ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸੀ ਫਾਇਦਾ ਲੈਣ ਲਈ ਮੇਰੇ ਟੱਬਰ ਨੇ ਧੱਕੇ ਨਾਲ ਵਿਆਰ ਕਰਵਾ ਦਿੱਤਾ- ਤੇਜ ਪ੍ਰਤਾਪ

ਸਿਆਸੀ ਫਾਇਦਾ ਲੈਣ ਲਈ ਮੇਰੇ ਟੱਬਰ ਨੇ ਧੱਕੇ ਨਾਲ ਵਿਆਰ ਕਰਵਾ ਦਿੱਤਾ- ਤੇਜ ਪ੍ਰਤਾਪ

ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਛੇ ਮਹੀਨੇ ਪੁਰਾਣੇ ਆਪਣੇ ਵਿਆਹ ਨੂੰ ਤੋੜਨ ਦਾ ਫੈਸਲਾ ਕੀਤਾ ਹੈ। ਤੇਜ ਪ੍ਰਤਾਪ ਨੇ ਸ਼ੁੱਕਰਵਾਰ ਨੂੰ ਤਲਾਕ ਦੀ ਅਰਜ਼ੀ ਦਾਖਲ ਕਰ ਦਿੱਤੀ। ਇਸੇ ਦੌਰਾਨ ਚੁੱਪੀ ਤੋੜ ਦੇ ਹੋਏ ਯਾਦਵ ਨੇ ਕਿਹਾ ਕਿ ਮੇਰੇ ਪਰਿਵਾਰ ਤੇ ਕਈ ਪਾਰਟੀ ਮੈਂਬਰਾਂ ਨੇ ਸਿਆਸੀ ਲਾਭ ਲੈਣ ਲਈ ਮੇਰਾ ਵਿਆਹ ਕਰਾ ਦਿੱਤਾ ਸੀ।

 

ਪਿਤਾ ਲਾਲੂ ਨੂੰ ਮਿਲਣ ਲਈ ਰਾਂਚੀ ਜਾਣ ਤੋਂ ਪਹਿਲਾਂ ਤੇਜ ਪ੍ਰਤਾਪ ਨੇ ਕਿਹਾ ਕਿ ਸਾਡਾ ਕੋਈ ਤਾਲਮੇਲ ਨਹੀਂ ਸੀ। ਅਸੀਂ ਦੋਵੇਂ ਵੱਖੋ-ਵੱਖਰੇ ਪਿਛੋਕੜਾਂ ਨਾਲ ਸਬੰਧਤ ਹਾਂ ਸਾਡੀਆਂ ਧਾਰਣਾਵਾਂ ਤੇ ਪਾਲਣ-ਪੋਸ਼ਣ ਕਾਫ਼ੀ ਵੱਖਰੇ ਹਨ। ਮੈਂ ਕਦੇ ਵਿਆਹ ਲਈ ਤਿਆਰ ਨਹੀਂ ਸੀ। ਮੈਂ ਇਸ ਬਾਰੇ ਆਪਣੇ ਮਾਪਿਆਂ ਨੂੰ ਵੀ ਸਿਫਾਰਸ਼ ਕੀਤੀ ਸੀ। ਮੈਂ ਆਪਣੇ ਭਰਾ ਤੇ ਭੈਣ ਨੂੰ ਆਪਣੀਆਂ ਭਾਵਨਾਵਾਂ ਬਾਰੇ ਦੱਸੀਆ ਸੀ ਪਰ ਕਿਸੇ ਨੇ ਵੀ ਮੈਨੂੰ ਗੰਭੀਰਤਾ ਨਾਲ ਨਹੀਂ ਲਿਆ।

 

ਸਾਡੀ ਸਹਿਯੋਗੀ ਵੈੱਬਸਾਈਟ 'ਹਿੰਦੁਸਤਾਨ ਟਾਈਮਜ਼' ਵਿੱਚ ਪ੍ਰਕਾਸ਼ਿਤ ਖਬਰ ਅਨੁਸਾਰ ਉਨ੍ਹਾਂ ਨੇ ਕਿਹਾ ਕਿ ਪਾਰਟੀ ਤੇ ਪਰਿਵਾਰ ਦੇ ਸਿਆਸੀ ਲਾਭ ਲਈ ਮੇਰਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ।

 

ਐਸ਼ਵਰਿਆ ਨੂੰ ਸੋਸ਼ਲ ਮੀਡੀਆ ਅਕਾਉਂਟ ਤੋਂ ਵੀ ਕੀਤਾ ਡਿਲੀਟ


ਤੇਜ ਪ੍ਰਤਾਪ ਯਾਦਵ ਨੇ ਆਪਣੀ ਪਤਨੀ ਐਸ਼ਵਰਿਆ ਨੂੰ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਅਕਾਉਂਟ ਤੋਂ ਵੀ ਡਿਲੀਟ ਕਰ ਦਿੱਤਾ ਹੈ. ਯਾਦਵ ਨੇ  ਆਪਣੇ ਵਿਆਹ ਦੇ ਸਾਰੇ ਫੋਟੋ ਤੇ ਵੀਡੀਓ ਹਟਾ ਦਿੱਤੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lalu Prasads son Tej Pratap yadav says i was Forced to marry