ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਰਾਮੂਲਾ ’ਚ ਲਸ਼ਕਰ–ਏ–ਤੋਇਬਾ ਦਾ ਅੱਤਵਾਦੀ ਕਾਬੂ

ਬਾਰਾਮੂਲਾ ’ਚ ਲਸ਼ਕਰ–ਏ–ਤੋਇਬਾ ਦਾ ਅੱਤਵਾਦੀ ਕਾਬੂ

ਜੰਮੂ–ਕਸ਼ਮੀਰ ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਲਸ਼ਕਰ–ਏ–ਤੋਇਬਾ ਦੇ ਇੱਕ ਅੱਤਵਾਦੀ ਨੂੰ ਜਿਊਂਦਾ ਫੜ ਲਿਆ ਗਿਆ ਹੈ। ਬਾਰਾਮੂਲਾ ਤੋਂ 19 ਸਾਲਾਂ ਦੇ ਸਾਜਿਦ ਫ਼ਾਰੁਕ ਡਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਇਸ ਤੋਂ ਪਹਿਲਾਂ ਗਣਤੰਤਰ ਦਿਵਸ ਦੀ ਪੂਰਵ–ਸੰਧਿਆ ਮੌਕੇ ਭਾਰਤੀ ਫ਼ੌਜ ਨੇ ਜੈਸ਼–ਏ–ਮੁਹੰਮਦ ਦੇ ਆਪੂੰ ਥਾਪੇ ਮੁਖੀ ਕਾਰੀ ਯਾਸਿਰ ਸਮੇਤ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਭਾਰਤੀ ਫ਼ੋਜ ਲਈ ਇੱਕ ਵੱਡੀ ਕਾਮਯਾਬੀ ਸੀ।

 

 

ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਸਿਰ ਪਿਛਲੇ ਵਰ੍ਹੇ ਪੁਲਵਾਮਾ ਹਮਲੇ ’ਚ ਵੀ ਸ਼ਾਮਲ ਸੀ; ਜਿਸ ਵਿੱਚ ਸੀਆਰਪੀਐੱਫ਼ ਦੇ 40 ਜਵਾਨ ਮਾਰੇ ਗਏ ਸਨ।

 

 

ਤ੍ਰਾਲ ਮੁਕਾਬਲੇ ’ਚ ਤਿੰਨ ਅੱਤਵਾਦੀਆਂ ਨੁੰ ਖ਼ਤਮ ਕੀਤਾ ਗਿਆ ਸੀ। ਕਾਰੀ ਯਾਸਿਰ ਪਿਛਲੇ ਵਰ੍ਹੇ ਫ਼ਰਵਰੀ ਮਹੀਨੇ ਦੇ ਦੇਸੀ ਬੰਬ ਧਮਾਕੇ ਤੇ ਲੇਥਪੁਰਾ ’ਚ ਵੀ ਅਜਿਹੇ ਇੱਕ ਹੋਰ ਧਮਾਕੇ ਜਿਹੀਆਂ ਵਾਰਦਾਤਾਂ ’ਚ ਸ਼ਾਮਲ ਸੀ।

 

 

ਯਾਸਿਰ ਦੇਸੀ ਬੰਬ ਬਣਾਉਣ ਦਾ ਮਾਹਿਰ ਸੀ ਤੇ ਅੱਤਵਾਦੀਆਂ ਦੀ ਭਰਤੀ ਦੇ ਨਾਲ–ਨਾਲ ਪਾਕਿਸਤਾਨ ਤੋਂ ਉਨ੍ਹਾਂ ਨੂੰ ਲਿਆਉਣ ਤੇ ਉੱਥੇ ਭੇਜਣ ਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ।

 

 

ਮੁਕਾਬਲੇ ਦੌਰਾਨ ਗੋਲੀਬਾਰੀ ’ਚ ਤਿੰਨ ਫ਼ੌਜੀ ਜਵਾਨ ਜ਼ਖ਼ਮੀ ਹੋ ਗਏ ਸਨ; ਜੋ ਇਸ ਵੇਲੇ ਜ਼ੇਰੇ ਇਲਾਜ ਹਨ। ਆਈਜੀਪੀ ਨੇ ਕਿਹਾ ਸੀ ਕਿ ਪੁਲਿਸ ਨੂੰ ਸ੍ਰੀਨਗਰ ਜਾਂ ਉਸ ਦੇ ਆਲੇ–ਦੁਆਲੇ ਦੇਸੀ ਬੰਬਾਂ ਨਾਲ ਹਮਲਿਆਂ ਬਾਰੇ ਜਾਣਕਾਰੀ ਲਗਾਤਾਰ ਮਿਲ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lashkar e Toiba Terrorist Arrested in Baramula