਇੱਕ ਸਾਲ ਤੋਂ ਉਨ੍ਹਾਂ ਦਾ ਇਲਾਜ ਰਾਂਚੀ ਦੇ ਰਿਮਸ ਵਿਖੇ ਚੱਲ ਰਿਹਾ ਹੈ। ਲਾਲੂ ਯਾਦਵ ਦੇ ਗੁਰਦੇ ਖ਼ਰਾਬ ਹੋਣ ਕੰਢੇ ਪੁੱਜੇ ਗਏ ਹਨ।

 

 

ਇਲਾਜ ਕਰ ਰਹੇ ਡਾ. ਡੀ.ਕੇ. ਝਾਅ ਨੇ ਦੱਸਿਆ ਕਿ ਲਾਲੂ ਯਾਦਵ ਦੇ ਗੁਰਦੇ ਸਿਰਫ਼ 37 ਫ਼ੀ ਸਦੀ ਹੀ ਕੰਮ ਕਰ ਰਹੇ ਹਨ, ਜੋ ਉਨ੍ਹਾਂ ਦੀ ਤਬੀਅਤ ਲਈ ਕੋਈ ਵਧੀਆ ਸੰਕੇਤ ਨਹੀਂ ਹੈ।

 

 

ਡਾ. ਝਾਅ ਦਾ ਕਹਿਣਾ ਹੈ ਕਿ ਲਾਲੂ ਯਾਦਵ ਦੇ ਬਲੱਡ ਵਿੱਚ ਇਨਫ਼ੈਕਸ਼ਨ ਪਾਈ ਗਈ ਹੈ ਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਕਾਫ਼ੀ ਘਟ ਗਿਆ ਹੈ। ਲਾਲੂ ਦੀ ਹਾਲਤ ਅਸਥਿਰ ਦੱਸਦਿਆਂ ਡਾ. ਝਾਅ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਫੋੜਾ ਹੋ ਗਿਆ ਸੀ; ਜਿਸ ਕਾਰਨ ਇਨਫ਼ੈਕਸ਼ਨ ਇੱਕ ਵਾਰ ਫਿਰ ਉੱਭਰ ਆਈ ਹੈ।

 

 

ਹਫ਼ਤਾਵਾਰੀ ਜਾਂਚ ਦੌਰਾਨ ਪਾਇਆ ਗਿਆ ਕਿ ਉਨ੍ਹਾਂ ਦੇ ਗੁਰਦੇ ਪਹਿਲਾਂ 50 ਫ਼ੀ ਸਦੀ ਕੰਮ ਕਰ ਰਹੇ ਸਨ ਪਰ ਹੁਣ ਉਨ੍ਹਾਂ ਦੀ ਕਾਰਗੁਜ਼ਾਰੀ ਸਿਰਫ਼ 37 ਫ਼ੀ ਸਦੀ ਰਹਿ ਗਈ ਹੈ। ਹੁਣ ਇਨਫ਼ੈਕਸ਼ਨ ਠੀਕ ਕਰਨ ਲਈ ਉਨ੍ਹਾਂ ਨੂੰ ਐਂਟੀ–ਬਾਇਓਟਿਕ ਦਿੱਤੀ ਜਾ ਰਹੀ ਹੈ।

 

 

ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਵਿੱਚ ਲਾਲੂ ਯਾਦਵ ਹੁਰਾਂ ਦੀ ਸਿਹਤ ਵਿੱਚ ਵੱਧ ਗਿਰਾਵਟ ਦਰਜ ਕੀਤੀ ਗਈ ਹੈ; ਜਿਸ ਕਾਰਨ ਉਨ੍ਹਾਂ ਨੂੰ ਚੱਲਣ–ਫਿਰਨ ਵਿੱਚ ਵੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਸਿਹਤ ਉੱਤੇ ਡਾਕਟਰ ਬੜੀ ਨੇੜਿਓਂ ਨਜ਼ਰ ਰੱਖ ਰਹੇ ਹਨ।

 

 

ਬਲੱਡ ਪ੍ਰੈਸ਼ਰ ਅਸਥਿਰ ਹੋਣ ਕਾਰਨ ਲਾਲੂ ਯਾਦਵ ਦੀਆਂ ਦਵਾਈਆਂ ਵੀ ਬਹੁਤ ਜ਼ਿਆਦਾ ਘਟਾ ਦਿੱਤੀਆਂ ਗਈਆਂ ਹਨ; ਉਂਝ ਡਾਕਟਰਾਂ ਨੇ ਉਨ੍ਹਾਂ ਦੇ ਛੇਤੀ ਤੋਂ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lallu Yadav s Kidneys working only 37 per cent health deteriorates