ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਵੱਲੋਂ ਵੱਡਾ ਦੋਸ਼

ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਵੱਲੋਂ ਵੱਡਾ ਦੋਸ਼

ਕਾਂਗਰਸ ਨੇ ਅਮੇਠੀ ਵਿਚ ਰਾਹੁਲ ਗਾਂਧੀ ਦੇ ਕਾਗਜ਼ ਭਰਨ ਦੌਰਾਨ ਸੁਰੱਖਿਆ ਵਿਚ ਚੂਕ ਦਾ ਗੰਭੀਰ ਦੋਸ਼ ਲਗਾਇਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿਚ ਤਿੰਨ ਸੀਨੀਅਰ ਕਾਂਗਰਸੀ ਆਗੂਆਂ ਨੇ ਕੇਂਦਰ ਤੋਂ ਜਾਂਚ ਕਰਾਉਣ ਨੂੰ ਕਿਹਾ ਹੈ। ਪੱਤਰ ਰਾਹੀਂ ਕਾਂਗਰਸ ਨੇ ਰਾਹੁਲ ਗਾਂਧੀ ਦੀ ਸੁਰੱਖਿਆ ਨਾਲ ਸਬੰਧ ਪ੍ਰੋਟੋਕੋਲ ਨੂੰ ਸਖਤੀ ਨਾਲ ਪਾਲਣ ਕਰਾਏ ਜਾਣ ਦੀ ਮੰਗ ਕੀਤੀ ਹੈ।

 

ਹਿੰਦੁਸਤਾਨ ਟਾਈਮਜ਼ ਅਨੁਸਾਰ ਕਾਂਗਰਸ ਨੇ ਪੱਤਰ ਵਿਚ ਕਿਹਾ ਕਿ ਕਾਗਜ਼ ਦਾਖਲ ਕਰਨ ਦੇ ਬਾਅਦ ਜਿਸ ਸਮੇਂ ਰਾਹੁਲ ਗਾਂਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਉਸ ਸਮੇਂ ਰਾਹੁਲ ਗਾਂਧੀ ਦੇ ਸਿਰ ਦੇ ਹਿੱਸੇ ਉਤੇ ਹਰੇ ਰੰਗ ਦੀ ਲੇਜਰ ਨਾਲ ਟਾਰਗਟ ਕੀਤਾ ਗਿਆ ਸੀ।

 

ਕਾਂਗਰਸ ਦੇ ਆਗੂਆਂ ਨੇ ਲਿਖਿਆ ਕਿ ਹਰੇ ਰੰਗ ਦੀ ਲੇਜ਼ਰ ਲਾਈਟ ਨਾਲ ਰਾਹੁਲ ਗਾਂਧੀ ਦੇ ਸਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੱਤ ਵਾਰ ਆਰਗੇਟ ਕੀਤਾ ਗਿਆ। ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ (ਰਾਹੁਲ ਗਾਂਧੀ ਦੇ ਪਿਤਾ ਅਤੇ ਦਾਦੀ) ਦੀ ਹੱਤਿਆ ਦਾ ਜ਼ਿਕਰ ਕੀਤਾ ਹੈ।

 

ਇਸ ਘਟਨਾ ਨੂੰ ਯੂਪੀ ਪ੍ਰਸ਼ਾਸਨ ਵੱਲੋਂ ਇਕ ਖਤਰਨਾਕ ਚੂਕ ਦੱਸਦੇ ਹੋਏ ਕਾਂਗਰਸ ਨੇ ਸਰਕਾਰ ਤੋਂ ਛੇਤੀ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਅਹਿਮਦ ਪਟੇਲ, ਜੈਰਾਮ ਰਮੇਸ਼ ਅਤੇ ਰਣਦੀਪ ਸਿੰਘ ਸੁਰਜੇਵਾਲਾ ਵੱਲੋਂ ਸਾਈਨ ਕੀਤੇ ਗਏ ਪੱਤਰ ਵਿਚ ਸਰਕਾਰ ਨੂੰ ਕਿਹਾ ਗਿਆ ਕਿ ਕਿਸੇ ਵੀ ਰਾਜਨੀਤਿਕ ਮਤਭੇਦ ਦੇ ਬਾਵਜੂਦ ਰਾਹੁਲ ਗਾਂਧੀ ਦੀ ਸੁਰੱਖਿਆ ਤੁਹਾਡੀ ਸਰਕਾਰ ਅਤੇ ਵਿਭਾਗ ਦੀ ਪਹਿਲੀ ਜ਼ਿੰਮੇਵਾਰੀ ਹੈ।

 

ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਅਮੇਠੀ ਵਿਚ ਕਾਗਜ਼ ਦਾਖਲ ਕੀਤਾ ਸੀ। ਇਸ ਦੌਰਾਨ ਰਾਹੁਲ ਨੇ ਡੀਐਮ ਦਫ਼ਤਰ ਦੇ ਬਾਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਫੇਲ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਉਤੇ ਕੇਂਦਰ ਸਰਾਰ ਨੂੰ ਘੇਰਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Laser possibly from sniper gun aimed at Rahul Gandhi in Amethi Congress