ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਨੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ `ਤੇ ਕੇਂਦਰ ਸਰਕਾਰ `ਤੇ ਨਿਸ਼ਾਨਾ ਸਾਧਿਆ ਹੈ। ਆਪਣੇ ਟਵੀਟਰ ਹੈਂਡਲਰ ਰਾਹੀਂ ਦੋਸ਼ ਲਗਾਇਆ ਕਿ ਸਰਕਾਰ ਆਮ ਆਦਮੀ ਦਾ ਤੇਲ ਕੱਢ ਰਹੀ ਹੈ।
ਸ਼ਨੀਵਾਰ ਨੂੰ ਕੀਤੇ ਗਏ ਟਵੀਟ `ਚ ਉਨ੍ਹਾਂ ਕਿਹਾ ਕਿ ‘ਇਕ ਪਾਸੇ ਤੇਲ ਦਾ ਖੂਹ ਹੈ ਤੇ ਦੂਜੇ ਪਾਸੇ ਮਹਿੰਗਾਈ ਦੀ ਨਾਲੀ’। ਆਮ ਆਦਮੀ ਦਾ ਤੇਲ ਕੱਢ ਰਹੀ ਸਰਕਾਰ। ਦੱਸੋ, ਗਰੀਬ ਕਿੱਥੇ ਜਾਵੇ। ਜਿ਼ਕਰਯੋਗ ਹੈ ਕਿ ਸ੍ਰੀ ਪ੍ਰਸਾਦ ਚਾਰਾ ਘੁਟਾਲਾ ਮਾਮਲੇ `ਚ ਸਜ਼ਾ ਯਾਫਤਾ ਹੈ ਅਤੇ ਇਨ੍ਹੀਂ ਦਿਨੀਂ ਰਾਂਚੀ ਹਾਈਕੋਰਟ ਦੇ ਨਿਰਦੇਸ਼ `ਤੇ ਰਿਮਸ, ਰਾਂਚੀ `ਚ ਆਪਣਾ ਇਲਾਜ ਕਰਵਾ ਰਹੇ ਹਨ। ਜ਼ਮਾਨਤ ਦੌਰਾਨ ਉਨ੍ਹਾਂ ਫਿਸਟੂਲਾ ਦਾ ਆਪਰੇਸ਼ਨ ਹੋਇਆ ਹੈ। ਆਪਰੇਸ਼ਨ ਦੇ ਢਾਈ ਮਹੀਨਿਆਂ ਦੇ ਬਾਅਦ ਵੀ ਜ਼ਖਮੀ ਹੁਣ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ। ਸ੍ਰੀ ਪ੍ਰਸਾਦ ਸੂਗਰ, ਹਾਈ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਤੋਂ ਪੀੜਤ ਹੈ।
एक तरफ तेल का कुआं और दूसरी तरफ महंगाई की खाई।
— Lalu Prasad Yadav (@laluprasadrjd) September 8, 2018
आम आदमी का तेल निकाल रही सरकार बताई, ग़रीब कहाँ जाईं।।