ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਨੂੰ ਇਕਜੁੱਟ ਕਰਨ ਲਈ ਭਾਸ਼ਾ ਦੀ ਵਰਤੋਂ ਦੀ ਵਕਾਲਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਵੰਡ ਕਾਇਮ ਕਰਨ ਲਈ ਸਵਾਰਥੀ ਰੁਚੀਆਂ ਕਾਰਨ ਭਾਸ਼ਾ ਦੀ ਅਕਸਰ ਦੁਰਵਰਤੋਂ ਕੀਤੀ ਜਾਂਦੀ ਰਹੀ ਹੈ।
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ “ਹਿੰਦੀ ਦੇ ਦਬਦਬੇ ਤੋਂ ਬਾਹਰ ਜਾਣ ਦਾ ਸਵਾਗਤ ਕੀਤਾ ਤੇ ਸ਼ਬਦ ਪਲੂਰੀਜ਼ਮ ਨੂੰ ਟਵੀਟ ਕਰਕੇ ਭਾਸ਼ਾ ਚੁਣੌਤੀ ਨੂੰ ਸਵੀਕਾਰ ਕੀਤੀ ਅਤੇ ਫਿਰ ਇਸ ਦਾ ਹਿੰਦੀ ਅਤੇ ਮਲਿਆਲਮ ਚ ਅਨੁਵਾਦ ਵੀ ਜੋੜਿਆ। ਮੋਦੀ ਨੇ ਮੀਡੀਆ ਨੂੰ ਵੀ ਸਲਾਹ ਦਿੱਤੀ ਕਿ ਉਹ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਨੇੜੇ ਲਿਆਉਣ ਲਈ ਪੁੱਲ ਦੀ ਭੂਮਿਕਾ ਨਿਭਾਉਣ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਕੋਚੀ ਵਿੱਚ ਮਲਿਆਲਾ ਮਨੋਰਮਾ ਨਿਊਜ਼ ਕਨਕਲੇਵ ਨੂੰ ਇਥੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀਆਂ ਤੋਂ ਭਾਸ਼ਾ ਅਜਿਹੇ ਬਹੁਤੇ ਪ੍ਰਸਿੱਧ ਵਿਚਾਰਾਂ ਦਾ ਇੱਕ ਬਹੁਤ ਸ਼ਕਤੀਸ਼ਾਲੀ ਮਾਧਿਅਮ ਰਹੀ ਹੈ ਜਿਹੜੇ ਸਮੇਂ ਅਤੇ ਦੂਰੀ ਨਾਲ ਵਹਿੰਦੇ ਰਹੇ ਹਨ।
ਉਨ੍ਹਾਂ ਕਿਹਾ, ਭਾਰਤ ਸ਼ਾਇਦ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਹਨ। ਇਕ ਤਰ੍ਹਾਂ ਨਾਲ ਇਹ ਸ਼ਕਤੀ ਵਧਾਉਣ ਦੀ ਗੱਲ ਹੈ ਪਰ ਦੇਸ਼ ਚ ਵੰਡ ਦੀਆਂ ਨਕਲੀ ਕੰਧਾਂ ਬਣਾਉਣ ਦੇ ਕੁਝ ਸਵਾਰਥਾਂ ਕਾਰਨ ਭਾਸ਼ਾ ਦੀ ਵੀ ਦੁਰਵਰਤੋਂ ਕੀਤੀ ਗਈ ਹੈ।
ਥਰੂਰ ਉਦੋਂ ਮੌਜੂਦ ਸਨ ਜਦੋਂ ਪ੍ਰਧਾਨ ਮੰਤਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਮੋਦੀ ਨੇ ਪੁੱਛਿਆ ਕਿ ਕੀ ਭਾਸ਼ਾ ਦੀ ਤਾਕਤ ਦੀ ਵਰਤੋਂ ਭਾਰਤ ਨੂੰ ਏਕਤਾ ਵਿਚ ਲਿਆਉਣ ਲਈ ਨਹੀਂ ਕੀਤੀ ਜਾ ਸਕਦੀ? ਇਹ ਇੰਨਾ ਮੁਸ਼ਕਲ ਨਹੀਂ ਜਿੰਨਾ ਲੱਗਦਾ ਹੈ। ਅਸੀਂ ਪੂਰੇ ਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ 10-12 ਵੱਖਰੀਆਂ ਭਾਸ਼ਾਵਾਂ ਵਿੱਚ ਇੱਕ ਸ਼ਬਦ ਪ੍ਰਕਾਸ਼ਤ ਕਰਨ ਦੇ ਨਾਲ ਸਾਧਾਰਨ ਢੰਗ ਨਾਲ ਸ਼ੁਰੂਆਤ ਕਰ ਸਕਦੇ ਹਾਂ। ਇਕ ਸਾਲ ਵਿਚ ਇਕ ਵਿਅਕਤੀ ਵੱਖ-ਵੱਖ ਭਾਸ਼ਾਵਾਂ ਚ 300 ਤੋਂ ਵੱਧ ਨਵੇਂ ਸ਼ਬਦ ਸਿੱਖ ਸਕਦਾ ਹੈ। ਜਦੋਂ ਕੋਈ ਵਿਅਕਤੀ ਦੂਸਰੀ ਭਾਰਤੀ ਭਾਸ਼ਾ ਸਿੱਖਦਾ ਹੈ ਤਾਂ ਉਸਨੂੰ ਬਰਾਬਰ ਫਾਰਮੂਲੇ ਪਤਾ ਲੱਗਣਗੇ ਤੇ ਸੱਚਮੁੱਚ ਹੀ ਭਾਰਤੀ ਸਭਿਆਚਾਰ ਚ ਏਕਤਾ ਹੋਰ ਮਜ਼ਬੂਤ ਹੋਵੇਗੀ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਹਰਿਆਣਾ ਦੇ ਲੋਕ ਮਲਿਆਲਮ ਸਿੱਖ ਸਕਦੇ ਹਨ ਤੇ ਕਰਨਾਟਕ ਦੇ ਲੋਕ ਬੰਗਲਾ ਸਿੱਖ ਸਕਦੇ ਹਨ।
ਪ੍ਰਧਾਨ ਮੰਤਰੀ ਦੇ ਸੰਬੋਧਨ ਤੋਂ ਤੁਰੰਤ ਬਾਅਦ ਥਰੂਰ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਇਸ ਸੁਝਾਅ ਨਾਲ ਕੀਤੀ ਕਿ ਅਸੀਂ ਕਿਸੇ ਨਵੀਂ ਭਾਰਤੀ ਭਾਸ਼ਾ ਤੋਂ ਰੋਜ਼ਾਨਾ ਇਕ ਨਵਾਂ ਸ਼ਬਦ ਸਿੱਖੀਏ। ਮੈਂ ਹਿੰਦੀ ਦੇ ਦਬਦਬੇ ਤੋਂ ਬਾਹਰ ਨਿਕਲਣ ਦਾ ਸਵਾਗਤ ਕਰਦਾ ਹਾਂ ਤੇ ਇਸ ਭਾਸ਼ਾ ਦੀ ਚੁਣੌਤੀ ਨੂੰ ਸਵੀਕਾਰਦਾ ਹਾਂ।
.