ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAF ਦਾ ਸਭ ਤੋਂ ਵੱਡਾ ਜਹਾਜ਼ ਹੋਰ ਭਾਰਤੀਆਂ ਨੂੰ ਵਾਪਸ ਲਿਆਉਣ ਅੱਜ ਚੀਨ ਜਾਵੇਗਾ

IAF ਦਾ ਸਭ ਤੋਂ ਵੱਡਾ ਜਹਾਜ਼ ਹੋਰ ਭਾਰਤੀਆਂ ਨੂੰ ਵਾਪਸ ਲਿਆਉਣ ਅੱਜ ਚੀਨ ਜਾਵੇਗਾ

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਦੇ ਸ਼ਹਿਰ ਵੁਹਾਨ ’ਚੋਂ ਹੋਰ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਤੇ ਚੀਨ ਨੂੰ ਲੋੜੀਂਦੀ ਮੈਡੀਕਲ ਸਮੱਗਰੀ ਪਹੁੰਚਾਉਣ ਲਈ ਅੱਜ ਵੀਰਵਾਰ ਨੂੰ ਭਾਰਤੀ ਹਵਾਈ ਫ਼ੌਜ (IAF) ਦਾ ਸੀ–17 ਜੰਗੀ ਜਹਾਜ਼ ਰਵਾਨਾ ਹੋ ਰਿਹਾ ਹੈ।

 

 

ਫ਼ੂਜੀ ਸੂਤਰਾਂ ਨੇ ਦੰਸਿਆ ਕਿ ਹਵਾਈ ਫ਼ੌਜ ਦਾ ਸਭ ਤੋਂ ਵੱਡਾ ਜਹਾਜ਼ ਸੀ–17 ਗਲੋਬਮਾਸਟਰ ਮੈਡੀਕਲ ਸਮੱਗਰੀ ਦੀ ਵੱਡੀ ਖੇਪ ਚੀਨ ਲੈ ਕੇ ਜਾਵੇਗਾ ਤੇ ਚੀਨ ਤੋਂ ਹੋਰ ਭਾਰਤੀਆਂ ਨੂੰ ਵਾਪਸ ਲਿਆਵੇਗਾ।

 

 

ਵਿਦੇਸ਼ ਮੰਤਰਾਲੇ ਮੁਤਾਬਕ ਸਰਕਾਰ ਏਅਰ ਇੰਡੀਆ ਦੇ ਜਹਾਜ਼ ਭੇਜ ਕੇ ਚੀਨ ਤੋਂ ਹੁਣ ਤੱਕ 640 ਭਾਰਤੀਆਂ ਨੂੰ ਵਾਪਸ ਲਿਆ ਚੁੱਕੀ ਹੈ। ਪਿਛਲੇ ਹਫ਼ਤੇ ਭਾਰਤ ਨੇ ਐਲਾਨ ਕੀਤਾ ਸੀ ਕਿ ਉਹ ਚੀਨ ਨੂੰ ਦਵਾਈਆਂ ਤੇ ਹੋਰ ਮੈਡੀਕਲ ਸਮੱਗਰੀ ਭੇਜੇਗਾ।

 

 

ਇਸ ਦੌਰਾਨ ਚੀਨ ਦੇ ਰਾਜਦੂਤ ਸੁਨ ਵੀਡੌਂਗ ਨੇ ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਨਾਲ ਨਿਪਟਣ ਲਈ ਚੀਨ ਦੀ ਮਦਦ ਕਰਨ ਦੀ ਪੇਸ਼ਕਸ਼ ਅਤੇ ਇੱਕਜੁਟਤਾ ਜ਼ਾਹਿਰ ਕਰਨ ਲਈ ਭਾਰਤ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਵੇਈ ਸੂਬੇ ’ਚ ਕੋਈ ਭਾਰਤੀ ਬੀਮਾਰ ਨਹੀਂ ਹੈ ਤੇ ਅਧਿਕਾਰੀ ਉਨ੍ਹਾਂ ਦੀ ਸਹੀ ਤਰੀਕੇ ਦੇਖਭਾਲ ਕਰ ਰਹੇ ਹਨ।

 

 

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬੁੱਧਵਾਰ ਨੂੰ 2,004 ਤੱਕ ਪੁੱਜ ਗਈ ਸੀ।

 

 

ਭਾਰਤ ਸਰਕਾਰ ਹਵਾਈ ਫ਼ੌਜ ਦੇ ਜਹਾਜ਼ ਗਲੋਬਮਾਸਟਰ ਰਾਹੀਂ ਚੀਨ ਦੇ ਬੀਮਾਰ ਲੋਕਾਂ ਲਈ ਰਾਹਤ ਸਮੱਗਰੀ ਭੇਜ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਵੁਹਾਨ ’ਚ ਫਸੇ ਭਾਰਤੀਆਂ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਭਾਰਤ–ਵਾਪਸੀ ਦੀ ਅਪੀਲ ਕੀਤੀ ਸੀ। ਇਨ੍ਹਾਂ ਲੋਕਾਂ ਦੇ ਵਿਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Largest Plane of Indian Air Force to depart for China today to bring back more Indians