ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਸ਼ਕਰ ਨੇ ਲਾਂਚ ਕੀਤਾ ਆਨਲਾਈਨ ਮੈਗਜ਼ੀਨ, ਕਿਹਾ 2018 `ਚ ਸੁਰੱਖਿਆ ਬਲਾਂ ਨੂੰ ਨਹੀਂ ਬਖ਼ਸ਼ਾਂਗੇ

ਲਸ਼ਕਰ ਨੇ ਲਾਂਚ ਕੀਤਾ ਆਨਲਾਈਨ ਮੈਗਜ਼ੀਨ, ਕਿਹਾ 2018 `ਚ ਸੁਰੱਖਿਆ ਬਲਾਂ ਨੂੰ ਨਹੀਂ ਬਖ਼ਸ਼ਾਂਗੇ

ਪਾਕਿਸਤਾਨ ਸਥਿਤ ਦਹਿਸ਼ਤਗਰਦ ਜੱਥੇਬੰਦੀ ਲਸ਼ਕਰ-ਏ-ਤੋਇਬਾ, ਜੋ 26/11 ਦੇ ਮੁੰਬਈ ਹਮਲਿਆਂ ਲਈ ਵੀ ਜਿ਼ੰਮੇਵਾਰ ਹੇ, ਨੇ ਆਪਣੀਆਂ ਸਮਾਜ-ਵਿਰੋਧੀ ਅਤੇ ਫੁੱਟ-ਪਾਊ ਨੀਤੀਆਂ ਦੇ ਪ੍ਰਚਾਰ ਲਈ ਆਪਣਾ ਇੱਕ ਆਨਲਾਈਨ ਰਸਾਲਾ (ਮੈਗਜ਼ੀਨ) ਲਾਂਚ ਕੀਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ‘‘ਸਾਲ 2018 ਭਾਰਤੀ ਫ਼ੌਜ ਤੇ ਕਸ਼ਮੀਰ `ਚ ਮੌਜੂਦ ਹੋਰ ਸੁਰੱਖਿਆ ਬਲਾਂ ਲਈ ਭਾਰੂ ਰਹੇਗਾ।``

ਲਸ਼ਕਰ ਦਾ ਇਹ ਮੈਗਜ਼ੀਨ ‘ਵਾਇਥ` ਸਿਰਫ਼ ਕਸ਼ਮੀਰ ਲਈ ਖ਼ਾਸ ਤੌਰ `ਤੇ ਲਾਂਚ ਕੀਤਾ ਗਿਆ ਹੈ। ਇਸ ਦੇ ਪਹਿਲੇ ਅੰਕ ਵਿੱਚ ਇਸ ਦਹਿਸ਼ਤਗਰਦ ਜੱਥੇਬੰਦੀ ਦੇ ਬੁਲਾਰੇ ਡਾਂ ਅਬਦੁੱਲ੍ਹਾ ਗ਼ਜ਼ਨਵੀ ਦਾ ਇੰਟਰਵਿਊ ਹੈ ਅਤੇ ਨਾਲ ਹੀ ਸਾਲ 2017 ਦੌਰਾਨ ਉਸ ਵੱਲੋਂ ਕੀਤੇ ਗਏ ਹਮਲਿਆਂ ਦੀ ਸੂਚੀ ਦਿੱਤੀ ਗਈ ਹੈ।

ਰਸਾਲੇ ਵਿੱਚ ਲਸ਼ਕਰ ਨੇ ਦਾਅਵਾ ਕੀਤਾ ਹੈ ਕਿ ਉਹ ਕਸ਼ਮੀਰ ਦੇ ‘ਆਮ ਆਦਮੀ ਦੇ ਸੰਘਰਸ਼ ਵਿੱਚ ਮਦਦ` ਕਰ ਰਿਹਾ ਹੈ।

ਗ਼ਜ਼ਨਵੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਲਸ਼ਕਰ ਪਾਕਿਸਤਾਨੀ ਫ਼ੌਜ ਵੱਲੋਂ ਜੰਗ ਲੜ ਰਿਹਾ ਹੈ, ਤਾਂ ਉਸ ਨੇ ਜਵਾਬ ਦਿੱਤਾ,‘ਲਸ਼ਕਰ-ਏ-ਤੋਇਬਾ ਦਰਅਸਲ ਆਮ ਆਦਮੀ ਦਾ ਸੰਘਰਸ਼ ਹੈ। ਹਿਹ ਜੰਮੂ-ਕਸ਼ਮੀਰ ਦੀ ਜਨਤਾ ਦੀ ਸਹੀ ਤਰ੍ਹਾਂ ਨੁਮਾਇੰਦਗੀ ਕਰਦਾ ਹੈ।`

ਗ਼ਜ਼ਨਵੀ ਨੇ ਕਿਹਾ ਕਿ ਪਾਕਿਸਤਾਨ ਦੀ ਇਹ ਨੈਤਿਕ ਤੇ ਕਾਨੂੰਨੀ ਜਿ਼ੰਮੇਵਾਰੀ ਹੈ ਕਿ ਉਹ ਕਸ਼ਮੀਰ ਦੇ ਸੰਘਰਸ਼ ਦੀ ਹਮਾਇਤ ਕਰੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lashkar launches its magazine wyeth