ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

11ਵੀਂ ਵਾਰ ਆਰਜੇਡੀ ਦੇ ਪ੍ਰਧਾਨ ਬਣੇ ਲਾਲੂ ਯਾਦਵ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਚਾਰਾ ਘੁਟਾਲਾ ਮਾਮਲੇ 'ਚ ਜੇਲ ਵਿੱਚ ਬੰਦ ਲਾਲੂ ਪ੍ਰਸਾਦ ਯਾਦਵ ਨੂੰ ਦੁਬਾਰਾ ਬਗੈਰ ਵਿਰੋਧ ਰਾਸ਼ਟਰੀ ਜਨਤਾ ਦਲ (ਆਰਜੇਡੀ) ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਹ 11ਵੀਂ ਵਾਰ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ। ਸੋਮਵਾਰ ਨੂੰ ਵਿਧਾਇਕ ਭੋਲਾ ਯਾਦਵ ਨੇ ਉਨ੍ਹਾਂ ਦੇ ਨਾਂ ਦੇ ਨਾਮਜ਼ਦਗੀ ਕਾਗਜ ਦਾਖਲ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੀਆਂ ਕਿਆਸਰਾਈਆਂ 'ਤੇ ਲਗਾਮ ਲਗਾ ਦਿੱਤੀ ਹੈ, ਜਿਸ 'ਚ ਕਿਹਾ ਜਾ ਰਿਹਾ ਸੀ ਕਿ ਤੇਜਸਵੀ ਯਾਦਵ ਨੂੰ ਪਾਰਟੀ ਦੀ ਕਮਾਨ ਸੌਂਪੀ ਜਾ ਸਕਦੀ ਹੈ।
 

ਹਾਲਾਂਕਿ ਲਾਲੂ ਦੇ ਜੇਲ 'ਚ ਹੋਣ ਤੋਂ ਬਾਅਦ ਤੇਜਸਵੀ ਯਾਦਵ ਨੇ ਆਰਜੇਡੀ ਦੀ ਕਮਾਨ ਪੂਰੀ ਤਰ੍ਹਾਂ ਸੰਭਾਲ ਲਈ ਹੈ। ਉਨ੍ਹਾਂ ਵੱਲੋਂ ਪਾਰਟੀ ਦੀਆਂ ਸਾਰੀਆਂ ਨੀਤੀਆਂ ਤੈਅ ਕੀਤੀਆਂ ਜਾਂਦੀਆਂ ਹਨ। ਪਹਿਲਾਂ ਇਹ ਚਰਚਾ ਸੀ ਕਿ ਹੁਣ ਪਾਰਟੀ ਦੀ ਕਮਾਨ ਤੇਜਸਵੀ ਯਾਦਵ ਨੂੰ ਸੌਂਪ ਦਿੱਤੀ ਜਾਵੇਗੀ। ਪਰ ਸੋਮਵਾਰ ਨੂੰ ਜਿਵੇਂ ਹੀ ਲਾਲੂ ਪ੍ਰਸਾਦ ਦੇ ਨਾਂ ਤੋਂ ਨਾਮਜ਼ਦਗੀ ਕਾਗਜ ਦਾਖਲ ਕੀਤੇ ਗਏ, ਉਦੋਂ ਹੀ ਤੈਅ ਹੋ ਗਿਆ ਸੀ ਕਿ ਇੱਕ ਵਾਰ ਫਿਰ ਪਾਰਟੀ ਦੀ ਕਮਾਨ ਲਾਲੂ ਦੇ ਹੱਥ 'ਚ ਰਹੇਗੀ।
 

ਜ਼ਿਕਰਯੋਗ ਹੈ ਕਿ ਚਾਰਾ ਘੁਟਾਲਾ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਰਾਂਚੀ ਜੇਲ ਵਿੱਚ ਬੰਦ ਹਨ। 11ਵੀਂ ਵਾਰ ਪ੍ਰਧਾਨ ਬਣਨ ਤੋਂ ਬਾਅਦ ਉਹ ਜੇਲ ਤੋਂ ਹੀ ਪਾਰਟੀ ਦੀ ਕਮਾਨ ਸੰਭਾਲਣ ਦੀ ਪ੍ਰਕਿਰਿਆ ਪੂਰੀ ਕਰਨ ਵਾਲੇ ਹਨ। ਉਧਰ ਭਾਜਪਾ ਨੇ ਤੇਜਸਵੀ ਅਤੇ ਤੇਜ ਪ੍ਰਤਾਪ ਯਾਦਵ 'ਤੇ ਸ਼ਬਦੀ ਹਮਲਾ ਬੋਲਿਆ ਹੈ। ਭਾਜਪਾ ਨੇ ਕਿਹਾ ਕਿ ਪਾਰਟੀ ਨੂੰ ਲਾਲੂ ਪ੍ਰਸਾਦ ਦੇ ਬੇਟਿਆਂ 'ਤੇ ਭਰੋਸਾ ਨਹੀਂ ਹੈ। ਇਸ ਲਈ ਪਾਰਟੀ ਪ੍ਰਧਾਨ ਲਈ ਉਨ੍ਹਾਂ ਦਾ ਨਾਂ ਨਹੀਂ ਦਿੱਤਾ ਗਿਆ।
 

ਜ਼ਿਕਰਯੋਗ ਹੈ ਕਿ ਆਰਜੇਡੀ ਦੀ ਸਥਾਪਨਾ ਨੂੰ 22 ਸਾਲ ਪੂਰੇ ਹੋ ਚੁੱਕੇ ਹਨ ਅਤੇ ਇਹ 11ਵੀਂ ਵਾਰ ਹੈ, ਜਦੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lalu Prasad Yadav elected as RJD President for 11th time