ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲੂ ਦੇ ਵੱਡੇ ਮੁੰਡੇ ਨੇ ਪਤਨੀ ਤੋਂ ਮੰਗਿਆ ਤਲਾਕ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਲਾਲੂ ਦੇ ਵੱਡੇ ਮੁੰਡੇ ਨੇ ਪਤਨੀ ਤੋਂ ਮੰਗਿਆ ਤਲਾਕ

ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਵਿਆਹ ਦੇ ਛੇ ਮਹੀਨੇ ਬਾਅਦ ਹੀ ਆਪਣੀ ਪਤਨੀ ਐਸ਼ਵਰਿਆ ਤੋਂ ਤਲਾਕ ਲੈਣਾ ਚਾਹੁੰਦੇ ਹਨ। ਤੇਜ ਪ੍ਰਤਾਪ ਯਾਦਵ ਨੇ ਪਟਨਾ ਸਿਵਲ ਕੋਰਟ 'ਚ ਤਲਾਕ ਲਈ ਇੱਕ ਪਟੀਸ਼ਨ ਪਾਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ ਐਸ਼ਵਰਿਆ ਦੇ ਨਾਲ ਨਹੀਂ ਰਹਿਣਾ ਚਾਹੁੰਦੇ. ਤੇਜ ਪ੍ਰਤਾਪ ਯਾਦਵ ਨੇ ਹਿੰਦੂ ਮੈਰਿਜ ਐਕਟ 13 (1) (1 ਏ)  ਦੇ ਤਹਿਤ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ। ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ।

 

ਜਾਣਕਾਰੀ ਅਨੁਸਾਰ ਲਾਲੂ ਯਾਦਵ ਦੇ ਘਰ ਕੁਝ ਵੀ ਠੀਕ ਨਹੀਂ ਚੱਲ ਰਿਹਾ। ਇਸ ਤੋਂ ਪਹਿਲਾਂ, ਦੋਵਾਂ ਭਰਾਵਾਂ ਦੇ ਵਿਚਾਲੇ ਲੜਾਈ ਦੀ ਖ਼ਬਰ ਆਈ ਸੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਤੇਜ ਪ੍ਰਤਾਪ ਯਾਦਵ ਨੇ ਆਪਣੀ ਪਤਨੀ ਐਸ਼ਵਰਿਆ ਰਾਏ ਤੋਂ ਵੱਖ ਹੋਣ ਦਾ ਮਨ ਬਣਾ ਲਿਆ ਹੈ।

 

ਦੋਵਾਂ ਦਾ ਵਿਆਹ ਇਸੇ ਸਾਲ  6 ਮਈ ਨੂੰ ਹੋਇਆ ਸੀ। ਤੇਜ ਪ੍ਰਤਾਪ ਦੀ ਪਤਨੀ ਐਸ਼ਵਰਿਆ ਆਰਜੇਡੀ ਵਿਧਾਇਕ ਚੰਦਰਿਕਾ ਦੀ ਬੇਟੀ ਹੈ। ਐਸ਼ਵਰਿਆ ਪਿਛਲੇ ਕਈ ਮਹੀਨਿਆਂ ਤੋਂ ਲਾਲੂ ਪਰਿਵਾਰ ਨਾਲ ਨਹੀਂ ਰਹਿ ਰਹੀ ਸੀ।

 

ਹਾਲਾਂਕਿ, ਲਾਲੂ ਦੇ ਪਰਿਵਾਰ ਨੇ ਇਸ ਖਬਰ ਨੂੰ ਰੱਦ ਕਰ ਦਿੱਤਾ ਹੈ। ਲਾਲੂ ਦਾ ਪਰਿਵਾਰ ਚਾਹੁੰਦਾ ਹੈ ਕਿ ਉਹ ਦੋਵੇਂ ਇਕੱਠੇ ਰਹਿਣ। ਐਸ਼ਵਰਿਆ ਦੇ ਪਰਿਵਾਰ ਤਰਫ਼ੋੋ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lalu yadav son tej pratap filed for divorce in patna court