ਹੜ੍ਹ ਨਾਲ ਘਿਰੇ ਅਸਾਮ ਦੇ ਬਰਾਕ ਵੈਲੀ ਇਲਾਕੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਨਾਲ 20 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਮੰਗਲਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਕਰੀਮ ਗੰਜ ਜ਼ਿਲ੍ਹੇ ਵਿੱਚ ਘੱਟੋ ਘੱਟ 6 ਲੋਕ ਅਤੇ ਕਾਚਰ ਅਤੇ ਹੈਲਾਕਾਂਦੀ ਜ਼ਿਲ੍ਹਿਆਂ ਵਿੱਚ 7-7 ਲੋਕਾਂ ਦੀ ਮੌਤ ਹੋ ਗਈ। ਇਸ ਬਾਰੇ ਵਧੇਰੇ ਜਾਣਕਾਰੀ ਦੀ ਉਡੀਕ ਹੈ।
ਹੜ੍ਹਾਂ ਕਾਰਨ ਅਸਾਮ ਦੇ 7 ਜ਼ਿਲ੍ਹਿਆਂ- ਤਿਨਸੁਕੀਆ, ਡਿਬਰੂਗੜ੍ਹ, ਪੱਛਮੀ ਕਰਬੀ ਐਂਗਲਾਂਗ, ਨਾਗਾਓਂ, ਹੋਜਾਈ, ਗੋਲਪਾਰਾ ਅਤੇ ਨਲਬਾਡੀ ਦੇ 356 ਪਿੰਡ ਪ੍ਰਭਾਵਿਤ ਹੋਏ ਹਨ। ਇਸ ਕਾਰਨ, ਇਸ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਹੜ੍ਹਾਂ ਨੇ 2,678 ਹੈਕਟੇਅਰ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ ਅਤੇ 44,331 ਪਸ਼ੂ ਅਤੇ 9,360 ਪੋਲਟਰੀ ਉੱਤੇ ਅਸਰ ਹੋਇਆ ਹੈ।