ਅਗਲੀ ਕਹਾਣੀ

ਤੇਜ ਪ੍ਰਤਾਪ ਦੇ ਫੈਸਲੇ ਨਾਲ ਲਾਲੂ ਯਾਦਵ ਦੀ ਨੀਂਦ ਉਡੀ

ਤੇਜ ਪ੍ਰਤਾਪ ਦੇ ਫੈਸਲੇ ਨਾਲ ਲਾਲੂ ਦੀ ਨੀਂਦ ਉਡੀ

ਬੇਟੇ ਤੇਜ ਪ੍ਰਤਾਪ ਅਤੇ ਬਹੂ ਐਸ਼ਵਰਿਆ ਰਾਏ ਵਿਚ ਤਲਾਕ ਦੇ ਮਾਮਲੇ ਨੂੰ ਲੈ ਕੇ ਰਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਰਿਮਸ) `ਚ ਭਰਤੀ ਲਾਲੂ ਯਾਦਵ ਕਾਫੀ ਪ੍ਰੇਸ਼ਾਨ ਹਨ। ਉਹ ਨਾ ਤਾਂ ਸਹੀ ਤਰ੍ਹਾਂ ਖਾ ਰਹੇ ਹਨ ਅਤੇ ਨਾ ਹੀ ਰਾਤ ਨੂੰ ਠੀਕ ਤਰ੍ਹਾਂ ਸੌਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਲਾਲੂ ਦੀ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹੀ ਤਾਂ ਉਨ੍ਹਾਂ ਦੀ ਤਬੀਅਤ ਹੋਰ ਵਿਗੜ ਸਕਦੀ ਹੈ। ਇੱਥੋਂ ਤੱਕ ਕਿ ਲਾਲੂ ਡਿਪਰੈਸ਼ਨ ਦਾ ਸਿ਼ਕਾਰ ਹੋ ਸਕਦੇ ਹਨ।

 

ਜਿ਼ਕਰਯੋਗ ਹੈ ਕਿ ਐਸ਼ਵਰਿਆ ਰਾਏ ਨੂੰ ਲੈ ਕੇ ਚਲ ਰਹੇ ਪਰਿਵਾਰਕ ਮਾਮਲੇ `ਚ ਗੱਲਬਾਤ ਕਰਨ ਤੇਜ ਪ੍ਰਤਾਪ ਰਿਮਸ `ਚ ਆਏ ਸਨ। ਪਿਤਾ ਪੁੱਤਰ `ਚ ਲਗਭਗ ਢਾਈ ਘੰਟੇ ਤੱਕ ਗੱਲਬਾਤ ਹੋਈ। ਪ੍ਰੰਤੂ ਤੇਜ ਪ੍ਰਤਾਪ ਜਦੋਂ ਬਾਹਰ ਨਿਕਲੇ ਤਾਂ ਆਪਣੇ ਫੈਸਲੇ `ਤੇ ਕਾਇਮ ਸਨ। ਉਸ ਦਿਨ ਵੀ ਲਾਲੂ ਯਾਦਵ ਨੇ ਨਾ ਤਾਂ ਦੁਪਹਿਰ ਦਾ ਖਾਣਾ  ਖਾਇਆ ਅਤੇ ਨਾ ਹੀ ਇੰਸੁਲੀਨ ਹੀ ਲਈ ਸੀ।


ਸ਼ੁੱਕਰਵਾਰ ਦੀ ਰਾਤ ਵੀ ਕਾਫੀ ਦੇਰ ਨਾਲ ਉਨ੍ਹਾਂ ਨੂੰ ਨੀਂਦ ਆਈ ਸੀ। ਉਸ ਦਿਨ ਤੋਂ ਇਹ ਸਥਿਤੀ ਹੈ। ਰਿਮਸ `ਚ ਉਨ੍ਹਾਂ ਦਾ ਇਲਾਜ ਕਰ ਰਹੇ ਮੈਡੀਸਿ਼ਨ ਦੇ ਐਸੋਸੀਏਟ ਪ੍ਰੋਫੈਸਰ ਡਾ. ਡੀਕੇ ਝਾਅ ਅਨੁਸਾਰ ਤਣਾਅ ਕਾਰਨ ਲਾਲੂ ਪ੍ਰਸਾਦ ਤੋਂ ਠੀਕ ਤਰ੍ਹਾਂ ਸੁੱਤਾ ਨਹੀਂ ਜਾ ਰਿਹਾ। ਅਜਿਹੀ ਸਥਿਤੀ ਜੇਕਰ ਲੰਬਾ ਸਮੇਂ ਤੱਕ ਬਣੀ ਰਹੀ ਤਾਂ ਉਨ੍ਹਾਂ ਦੀ ਸਿਹਤ `ਤੇ  ਖਰਾਬ ਅਸਰ ਪੈ ਸਕਦਾ ਹੈ।


ਡਾਕਟਰਾਂ ਦਾ ਕਹਿਣਾ ਹੈ ਕਿ ਲਾਲੂ ਪ੍ਰਸਾਦ ਆਪਣੀ ਗੱਲ ਕਿਸੇ ਨਾਲ ਸਾਂਝੀ ਵੀ ਨਹੀਂ ਕਰ ਰਹੇ, ਪ੍ਰੰਤੂ ਉਨ੍ਹਾਂ ਦੇ ਚਿਹਰੇ `ਤੇ ਪ੍ਰੇਸ਼ਾਨੀ ਸਾਫ ਦਿਖਾਈ ਦੇਣ ਲੱਗੀ ਹੈ। ਪਹਿਲਾਂ ਤੋਂ ਹੀ ਲਗਭਗ ਇਕ ਦਰਜਨ ਤੋਂ ਜਿ਼ਆਦਾ ਬਿਮਾਰੀਆਂ ਦੀ ਚਪੇਟ `ਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lalus sleep with the decision of Prideapratap the tension seen on the face is not eating right or not the doctor said not right for health