ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਰਸਨ ਐਂਡ ਟੁਬਰੋ ਕੰਪਨੀ ਕਰੇਗੀ ਅਯੁੱਧਿਆ ’ਚ ਰਾਮ–ਮੰਦਰ ਦਾ ਨਿਰਮਾਣ

ਲਾਰਸਨ ਐਂਡ ਟੁਬਰੋ ਕੰਪਨੀ ਕਰੇਗੀ ਅਯੁੱਧਿਆ ’ਚ ਰਾਮ–ਮੰਦਰ ਦਾ ਨਿਰਮਾਣ

ਅਯੁੱਧਿਆ ’ਚ ਰਾਮ–ਮੰਦਰ ਦਾ ਨਿਰਮਾਣ ਲਾਰਸਨ ਐਂਡ ਟੁਬਰੋ ਕੰਪਨੀ ਕਰਵਾਏਗੀ। ਕੰਪਨੀ ਦੇ ਡਿਜ਼ਾਇਨ ਤੇ ਨਿਰਮਾਣ ਦੇ ਮੁਖੀ ਵੀਰੱਪਨ ਨੇ ਰਾਮ ਜਨਮ–ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨਾਲ ਗੱਲਬਾਤ ਦੌਰਾਨ ਇਹ ਮੰਨਿਆ ਕਿ ਉਨ੍ਹਾਂ ਇਹ ਜ਼ਿੰਮੇਵਾਰੀ ਪ੍ਰਵਾਨ ਕੀਤੀ ਹੈ।

 

 

ਮੰਦਰ ਉਸਾਰੀ ਲਈ ਵੱਖੋ–ਵੱਖਰੀਆਂ ਕੰਪਨੀਆਂ ਦੇ ਨਾਂਅ ਸਾਹਮਣੇ ਆਏ ਸਨ; ਉਂਝ ਤਦ ਮਾਮਲਾ ਸੁਪਰੀਮ ਕੋਰਟ ਸਰਕਾਰ ਤੇ ਟ੍ਰੱਸਟ ਵਿਚਾਲੇ ਫਸਿਆ ਹੋਇਆ ਸੀ। ਇਸੇ ਲਈ ਅੰਤਿਮ ਤੌਰ ’ਤੇ ਨਾਂਅ ਫ਼ਾਈਨਲ ਨਹੀਂ ਹੋ ਸਕਿਆ ਸੀ। ਹੁਣ ਇਸ ਦੀ ਰਸਮੀ ਤੌਰ ’ਤੇ ਪ੍ਰਵਾਨਗੀ ਕੰਪਨੀ ਨੇ ਦੇ ਦਿੱਤੀ ਹੈ।

 

 

ਕੰਪਨੀ ਨੇ ਆਪਣੇ ਵੱਲੋਂ ਪ੍ਰਸਤਾਵ ਪੇਸ਼ ਕੀਤਾ ਹੈ ਕਿ ਉਹ ਰਾਮ ਜਨਮ–ਭੂਮੀ ਉੱਤੇ ਮੰਦਰ–ਉਸਾਰੀ ਦਾ ਕੋਈ ਠੇਕਾ ਜਾਂ ਕੰਟਰੈਕਟ ਨਹੀਂ ਲਵੇਗੀ, ਸਗੋਂ ਉਹ ਸੇਵਾ ਭਾਵਨਾ ਨਾਲ ਕੰਮ ਕਰਨਾ ਚਾਹੁੰਦੀ ਹੈ।

 

 

1990ਵਿਆਂ ਦੌਰਾਨ ਜਦੋਂ ਰਾਮ ਮੰਦਰ ਅੰਦੋਲਨ ਆਪਣੇ ਸਿਖ਼ਰ ’ਤੇ ਸੀ, ਤਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਉਦੋਂ ਦੇ ਸੁਪਰੀਮੋ ਅਸ਼ੋਕ ਸਿੰਘਲ ਨੇ ਕੰਪਨੀ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਕਰ ਕੇ ਮੰਦਰ ਉਸਾਰੀ ਕਰਵਾਉਣ ਲਈ ਸਹਿਯੋਗ ਮੰਗਿਆ ਸੀ। ਟ੍ਰੱਸਟ ਦੇ ਜਨਰਲ ਸਕੱਤਰ ਸ੍ਰੀ ਰਾਏ ਮੁਤਾਬਕ ਕੰਪਨੀ ਪ੍ਰਬੰਧਕ ਆਪਣੇ ਉਸੇ ਵਾਅਦੇ ਨੂੰ ਪੂਰਾ ਕਰਨਾ ਚਾਹੁੰਦਾ ਹੈ।

 

 

ਉੱਧਰ ਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਨੇ ਰਾਮ ਜਨਮ–ਭੂਮੀ ’ਤੇ ਵਿਰਾਜਮਾਨ ਰਾਮਲਲਾ ਦਾ ਸਥਾਨ–ਪਰਿਵਰਤਨ ਬਸੰਤ ਦੇ ਨਰਾਤੇ ਤੋਂ ਪਹਿਲਾਂ ਹੀ ਕਰਨ ਦਾ ਮਨ ਬਣਾ ਲਿਆ ਹੈ। ਟ੍ਰੱਸਟੀ ਇਸ ਨੂੰ ਇੱਕ ਉਪਲਬਧੀ ਮੰਨਦੇ ਹਨ ਕਿਉਂਕਿ ਵਿਰਾਜਮਾਨ ਰਾਮਲਲਾ ਦੇ ਸਥਾਨ ਉੱਤੇ ਹੀ ਨਿਰਮਾਣ ਦੀ ਸ਼ੁਰੂਆਤ ਹੋਣੀ ਹੈ।

 

 

ਇਹ ਨਿਰਮਾਣ ਸਿਰਫ਼ ਤਦ ਹੀ ਸ਼ੁਰੂ ਹੋ ਸਕੇਗਾ, ਜਦੋਂ ਰਾਮਲਲਾ ਨੂੰ ਨਿਸ਼ਚਤ ਸਥਾਨ ’ਤੇ ਸਥਾਪਤ ਕਰ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Larsen and Toubro Company to erect Ram Temple in Ayodhya